ਸੀਸ ਭੇਂਟ ਨਗਰ ਕੀਰਤਨ ਦੇ ਪੰਜਵੇਂ ਤੇ ਆਖਰੀ ਗੇੜ’ਚ ਗੁਰਦੁਆਰਾ ਸੀਸ ਗੰਜ ਅਨੰਦਪੁਰ ਵਿਖੇ ਵੱਡਾ ਸਮਾਗਮ ਐਸ.ਜੀ.ਪੀ.ਸੀ ਵੱਲਾ ਕਰਵਾਇਆ ਗਿਆ- ਭਾਈ ਵਿਰਸਾ ਸਿੰਘ ਖਾਲਸਾ

ਦੋਆਬਾ

ਅਨੰਦਪੁਰ ਸਾਹਿਬ, ਗੁਰਦਾਸਪੁਰ, 22 ਦਸੰਬਰ (ਸਰਬਜੀਤ ਸਿੰਘ)– ਨੌਵੇਂ ਪਾਤਸ਼ਾਹ ਜੀ ਦੇ 17 ਦਸੰਬਰ ਤੋਂ ਸ਼ਹਾਦਤੀ ਸੀਸ ਭੇਂਟ ਨਗਰ ਕੀਰਤਨ ਦੇ ਆਖਰੀ ਪੜਾਅ’ਚ ਗੁਰਦੁਆਰਾ ਸੀਸ ਗੰਜ ਅਕਾਲ ਬੁੰਗਾ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵੱਡੇ ਧਾਰਮਿਕ ਕਰਵਾਏ ਗਏ ਜਿਸ ਵਿੱਚ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨੇ ਕੀਰਤਨ ਤੇ ਗਿਆਨੀ ਗੁਰਪਿੰਦਰ ਸਿੰਘ ਵੱਲੋਂ ਕਥਾ ਰਾਹੀਂ ਭਾਈ ਜੈਤਾ ਜੀ ਕੇਵੇ ਸੀਸ ਲਿਆਏ, ਕਿਥੇ ਕਿਥੇ ਪੜਾਅ ਕਰਨ ਤੋਂ ਉਪਰੰਤ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਵਿਖੇ ਸੀਸ ਭੇਂਟ ਕਰਨ ਦੀ ਮਹਾਨ ਕੁਰਬਾਨੀ ਕਰਕੇ ਰੰਘਰੇਟੇ ਗੁਰ ਕੇ ਬੇਟੇ ਦਾ ਵਰਦਾਨ ਪ੍ਰਾਪਤ ਕਰਨ ਵਾਲੇ ਪੂਰਨ ਗੁਰ ਇਤਿਹਾਸ ਨੂੰ ਕਥਾ ਰਾਹੀਂ ਬਿਆਨ ਕਰਕੇ ਹਜ਼ਾਰਾਂ ਦੀ ਗਿਣਤੀ’ਚ ਪੁੱਜੀ ਸੰਗਤਾਂ ਨੂੰ ਵੈਰਾਗਮਈ ਹਲਾਤਾਂ ਵਿੱਚ ਲਿਆਂਦਾ ਗਿਆ ਦਮਦਮੀ ਟਕਸਾਲ ਦੇ ਮੁਖੀ ਸੰਤ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਖਾਲਸਾ ਨੇ ਹਾਜ਼ਰੀ ਲਵਾਈ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਸ੍ਰ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਵੱਲੋਂ ਜਿਥੇ ਸੀਸ ਭੇਂਟ ਨਗਰ ਕੀਰਤਨ ਦੇ ਪ੍ਰਬੰਧਕ ਜਥੇਦਾਰ ਮੇਜਰ ਸਿੰਘ ਸੋਢੀ ਅਤੇ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਤੇ ਜਥੇਦਾਰ ਸੁਖਪਾਲ ਸਿੰਘ ਅਤੇ ਧਾਰਮਿਕ ਸਮਾਗਮ ਦੇ ਪਰਬੰਧ ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਤੇ ਗਿਆਨੀ ਗੁਰਪਿੰਦਰ ਸਿੰਘ ਆਦਿ ਦਾ ਧੰਨਵਾਦ ਕੀਤਾ

