ਲੁਧਿਆਣਾ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੇ 111 ਵੇਂ ਸਾਲਾਂ ਜਨਮ ਦਿਹਾੜੇ ਅਤੇ ਮਾਨ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਦੀ ਮਿੱਠੀ ਯਾਦਗਾਰ ਨੂੰ ਸਮਰਪਿਤ ਨਾਨਕਸਰ ਠਾਠ ਚਰਨ ਘਾਟ ਸਾਹਿਬ ਨਹਿਰ ਪੁੱਲ ਅਖਾੜਾ, ਕੋਠੇ ਪਰਮੇਸ਼ੁਰ (ਜਗਰਾਉਂ) ਲੁਧਿਆਣਾ ਵਿਖੇ 41 ਦਿਨਾਂ ਤੋਂ ਭੋਰੇ’ਚ ਘੋਰ ਤਪੱਸਿਆ ਜਾਪ ਤੇ ਬੈਠੇ ਸੰਤ ਮਹਾਂਪੁਰਸ਼ ਬਾਬਾ ਬਲਜਿੰਦਰ ਸਿੰਘ ਜੀ ਦੀ ਅਗਵਾਈ ਅਤੇ 41 ਦਿਨਾਂ ਤੋਂ ਰੱਖੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਅਖੰਡਪਾਠਾਂ ਦੀ ਰੱਬੀ ਗੁਰਬਾਣੀ ਦੇ ਓਟ ਆਸਰੇ ਨਾਲ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਚਾਵਾਂ ਨਾਲ ਮਨਾਇਆ ਗਿਆ,41 ਦਿਨਾਂ ਤੋਂ ਅਖੰਡਪਾਠਾਂ ਦੇ ਲੜੀਵਾਰ ਰੱਖੇ ਪਾਠਾਂ ਦੇ ਸੰਪੂਰਨ ਭੋਗ ਪਾਏ ਗਏ ,41 ਦਿਨਾਂ ਤੋਂ ਸੰਤ ਮਹਾਂਪੁਰਸ਼ ਬਾਬਾ ਬਲਜਿੰਦਰ ਸਿੰਘ ਜੀ ਮੁੱਖ ਪ੍ਰਬੰਧਕ ਅਤੇ ਤੇ ਉਨ੍ਹਾਂ ਦੇ ਜਥੇ ਦੇ ਸਿੰਘਾਂ ਵੱਲੋਂ ਰੱਖੇਂ ਜਾਪ ਦੀ ਸੰਪੂਰਨਤਾ ਹੋਈ, ਕੀਰਤਨ ਦਰਬਾਰ ਤੇ ਧਾਰਮਿਕ ਦੀਵਾਨ ਸਜਾਏ ਗਏ, ਪਕੌੜੇ ਜਲੇਬੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਅਤੁੱਟ ਲੰਗਰ ਭੰਡਾਰੇ ਵਰਤਾਏ ਗਏ,ਸੰਤ ਮਹਾਂਪੁਰਸ਼ ਬਾਬਾ ਬਲਜਿੰਦਰ ਸਿੰਘ ਜੀ ਨੇ 41 ਦਿਨਾਂ ਦੇ ਘੋਰ ਜਪ ਤੋਂ ਉਪਰੰਤ ਜਦੋਂ ਗੁਰੂ ਰੂਪੀ ਸਾਧਸੰਗਤਿ ਦੇ ਦਰਸ਼ਨ ਕੀਤੇ ਤਾਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸੰਗਤਾਂ ਨੇ ਅਕਾਸ਼ ਨੂੰ ਗੂਜਨ ਲਾ ਦਿੱਤਾ, ਇਸ ਮੌਕੇ ਤੇ ਨਾਨਕਸਰ ਸੰਪਰਦਾਇ, ਧਾਰਮਿਕ ਖੇਤਰ’ਚ ਸਰਗਰਮ ਸੰਤਾਂ ਮਹਾਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬਾਨਾਂ ਤੋਂ ਇਲਾਵਾ ਸਿਆਸੀ, ਸਮਾਜਿਕ ਤੇ ਹੋਰ ਪਤਵੰਤਿਆਂ ਨੇ ਹਾਜ਼ਰੀ ਲਵਾਈ, ਮਹਾਂਪੁਰਸ਼ ਬਾਬਾ ਬਲਜਿੰਦਰ ਸਿੰਘ ਜੀ ਸਮਾਗਮ ਦੇ ਮੁੱਖ ਪ੍ਰਬੰਧਕ ਵੱਲੋਂ ਕੀਰਤਨ ਦਰਬਾਰ’ਚ ਹਾਜ਼ਰੀ ਭਰਨ ਵਾਲੇ ਧਾਰਮਿਕ ਬੁਲਾਰਿਆਂ ਤੇ ਸੰਤਾਂ ਮਹਾਪੁਰਸ਼ਾਂ ਦਾ ਸਨਮਾਨ ਕੀਤਾ ਗਿਆ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਸਮਾਗਮ ਦੇ ਸਬੰਧ ਵਿੱਚ ਨਾਨਕਸਰ ਠਾਠ ਚਰਨ ਘਾਟ ਸਾਹਿਬ ਨਹਿਰ ਪੁੱਲ ਅਖਾੜਾ, ਕੋਠੇ ਪਰਮੇਸ਼ੁਰ ਵਿਖੇ 14 ਫਰਵਰੀ ਤੋਂ ਮਹਾਂਪੁਰਸ਼ ਸੰਤ ਬਾਬਾ ਬਲਜਿੰਦਰ ਸਿੰਘ ਜੀ ਦੇ ਜਪ ਤਪ ਤੇ ਬੈਠਣ ਨਾਲ ਹੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਲਈ ਗੁਰਬਾਣੀ ਦੇ ਲੜੀਵਾਰ ਅਖੰਡ ਪਾਠ ਸਾਹਿਬ ਅਰੰਭ ਕਰ ਦਿੱਤੇ ਗਏ ਸਨ ਭਾਈ ਖਾਲਸਾ ਨੇ ਦੱਸਿਆ ਜਿਨ੍ਹਾਂ ਦੀ ਆਖਰੀ ਲੜੀ 25 ਤੋਂ 27 ਦਰਮਿਆਨ ਨਾਠ ਨੂੰ ਕਈ ਤਰ੍ਹਾਂ ਦੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ ਤੇ ਅਖੰਡ ਪਾਠਾਂ ਦੇ ਸੰਪੂਰਨ ਭੋਗ ਪਾਉਣ ਤੋਂ ਉਪਰੰਤ ਠਾਠ ਚਰਨ ਘਾਟ ਦੇ ਹਜ਼ੂਰੀ ਰਾਗੀ ਜਥੇ ਵੱਲੋਂ ਸ਼ਬਦ ਗੁਰਬਾਣੀ ਕੀਰਤਨ ਸਰਵਣ ਕਰਵਾਉਣ ਤੋਂ ਉਪਰੰਤ ਕੀਰਤਨ ਦਰਬਾਰ ਅਤੇ ਧਾਰਮਿਕ ਸਮਾਗਮ ਦੀ ਅਰੰਭਤਾ ਹੋਈ, ਜਿਸ ਵਿਚ ਨਾਨਕਸਰ ਸੰਪਰਦਾਇ ਤੋਂ ਇਲਾਵਾ ਕਈ ਕੀਰਤਨ ਜਥਿਆਂ, ਸੰਤਾਂ ਮਹਾਪੁਰਸ਼ਾਂ ਤੇ ਹੋਰ ਧਾਰਮਿਕ ਬੁਲਾਰਿਆਂ ਵੱਲੋਂ ਹਾਜ਼ਰੀ ਲਵਾਈ ਗਈ ਅਤੇ ਸੰਗਤਾਂ ਨੂੰ ਧੰਨ ਧੰਨ ਬਾਬਾ ਈਸ਼ਰ ਜੀ ਦੇ ਇਕ ਸੌ ਗਿਆਰਵੇਂ ਜ਼ਨਮ ਦਿਹਾੜੇ ਦੀ ਵਧਾਈ ਦਿੱਤੀ ਗਈ ਅਤੇ ਸੰਗਤਾਂ ਨੂੰ ਉਨ੍ਹਾਂ ਦੇ ਜੀਵਨ ਅਤਿਆਸ ਤੇ ਤਪੱਸਿਆ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ , ਭਾਈ ਖਾਲਸਾ ਨੇ ਸਪਸ਼ਟ ਕੀਤਾ 41 ਦਿਨਾਂ ਦੇ ਜਾਪ ਕਰਨ ਤੋਂ ਉਪਰੰਤ ਸੰਗਤਾਂ ਦੇ ਦਰਸ਼ਨ ਕਰਨ ਵਾਲੇ ਮਹਾਨ ਤਪੱਸਵੀ ਸੰਤ ਮਹਾਂਪੁਰਸ਼ ਬਾਬਾ ਬਲਜਿੰਦਰ ਸਿੰਘ ਜੀ ਚਰਨ ਘਾਟ ਕੋਠੇ ਪਰਮੇਸ਼ੁਰ ਜਗਰਾਉਂ ਨੇ ਜਿਥੇ ਸਮੂਹ ਸੰਗਤਾਂ ਨੂੰ ਬੜੇ ਨਿਮਰਤਾ ਤੇ ਮਿੱਠੇ ਜਿਹੇ ਸਹਿਜ ਸੁਭਾਅ ਨਾਲ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ 111ਵੇਂ ਸਾਲਾਂ ਜਨਮ ਦਿਹਾੜੇ ਦੀਆਂ ਸਮੂੰਹ ਸੰਗਤਾਂ ਨੂੰ ਮੁਬਾਰਕਾਂ ਤੇ ਇਥੇ ਪੁਹੱਚ ਕਿ ਹਾਜ਼ਰੀ ਲਵਾਉਣ ਲਈ ਧੰਨਵਾਦ ਕਰਨ ਦੇ ਨਾਲ ਨਾਲ ਆਏ ਸੰਤਾਂ ਮਹਾਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ, ਤੇ ਹੋਰ ਧਾਰਮਿਕ ਬੁਲਾਰਿਆਂ ਦਾ ਸਨਮਾਨ ਤੇ ਹਾਜ਼ਰੀ ਲਵਾਉਣ ਲਈ ਧੰਨਵਾਦ ਵੀ ਕੀਤਾ, ਉਹਨਾਂ ( ਬਾਬਾ ਬਲਜਿੰਦਰ ਸਿੰਘ) ਜੀ ਨੇ ਜਪ ਤਪ ਸਮਾਗ਼ਮ ਦਰਮਿਆਨ ਠਾਠ ਚਰਨ ਘਾਟ ਤੇ ਤਨੋ ਮਨੋ ਤੇ ਧਨੋ ਸੇਵਾਵਾਂ ਨਿਭਾਉਣ ਵਾਲੇ ਸਾਰਿਆਂ ਸੇਵਾਦਾਰਾਂ ਦਾ ਧੰਨਵਾਦ ਕੀਤਾ । ਭਾਈ ਖਾਲਸਾ ਨੇ ਦੱਸਿਆ ਸਮੂਹ ਸੰਗਤਾਂ ਨੂੰ ਚਾਹ ਪਕੌੜੇ ਤੇ ਹੋਰ ਕਈ ਪ੍ਰਕਾਰ ਦੇ ਲੰਗਰ ਭੰਡਾਰੇ ਅਤੁੱਟ ਵਰਤਾਏ ਗਏ, ਇਸ ਮੌਕੇ ਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ , ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਅਤੇ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਮਾਲਵਾ ਤਰਨਦਲ ਆਦਿ ਜੋ ਕੁਝ ਪੰਥਕ ਰੁਝੇਵਿਆਂ ਕਰਕੇ ਹਾਜ਼ਰੀ ਨਹੀਂ ਲਵਾ ਸਕੇ ਆਦਿ ਸਿੰਘ ਸਾਹਿਬਾਂ ਨੇ ਇੱਕ ਆਪਣੇ ਇੱਕ ਵਿਸ਼ੇਸ਼ ਸੁਨੇਹਾ ਰਾਹੀਂ ਸੰਗਤਾਂ ਨੂੰ ਬਾਬਾ ਈਸ਼ਰ ਸਿੰਘ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ, ਇਸ ਮੌਕੇ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੈਕੜੇ ਸੰਗਤਾਂ ਸਮੇਤ ਮਹਾਂਪੁਰਸ਼ ਸੰਤ ਬਾਬਾ ਗੁਰਜੀਤ ਸਿੰਘ,ਮਹਾਂਪੁਰਸ਼ਾਂ ਨਾਲ ਜਾਪ ਤੇ ਬੈਠੇ ਮਹਾਕਾਲ ਜਥੇਦਾਰ ਬਾਬਾ ਜਸਵੰਤ ਸਿੰਘ, ਬਾਬਾ ਗੁਰਪ੍ਰੀਤ ਗੁਰੀ ਅਤੇ ਅਖੰਡ ਪਾਠਾਂ ਦੀਆਂ ਲੜੀਆਂ’ਚ ਲੰਗਰ ਦੀ ਸੇਵਾ ਨਿਭਾਉਣ ਵਾਲੇ ਬਾਬਾ ਸੁਖਦੇਵ ਸਿੰਘ ਫੌਜੀ, ਮਹਾਂਪੁਰਸਾਂ ਦੇ ਘੌੜਿਆਂ ਦੀ ਸੇਵਾ ਕਰਨ ਵਾਲੇ ਬਾਬਾ ਸ਼ਿੰਦਰਪਾਲ, ਬੀਬੀ ਗੁਰਮੀਤ ਕੌਰ, ਬੀਬੀ ਗੁਰਬਖਸ਼ ਕੌਰ ਨਹਿੰਗ ਸਿੰਘਣੀ, ਜਥੇਦਾਰ ਜਸਵੰਤ ਸਿੰਘ ਰੋਡੇ, ਸੁਖਦੇਵ ਸਿੰਘ ਲੋਪੋ, ਅਰਜਨ ਸਿੰਘ ਰਾਏਕੋਟ,ਪੀਏ ਦਵਿੰਦਰ ਸਿੰਘ, ਡੀ ਐਸ ਪੀ ਜਸਜੋਤ ਸਿੰਘ,ਐਮ ਐਲ ਏ ਮਨਪ੍ਰੀਤ ਇਆਲੀ,ਐਮ ਐਲ ਸਰਬਜੀਤ ਕੌਰ ਮਾਣੋਕੇ,ਐਮ ਐਲ ਏ ਕਲੇਰ ਜਗਰਾਵਾਂ, ਬਾਬਾ ਅਰਜੁਨ ਸਿੰਘ, ਬੀਬੀ ਸਰੋਜ ਕੋਰ ਪੀ ਏ ਮੁੱਖ ਮੰਤਰੀ ਚੰਨੀ ਤੋਂ ਇਲਾਵਾ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਮਹਾਂਪੁਰਖਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।



