ਡੇਰਾ ਬਾਬਾ ਵਡਭਾਗ ਸਿੰਘ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਲੁਧਿਆਣਾ ਦੇ ਮੁੱਖ ਪ੍ਰਬੰਧਕਾਂ ਵੱਲੋਂ ਹਰ ਸਾਲ ਡੇਰਾ ਵਡਭਾਗ ਸਿੰਘ ਜੀ ਦੇ ਸਥਾਨਾਂ ਤੇ ਹਰ ਸਾਲ ਸ਼ਰਧਾਲੂਆਂ ਵੱਲੋਂ ਰਖਵਾਏ ਅਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਅਤੇ ਧਾਰਮਿਕ ਦੀਵਾਨ ਧਾਰਮਿਕ ਦੀਵਾਨ ਸਜਾਉਣ ਦੇ ਨਾਲ ਨਾਲ ਲੰਗਰ ਵੀ ਅਤੁੱਟ ਵਰਤਾਏ ਜਾਂਦੇ ਹਨ ਅਤੇ ਇਸੇ ਹੀ ਸਬੰਧ ਵਿੱਚ ਡੇਰਾ ਬਾਬਾ ਵਡਭਾਗ ਸਿੰਘ ਜੀ ਮੈੜੀ ਗੁਰਦੁਆਰਾ ਯਾਦਗਰ ਸਹਿਬ ਵਿਖੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਪ੍ਰਬੰਧਾਂ ਹੇਠ 17 ਮਾਰਚ ਤੋਂ 27 ਮਾਰਚ ਤੱਕ ਲੜੀਵਾਰ ਅਖੰਡਪਾਠਾਂ ਦੇ ਚੱਲ ਰਹੇ ਅਖੰਡਪਾਠਾਂ ਦੀ ਲੜੀ ਦੇ ਸੰਪੂਰਨ ਭੋਗ ਪਾਏ ਗਏ ਧਾਰਮਿਕ ਦੀਵਾਨ ਸਜਾਏ ਗਏ ਅਤੇ ਲੰਗਰ ਵੀ ਚਲਾਏ ਗਏ।
ਇਸ ਸਬੰਧੀ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਨਾਲ ਟੈਲੀਫੋਨ ਤੇ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦਿੱਤੀ ਉਹਨਾਂ ਬਾਬਾ ਸੁਖਵਿੰਦਰ ਸਿੰਘ ਜੀ ਦੇ ਹਵਾਲੇ ਨਾਲ ਦੱਸਿਆ ਹਰ ਸਾਲ ਹੌਲੇ ਮੁਹੱਲੇ ਦੌਰਾਨ ਡੇਰਾ ਵਡਭਾਗ ਸਿੰਘ ਵਿਖੇ ਅਖੰਡ ਪਾਠਾਂ ਦੀ ਲੜੀਵਾਰ ਸੇਵਾ ਕਰਵਾਉਣ ਦੇ ਸਬੰਧ ਵਿੱਚ 17 ਮਾਰਚ ਤੋਂ ਚੱਲ ਰਹੀ ਅਖੰਡਪਾਠਾਂ ਦੀ ਲੜੀ ਦੇ ਸੰਪੂਰਨ ਭੋਗ ਅੱਜ 27 ਮਾਰਚ ਨੂੰ ਪਾਏ ਗਏ, ਭਾਈ ਖਾਲਸਾ ਨੇ ਦੱਸਿਆ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ਲੜੀ ਦੇ ਸੰਪੂਰਨ ਭੋਗ ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਹੁਕਮਨਾਮੇ ਦੀ ਕਥਾ ਵਿਚਾਰ ਤੇ ਕੀਰਤਨ ਸਰਵਣ ਕਰਵਾਇਆ, ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸਮਾਗਮ ਵਿੱਚ ਤਨੋ ਮਨੋ ਤੇ ਧਨੋ ਸੇਵਾਵਾਂ ਕਰਨ ਵਾਲੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ।
ਭਾਈ ਖਾਲਸਾ ਨੇ ਦੱਸਿਆ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ਅਖੰਡ ਸ਼ਰਧਾਲੂਆਂ ਦਾ ਸੀਰੀਪਾਓ ਦੇ ਕੇ ਸਨਮਾਨ ਕੀਤਾ ਗਿਆ ਗੁਰੂ ਕੇ ਲੰਗਰ ਲਗਾਤਾਰ ਅਤੁੱਟ ਵਰਤਾਏ ਗਏ ਇਸ ਸਬੰਧੀ ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ, ਬਾਬਾ ਜਰਨੈਲ ਸਿੰਘ ਜੀ, ਬਾਬਾ ਦਾਰਾ ਸਿੰਘ, ਭਾਈ ਹਰਜੀਤ ਸਿੰਘ, ਭਾਈ ਗੁਰਮੇਲ ਸਿੰਘ, ਬੀਬੀ ਰਛਪਾਲ ਕੌਰ ਯੂ ਕੇ, ਬੀਬੀ ਕੌਰ,ਮਨਜੋਤੀ, ਬਾਬਾ ਏਕਮ ਸਿੰਘ, ਭਾਈ ਰਿੰਕੂ ਸਿੰਘ, ਬਾਬਾ ਹਰਭਜਨ ਸਿੰਘ,ਗੁਰਦਿਤ ਸਿੰਘ, ਸਨਦੀਪ ਸਿੰਘ ਗਗਨਦੀਪ ਸਿੰਘ ਤੇ ਭੁਪਿੰਦਰ ਸਿੰਘ ਤੋਂ ਇਲਾਵਾ ਸੈਂਕੜੇ ਸੇਵਕ ਹਾਜ਼ਰ ਸਨ। ਸਮੂਹ ਸੰਗਤਾਂ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।