ਉਥੇ ਇਸ ਸੀਸ ਸੰਸਕਾਰ ਸਮਾਗਮ ਨੂੰ ਵਿਸਵ ਪੱਧਰ ਤੇ ਮਨਾਉਣ ਦਾ ਫੈਸਲਾ ਲਿਆ ਇਸ ਸੋਗ ਸਮਾਗਮ ਵਿੱਚ ਕਿਸੇ ਨੂੰ ਸਨਮਾਨਿਤ ਨਹੀਂ ਕੀਤਾ ਗਿਆ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੇ ਬੋਲਦਿਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਸੰਗਤਾਂ ਨੇ ਲੰਗਰ ਦੀ ਪੰਗਤ ਵਿਚ ਬੈਠ ਕੇ ਗੁਰ ਮਰਯਾਦਾ ਅਨੁਸਾਰ ਪ੍ਰਸ਼ਾਦਾ ਸਕਿਆਂ।ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦੱਸਿਆ ਕਿ ਦਸਮੇਸ਼ ਤਰਨਾ ਦਲ ਦੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਦੀ ਅਗਵਾਈ’ਚ ਸੈਂਕੜੇ ਨਿਹੰਗ ਸਿੰਘ ਰੰਗਰੇਟਾ ਜਥੇਬੰਦੀਆਂ ਨੇ 17 ਦਸੰਬਰ ਤੋਂ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਸੀਸ ਭੇਂਟ ਨਗਰ ਕੀਰਤਨ ਯਾਤਰਾ ਆਰੰਭ ਕੀਤੀ ਸੀ ਜੋਂ ਸ਼ਹੀਦ ਬਾਬਾ ਜੀਵਨ ਸਿੰਘ ਨਾਲ ਸਬੰਧਤ ਅਸਥਾਨਾਂ ਤੋਂ ਹੁੰਦੀ ਹੋਈ ਕੱਲ 20 ਦਸੰਬਰ ਨੂੰ ਅਨੰਦਪੁਰ ਸਾਹਿਬ ਪਹੁੰਚੀ ਭਾਈ ਖਾਲਸਾ ਨੇ ਦੱਸਿਆ ਅਜ ਸੀਸ ਸੰਸਕਾਰ ਸਮਾਗਮ ਗੁਰਦੁਆਰਾ ਸੀਸ ਗੰਜ ਅਕਾਲ ਬੁੰਗਾ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਰੰਘਰੇਟਾ ਦਲ ਪੰਥ ਦੇ ਜਥੇਦਾਰ ਸਾਹਿਬਾਨਾਂ ਤੋਂ ਇਲਾਵਾ ਕਮੇਟੀ ਪ੍ਰਧਾਨ ਤੇ ਸਿਆਸੀਆਂ ਤੋਂ ਇਲਾਵਾ ਸੈਂਕੜੇ ਸਕੂਲੀ ਬੱਚਿਆਂ ਨੇ ਵੀ ਇਸ ਸੀਸ ਸੰਸਕਾਰ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਮੌਕੇ ਜਥੇਦਾਰ ਮੇਜ਼ਰ ਸਿੰਘ ਸੋਢੀ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਜਥੇਦਾਰ ਸੁਖਪਾਲ ਸਿੰਘ, ਜਥੇਦਾਰ ਬਾਬਾ ਪ੍ਰਗਟ ਸਿੰਘ ਜਥੇਦਾਰ ਬਾਬਾ ਬਲਦੇਵ ਸਿੰਘ ਜਥੇਦਾਰ ਬਾਬਾ ਹਰਜਿੰਦਰ ਸਿੰਘ ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ ਬੀਬੀ ਅਮਰਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਸ੍ਰ ਸੰਤੋਖ ਸਿੰਘ ਗੁਮਟਾਲਾ ਭਾਜਪਾ ਆਗੂ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇ ਜਗੀਰ ਸਿੰਘ ਬਾਬਾ ਸ਼ਮਸ਼ੇਰ ਸਿੰਘ ਤੋਂ ਇਲਾਵਾ ਸੈਂਕੜੇ ਜਥੇਦਾਰ ਸਾਹਿਬਾਨ ਹਾਜਰ ਸਨ ।

ਤਪ ਅਸਥਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਤੇ ਪਾਏ ਭੋਗ ਮੌਕੇ ਜਥੇਦਾਰ ਸਾਹਿਬਾਨ ਗੁਰਦੁਆਰਾ ਸੀਸ ਗੰਜ ਅਨੰਦਪੁਰ ਸਾਹਿਬ ਵਿਖੇ ਸੀਸ ਸੰਸਕਾਰ ਸਮਾਗਮ ਤੇ ਜਥੇਦਾਰ ਸਾਹਿਬ ਅਤੇ ਕਮੇਟੀ ਪ੍ਰਧਾਨ ਬੋਲਦੇ , ਲੰਗਰ ਸਕਦੇ ਤੇ ਕੀਰਤਨ ਕਰਦੇ ਜਥਾ,ਸੀਸ ਭੇਂਟ ਨਗਰ ਕੀਰਤਨ ਦੇ ਮੁਖੀ,ਪੀਲੇ ਦੁਪੱਟੇ ਤੇ ਪੀਲੀਆਂ ਦਸਤਾਰਾਂ’ਚ ਸਜੇ ਸਕੂਲੀ ਬੱਚੇ ਤੇ ਜਥੇਦਾਰ ਸਾਹਿਬਾਨ ਸਮਾਗਮ ਵਿੱਚ ਪਹੁੰਚਣ ਤੋਂ ਪਹਿਲਾਂ

Leave a Reply

Your email address will not be published. Required fields are marked *