ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ)– ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹਿੰਦੂ ਧਰਮ ਨੂੰ ਬਚਾਉਣ ਖਾਤਰ ਦਿੱਤੀ ਮਹਾਨ ਇਤਿਹਾਸਕ ਸ਼ਹਾਦਤ ਤੋਂ ਉਪਰੰਤ ਉਹਨਾਂ ਦਾ ਪਵਿੱਤਰ ਸੀਸ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਦਸਵੇਂ ਪਾਤਸ਼ਾਹ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਵਿਖੇ ਭੇਂਟ ਕਰਕੇ “ਰੰਘਰੇਟੇ ਗੁਰੂ ਕੇ ਬੇਟੇ” ਦਾ ਮਹਾਨ ਇਤਿਹਾਸਕ ਵਰ ਪ੍ਰਾਪਤ ਕਰਨ ਵਾਲੇ ਯੋਧੇ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ( ਭਾਈ ਜੈਤਾ ਜੀ) ਦੀ ਇਸ ਮਹਾਨ ਕੁਰਬਾਨੀ ਨੂੰ ਯਾਦ ਕਰਦਿਆਂ ਰੰਗਰੇਟਾ ਨਿਹੰਗ ਸਿੰਘ ਦਲ ਪੰਥਾਂ ਤੇ ਹੋਰ ਸਿੱਖ ਪੰਥ ਦੇ ਕੌਮੀ ਆਗੂਆਂ ਵੱਲੋਂ ਦਿੱਲੀ ਤੋਂ ਅਨੰਦਪੁਰ ਸਾਹਿਬ ਤਕ ਸੀਸ ਭੇਂਟ ਨਗਰ ਕੀਰਤਨ ਸਜਾ ਕੇ ਸਮੁੱਚੀ ਲੋਕਾਈ ਨੂੰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਮਹਾਨ ਕੁਰਬਾਨੀ ਤੋਂ ਜਾਣੂ ਕਰਵਾਉਣ ਦੀ ਇਕ ਧਾਰਮਿਕ ਲਹਿਰ ਚਲਾਈ ਹੋਈ ਹੈ,ਅਤੇ ਇਸੇ ਹੀ ਲਹਿਰ ਦੀ ਕੜੀ ਤਹਿਤ ਇਸ ਵਾਰ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਅਤੇ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਆਦਿ ਸੀਸ ਭੇਂਟ ਨਗਰ ਕੀਰਤਨ ਦੇ ਮੁੱਖ ਪ੍ਰਬੰਧਕਾ ਦੀ ਦੇਖ ਰੇਖ ਤੇ ਸਥਾਨਕ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਹੇਠ 31 ਨਿਹੰਗ ਸਿੰਘ ਜਥੇਬੰਦੀਆਂ ਦੇ ਸਹਿਯੋਗ ਨਾਲ ਸੀਸ ਗੰਜ ਗੁਰਦੁਆਰੇ ਸਾਹਿਬ ਤੋਂ 17 ਦਸੰਬਰ ਨੂੰ ਆਰੰਭ ਹੋਇਆ, ਜੋਂ 21 ਤਰੀਕ ਨੂੰ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਅਨੰਦਪੁਰ ਸਾਹਿਬ ਪਹੁੰਚੇਗਾ ਅਤੇ ਇਥੇ ਹੀ ਸਿੰਘ ਸਾਹਿਬ ਵੱਲੋਂ ਛੁਕਰਾਨੇ ਦੀ ਅਰਦਾਸ ਕੀਤੀ ਜਾਵੇਗੀ ਅਤੇ ਸੰਤਾਂ ਮਹਾਪੁਰਸ਼ਾਂ ਵੱਲੋਂ ਧਾਰਮਿਕ ਦੀਵਾਨ ਸਜਾਏ ਜਾਣਗੇ, ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਅਤੇ ਸੀਸ ਭੇਂਟ ਨਗਰ ਕੀਰਤਨ ਦੇ ਮੀਡੀਆ ਇਨਚਾਰਜ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਭਾਈ ਖਾਲਸਾ ਨੇ ਦੱਸਿਆ ਨਗਰ ਕੀਰਤਨ 17 ਤੋਂ ਅਰੰਭ ਹੋਇਆ ਅਤੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ 21 ਨੂੰ ਸ਼੍ਰੀ ਅਨੰਦਪੁਰ ਸਾਹਿਬ ਜੀ ਪਵਿੱਤਰ ਧਰਤੀ ਤੇ ਪਹੁੰਚੇਗਾ ਅਤੇ ਇਥੇ ਛੁਕਰਾਨੇ ਦੀ ਅਰਦਾਸ ਕੀਤੀ ਜਾਵੇਗੀ ਅਤੇ ਸੰਤਾਂ ਮਹਾਪੁਰਸ਼ਾਂ ਵੱਲੋਂ ਧਾਰਮਿਕ ਦੀਵਾਨ ਸਜਾ ਕੇ ਸੰਗਤਾਂ ਨੂੰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਮਹਾਨ ਇਤਿਹਾਸਕ ਕੁਰਬਾਨੀ ਤੋਂ ਜਾਣੂ ਕਰਵਾਉਣਗੇ ਭਾਈ ਖਾਲਸਾ ਨੇ ਦੱਸਿਆ ਮਹਾਨ ਇਤਿਹਾਸਕ ਸੀਸ ਭੇਂਟ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਬਹੁਤ ਸ਼ਾਨਾਂ ਸ਼ੌਕਤ ਤੇ ਧੂਮਧਾਮ ਨਾਲ ਪੰਜ ਪਿਆਰਿਆਂ ਦੀ ਅਗਵਾਈ ਅਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਇੱਕ ਵੱਡੇ ਕਾਫਲੇ ਨਾਲ ਰਵਾਨਾ ਹੋਇਆ, ਇੱਕ ਸੁੰਦਰ ਸਜਾਈ ਪਾਲਕੀ ਵਿੱਚ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਅਤੇ ਤਿਆਰ ਬਰ ਤਿਆਰ ਪੰਜ ਪਿਆਰੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ, ਰਸਤੇ ਵਿੱਚ ਵੱਖ ਵੱਖ ਪੜਾਵਾਂ ਤੇ ਰੋਕ ਕੇ ਸੰਗਤਾਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ਚਾਹ ਪਕੌੜੇ ਤੇ ਤਰ੍ਹਾਂ ਲੰਗਰ ਆਦਿ ਦੀ ਸੇਵਾ ਕੀਤੀ ਜਾ ਰਹੀ ਹੈ ਨਗਰ ਕੀਰਤਨ ਦਾ ਪਹਿਲਾ ਪੜਾਅ ਇਤਿਹਾਸਕ ਗੁਰਦੁਆਰਾ ਸੀਸ ਗੰਜ ਤਰਾਵੜੀ ਕੀਤਾ ਗਿਆ ਅਤੇ ਗੁਰੂਦੁਆਰਾ ਸੀਸਗੰਜ ਤਰਾਵੜੀ ਸਾਹਿਬ ਤੋਂ ਅੰਮ੍ਰਿਤ ਵੇਲੇ ਅਰਦਾਸ ਕਰਨ ਤੋਂ ਉਪਰੰਤ 18 ਦਸੰਬਰ ਅੱਜ ਅਗਲੇ ਪੜਾਅ ਲਈ ਰਵਾਨਾ ਹੋਇਆ ਜੋਂ ਅਜ ਗੁਰਦੁਆਰਾ ਨਾਭਾ ਸਾਹਿਬ ਜੀਰਕਪੁਰ ਪਹੁੰਚੇਗਾ ਅਤੇ ਇਥੇ ਹੀ ਰਾਤ ਵਿਸ਼ਰਾਮ ਕੀਤਾ ਜਾਵੇਗਾ ਨਗਰ ਕੀਰਤਨ ਨਾਲ ਮੁਖ ਪ੍ਰਬੰਧਕ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਅਤੇ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਦਾ ਸੰਯੋਗ ਦੇਣ ਵਾਲੇ ਜਥੇਦਾਰ ਬਾਬਾ ਸੁਖਪਾਲ ਸਿੰਘ ਮਾਲਵਾ ਤਰਨਦਲ, ਜਥੇਦਾਰ ਬਾਬਾ ਸਤਨਾਮ ਸਿੰਘ ਬਾਬਾ ਬਲਵੰਤ ਸਿੰਘ ਦਲ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ, ਜਥੇਦਾਰ ਹਰਜਿੰਦਰ ਸਿੰਘ ਮਿਸਲ ਸ਼ਹੀਦ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ, ਜਥੇਦਾਰ ਬਲਬੀਰ ਸਿੰਘ ਖਾਪੜਖੇੜੀ ਜਥੇਦਾਰ ਬਲਦੇਵ ਸਿੰਘ ਮੁਸਤਫ਼ਾ ਬਾਦ ਜਥੇਦਾਰ ਪੰਜਾਬ ਸਿੰਘ ਸੁਲਤਾਨਵਿੰਡ ਜਥੇਦਾਰ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਬੀਬੀ ਅਮਰਜੀਤ ਕੌਰ ਪ੍ਰਧਾਨ ਇਸਤਰੀ ਵਿੰਗ, ਸਤਨਾਮ ਸਿੰਘ ਗੁਮਟਾਲਾ ਭਾਜਪਾ ਆਗੂ ਭਾਈ ਅਮਰਜੀਤ ਸਿੰਘ ਧੂਲਕਾ ਬਾਬਾ ਸੱਤਾ ਸਿੰਘ ਖਾਪੜਖੇੜੀ ਤੋਂ ਇਲਾਵਾ ਸੈਂਕੜੇ ਜਥੇਦਾਰ ਸਾਹਿਬ ਸੀਸ ਭੇਂਟ ਨਗਰ ਕੀਰਤਨ ਦਾ ਸੰਯੋਗ ਕਰ ਰਹੇ ਹਨ, ਰਸਤੇ ਵਿੱਚ ਸੰਗਤਾਂ ਵੱਲੋਂ ਹਰ ਤਰ੍ਹਾਂ ਦੇ ਲੰਗਰ ਦੀ ਸੇਵਾ ਖੁੱਲ ਦਿਲੀ ਨਾਲ ਕੀਤੀ ਜਾ ਰਹੀ ਹੈ।
ਦਿੱਲੀ ਤੋਂ 17 ਨੂੰ ਰਵਾਨਾ ਹੋ ਕੇ 21ਨੂੰ ਅਨੰਦ ਪੁਰ ਸਾਹਿਬ ਪਹੁਚਣ ਵਾਲੇ ਸੀਸ ਭੇਂਟ ਨਗਰ ਕੀਰਤਨ’ਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਦੇ ਆਗੂ ।



