ਮਾਨਸਾ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਪੰਜਾਬ ਦੀ ਸਿਆਸਤ ਦਾ ਜਿੰਨਾਂ ਪੱਧਰ ਅੱਜ ਨੀਵਾਂ ਹੋ ਗਿਆ ਹੈ ਸ਼ਾਇਦ ਐਨਾ ਪਹਿਲਾਂ ਕਦੇ ਨਹੀ ਸੀ । ਜਿਸ ਸਮੇਂ ਦੇਸ਼ ਫਾਸ਼ੀਵਾਦ ਤਾਕਤਾਂ ਦੇ ਖਿਲਾਫ਼ ਲੜਨ ਲਈ ਜਮੂਹਰੀ ਤਾਕਤਾਂ ਦੇ ਏਕੇ ਦੀ ਮੰਗ ਕਰ ਰਿਹਾ ਹੈ ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਆਪਣੀ ਨਿੱਜੀ ਹਓੂਮੈ ਲਈ ਅਤੇ ਅਖੌਤੀ ਪੰਜਾਬ ਦਾ ਹੀਰੋ ਬਣਨ ਦੇ ਚੱਕਰ ਵਿੱਚ ਵਿਧਾਨ ਸਭਾ ਵਿੱਚ ਜਿੱਥੇ ਵਿਰੌਧੀ ਧਿਰ ਨੂੰ ਸਿਆਸੀ , ਆਰਥਿਕ ਤੇ ਮੁੱਦਿਆਂ ਖੁਲੀ ਸਾਰਥਕ ਚਰਚਾ ਕਰਨ ਦੀ ਬਜਾਇ ਧੌੰਸ ਦਿਖਾ ਰਿਹਾ ਹੈ , ਮੁੱਖ ਮੰਤਰੀ ਪੰਜਾਬ ਨੂੰ ਸ਼ਾਇਦ ਇਹ ਨਹੀ ਪਤਾ ਕਿ ਇਸ ਸਮੇਂ ਦੇਸ਼ ਦੀ ਸੱਤਾ ਤੇ ਭਾਰਤੀ ਜਨਤਾ ਪਾਰਟੀ ਕਾਬਜ ਹੈ ਨਾ ਕਿ ਕਾਂਗਰਸ , ਫਾਸ਼ੀਵਾਦ ਸੱਤਾ ਦੇ ਖਿਲਾਫ਼ ਜਿੱਥੇ ਦੇਸ਼ ਦੀਆਂ ਜਮੂਹਰੀ ਤਾਕਤਾਂ ਇੱਕਜੁੱਟਤਾ ਲਈ ਹੱਥ ਪੈਰ ਮਾਰ ਰਹੀਆਂ ਹਨ ਉਥੇ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਅੰਦਰ ਸਿਆਸੀ ਸੁਖਾਵਾਂ ਮਹੌਲ ਬਣਾਉਣ ਦੀ ਬਜਾਇ ਅਤੇ ਲੜਾਈ ਕੇੰਦਰ ਨਾਲ ਸੇਧਤ ਕਰਨ ਦੀ ਬਜਾਇ ਆਪਣੀ ਹਓੂਮੈ ਦੇ ਚੱਕਰ ਵਿੱਚ ਪੰਜਾਬ ਦੇ ਲੋਕਾਂ ਦਾ ਧਿਆਨ ਮੁੱਖ ਮੰਤਰੀ ਪੰਜਾਬ ਬਨਾਮ ਪੰਜਾਬ ਕਾਂਗਰਸ ਬਣਾ ਰਿਹਾ ਹੈ ਜਦੋਂ ਕਿ ਕਾਂਗਰਸ ਸਮੇਤ ਖੁੱਦ ਆਮ ਆਦਮੀ ਪਾਰਟੀ ਵੀ ਮੋਦੀ ਦੇ ਨਿਸ਼ਾਨੇ ਤੇ ਹਨ । ਭਾਜਪਾ ਦੇਸ਼ ਅੰਦਰ ਵਿਰੋਧ ਦੀ ਹਰ ਅਵਾਜ ਨੂੰ ਕੁਚਲਣ ਦੇ ਲੱਗੀ ਹੋਈ ਹੈ । ਅਜਿਹੇ ਸਮੇਂ ਜੋ ਵੀ ਤਾਕਤਾਂ ਫਾਸ਼ੀਵਾਦੀ ਪਾਰਟੀ ਭਾਜਪਾ ਵਿਰੋਧੀ ਹਨ ਉਹਨਾ ਨੂੰ ਕੁਝ ਸਮੇਂ ਲਈ ਆਪਣੇ ਸਿਆਸੀ ਮਤਭੇਦ ਦਰਨਿਕਾਰ ਕਰਦੇ ਹੋਏ ਫਾਸ਼ੀਵਾਦ ਬਨਾਮ ਲੋਕਤੰਤਰ ਬਣਾਉਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਇੱਕ ਮੰਚ ਤੇ ਆਉਣਾ ਚਾਹੀਦਾ ਹੈ । ਆਮ ਆਦਮੀ ਪਾਰਟੀ ਦਾ ਦਿੱਲੀ ਦਾ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਪਿਛਲੇ ਦੋ ਸਾਲਾਂ ਤੋਂ ਜੇਲ ਦੀ ਹਵਾ ਖਾਹ ਰਿਹਾ ਹੈ ਅਤੇ ਆਪ ਦੇ ਸੁਪਰੀਮੋ ਕੇਜਰੀਵਾਲ ਨੂੰ ਵੀ ਜੇਲ ਡੱਕ ਦਿੱਤਾ ਹੈ । ਸਿਰਫ਼ ਆਮ ਆਦਮੀ ਪਾਰਟੀ ਦੇ ਹੀ ਨਹੀ ਬਲਕਿ ਭਾਜਪਾ ਦਾ ਵਿਰੋਧ ਕਰਨ ਵਾਲੀ ਹਰ ਸਿਆਸੀ ਪਾਰਟੀ ਨੂੰ ਭਾਜਪਾ ਕੁਚਲਦੀ ਜਾ ਰਹੀ ਹੈ ਜਾਂ ਫਿਰ ਡਰਾ ਧਮਕਾ ਕੇ ਜਾਂ ਲਾਲਚ ਦੇਕੇ ਵਿਰੋਧੀ ਪਾਰਟੀਆਂ ਦੇ ਕੱਦਾਵਰ ਲੀਡਰਾਂ ਨੂੰ ਆਪਣੇ ਖੇਮੇ ਵਿੱਚ ਕਰ ਰਹੀ ਹੈ । ਜੋ ਸਿਆਸੀ ਦੀਵਾਲੀਆਪਣ ਪੰਜਾਬ ਦੀ ਵਿਧਾਨ ਸਭਾ ਅੰਦਰ ਪੰਜਾਬ ਦੇ ਮੁੱਖ ਮੰਤਰੀ ਦਿਖਾ ਰਹੇ ਹਨ ਅਤੇ ਸਾਡੇ ਭੋਲ਼ੇ ਭਾਲ਼ੇ ਲੋਕ ਉਸਦੀਆਂ ਵਿਧਾਨ ਸਭਾ ਅੰਦਰ ਕੀਤੀਆਂ ਜਾ ਰਹੀ ਹੋਸੀਆਂ ਹਰਕਤਾਂ ਤੇ ਤਾੜੀਆ ਮਾਰ ਰਹੇ ਹਨ ਇਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੀ ਸਿਆਸਤ ਦਾ ਪੱਧਰ ਕਿੰਨਾ ਡਿੱਗ ਚੁੱਕਿਆ ਹੈ । ਪੰਜਾਬ ਦਾ ਮੁੱਖ ਮੰਤਰੀ ਸਿਆਸੀ ਲੜਾਈ ਨੂੰ ਭਾਜਪਾ ਬਨਾਮ ਲੋਕਤੰਤਰ ਬਣਾਉਣ ਦੀ ਬਜਾਇ ਲੋਕਾਂ ਦਾ ਧਿਆਨ ਵਿਧਾਨ ਸਭਾ ਅੰਦਰ ਆਪਾ ਚਮਕਾਊ ਮੁੱਦਿਆਂ ਤੇ ਕੇੰਦਰ ਕਰ ਰਿਹਾ ਹੈ । ਇਸ ਦੀਆਂ ਅਜਿਹੀਆਂ ਹਰਕਤਾਂ ਨਾਲ ਮੋਦੀ ਜਾਂ ਭਾਜਪਾ ਨੂੰ ਹੀ ਫਾਇਦਾ ਹੋਣਾ ਹੈ । ਪੰਜਾਬ ਸਮੇਤ ਉੱਤਰ ਭਾਰਤ ਦਾ ਕਿਸਾਨ ਆਪਣੀਆਂ ਮੰਗਾਂ ਲਈ ਲੜ ਰਿਹਾ ਹੈ ਪੰਜਾਬ ਦਾ ਮੁੱਖ ਮੰਤਰੀ ਉਹਨਾ ਲਈ ਜਾਂ ਫਿਰ ਇਹ ਕਹਿ ਲਵੋ ਕਿ ਪੰਜਾਬ ਦੇ ਹਿੱਤਾਂ ਲਈ , ਕਿਰਤੀਆਂ ਲਈ , ਬੇਰੁਜ਼ਗਾਰਾਂ ਲਈ , ਛੋਟੇ ਦੁਕਾਨਦਾਰਾ ਲਈ , ਵਿਦਿਆ ਜਾਂ ਸੇਹਤ ਲਈ ਜਾਂ ਦੇਸ਼ ਦੇ ਸੰਘੀ ਢਾਂਚੇ ਨੂੰ ਮਜਬੂਤ ਕਰਨ ਲਈ ਕਦੇ ਵੀ ਸੜਕਾਂ ਤੇ ਨਹੀ ਉਤਰਿਆ ਸਗੋਂ ਮੋਦੀ ਦੀ ਤਰਜ ਤੇ ਜੁਮਲੇਬਾਜੀਆਂ ਹੀ ਸੁਣਾ ਰਿਹਾ ਹੈ ਤੇ ਸਾਡੇ ਭੋਲ਼ੇ ਲੋਕ ਉਸਦੀਆਂ ਇਹਨਾ ਹਰਕਤਾਂ ਤੇ ਤਾੜੀਆਂ ਮਾਰ ਰਹੇ ਹਨ । ਅਸੀਂ ਕੋਈ ਕਾਂਗਰਸ ਦੀ ਵਿਚਾਰਧਾਰਾ ਦੇ ਪੱਖੀ ਨਹੀ ਹਾਂ ਪਰ ਇਸ ਸਮੇਂ ਦੇਸ਼ ਨੂੰ ਫਾਸ਼ੀਵਾਦ ਦੀ ਅਗਵਾਈਕਰਤਾ ਭਾਜਪਾ ਖਿਲਾਫ਼ ਕਰੋ ਜਾਂ ਮਰੋ ਦੀ ਲੜਾਈ ਲੜਨ ਦੀ ਜਰੂਰਤ ਹੈ । ਇਹ ਬਾਅਦ ਵਿੱਚ ਦੇਖ ਲਿਆ ਜਾਵੇਗਾ ਜਾਂ ਸਾਡੇ ਸੰਘਰਸ਼ ਸਾਬਤ ਕਰ ਦੇਣਗੇ ਕਿ ਕੋਣ ਖਰਾ ਹੈ ਕੌਣ ਨਹੀ । ਸੋ ਹੇ ਮੇਰੇ ਪੰਜਾਬ ਵਾਸੀਓ ਆਓ ਪੰਜਾਬ ਦੀ ਸਿਆਸਤ ਨੂੰ ਫਾਸ਼ੀਵਾਦ ਖਿਲਾਫ ਸੇਧਤ ਕਰਨ ਲਈ ਭਾਰਤ ਅੰਦਰ ਬਣੇ ਜਮੂਹਰੀ ਤਾਕਤਾਂ ਦੇ ਗਠਜੋੜ ਇੰਡੀਆ ਦੇ ਹਾਮੀ ਬਣੀਏ ਤਾਂ ਜੋ ਦੇਸ਼ ਨੂੰ ਫਾਸ਼ੀਵਾਦ ਤੋਂ ਬਚਾਇਆ ਜਾ ਸਕੇ । ਜੇਕਰ ਭਾਜਪਾ ਮੁੜ ਸੱਤਾ ਵਿੱਚ ਆ ਗਈ ਤਾਂ ਇਸਦਾ ਜੁੰਮੇਵਾਰ ਉਹ ਹਰ ਇਨਸਾਨ ਹੋਵੇਗਾ ਜੋ ਜਦੋਂ ਦੇਸ਼ ਫਾਸ਼ੀਵਾਦ ਖਿਲਾਫ਼ ਲੜ ਰਿਹਾ ਸੀ ਤੇ ਉਹ ਇਨਸਾਨ ਜੋ ਜੁਮਲੇਬਾਜੀਆਂ , ਚੁਟਕਿਲਆਂ ਤੇ ਹੱਥ ਤੇ ਹੱਥ ਮਾਰਕੇ ਹੱਸ ਰਹੇ ਸੀ ਤੇ ਇਸ ਲਈ ਪੰਜਾਬ ਦਾ ਮੁੱਖ ਮੰਤਰੀ ਸਭ ਤੋਂ ਵੱਡਾ ਦੋਸ਼ੀ ਹੋਵੇਗਾ ਜੋ ਸਿੱਧੇ ਤੌਰ ਤੇ ਆਪਾਂ ਚਮਕਾਊ ਕਾਰਜਸ਼ੈਲੀ ਨਾਲ ਭਾਜਪਾ ਦੀ ਹਮਾਇਤ ਕਰ ਰਿਹਾ ਹੈ ।


