ਹੁਸ਼ਿਆਰਪੁਰ, ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)– ਹੁਸ਼ਿਆਰਪੁਰ ਜਿਲ੍ਹੇ ਦੇ ਕਰੀਬ ਦੋ ਦਰਜਨ ਭਰ ਵੱਖ ਵੱਖ ਜਨਤਕ ਫਰੰਟਾਂ ਤੇ ਕੰਮ ਕਰਦੇ ਪੁਰਾਣੇ ਕਮਿਊਨਿਸਟ ਆਗੂਆਂ ਨੇ ਚੱਬੇਵਾਲ ਵਿਖੇ ਕੀਤੀ ਗਈ ਇੱਕ ਇੱਕਤਰਤਾ ਵਿੱਚ ਸੀ ਪੀ ਆਈ ਐਮ ਐਲ ਲਿਬਰੇਸ਼ਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਹ ਇਕਤਰਤਾ ਸੇਰਸਿੰਘ ਜੰਗ ਬਹਾਦਰ ਦੀ ਅਗੁਵਾਈ ਵਿੱਚ ਹੋਈ।

ਸੁਰਜੀਤ ਸਿੰਘ, ਬਲਵੀਰ ਸਿੰਘ, ਬਿੰਦਰ ਮੋਹਨ, ਜੋਗਿੰਦਰ ਸਿੰਘ, ਚੌਧਰੀ ਚਾਨਣ ਰਾਮ, ਲਾਲ ਸਿੰਘ, ਮੇਜਰ ਸਿੰਘ, ਰਾਜਨ ਅਤੇ ਰੋਸਨ ਆਦਿ ਕਰੀਬ ਢਾਈ ਦਰਜਨ ਕਮਿਊਨਿਸਟ ਆਗੂ ਸ਼ਾਮਲ ਹੋਏ. ਲਿਬਰੇਸ਼ਨ ਵਿੱਚ ਸ਼ਾਮਲ ਹੋਣ ਵਾਲੇ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਲਿਬਰੇਸ਼ਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਇਸ ਕਰਕੇ ਲਿਆ ਹੈ ਕਿਉਕਿ ਉਹ ਜਿਸ ਕਮਿਊਨਿਸਟ ਧਿਰ ਵਿੱਚ ਦਹਾਕਿਆ ਤੋ ਵਿੱਚਰ ਰਹੇ ਸਨ ਉਸ ਕਮਿਉਨਿਸਟ ਧਿਰ ਨੇ ਪਾਰਟੀ ਅੰਦਰਲੀ ਜਮਹੂਰੀਅਤ ਨੂੰ ਜਿਦੇ ਮਾਰ ਦਿਤੇ ਸਨ ਅਤੇ ਪਾਰਟੀ ਅੰਦਰ ਸੰਕੀਰਨਤਾਵਾਦੀ ਰਾਜਨੀਤੀ ਦਾ ਬੋਲਬਾਲਾ ਕਾਇਮ ਕਰਨ ਤੋਂ ਇਲਾਵਾ ਕੌਮੀ ਪੱਧਰ ਤੇ ਭਾਜਪਾ ਅਤੇ ਆਰ ਐਸ ਐਸ ਵੱਲੋਂ ਦੇਸ ਉਪਰ ਸਥਾਪਿਤ ਕੀਤੇ ਜਾ ਰਹੇ ਫਾਸੀਵਾਦ ਰਾਜ ਨੂੰ ਸਮਝਣ ਤੋ ਕਿਨਾਰਾ ਕਰਨਾ ਸੁਰੂ ਕਰ ਦਿਤਾ ਹੈ ਜੋ ਬਾਹਰਮੁਖੀ ਹਾਲਤਾ ਤੋਂ ਟੁਟਾ ਹੋਇਆ ਵੱਡਾ ਰਾਜਨੀਤਕ ਅਤੇ ਸਿਧਾਂਤਕ ਵੱਖਰੇਵਾ ਹੈ।
ਇਸ ਸਮੇ ਵਿਸੇਸ ਤੌਰ ਤੇ ਸਮਾਗਮ ਵਿੱਚ ਪੁੱਜੇ ਲਿਬਰੇਸ਼ਨ ਦੇ ਸੂਬਾ ਸੱਕਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਲਿਬਰੇਸ਼ਨ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਹਨਾਂ ਮਜਦੂਰਾ ਕਿਸਾਨਾਂ ਦੇ ਆਗੂਆਂ ਵੱਲੋਂ ਲਿਬਰੇਸ਼ਨ ਵਿੱਚ ਸ਼ਾਮਲ ਹੋਣ ਉਪਰੰਤ ਲਿਬਰੇਸ਼ਨ ਪੰਜਾਬ ਵਿੱਚ ਇਕ ਵਡੀ ਕਮਿਊਨਿਸਟ ਧਿਰ ਵਜੋਂ ਉਭਰੇਗੀ.ਉਹਨਾਂ ਕਿਹਾ ਕਿ ਜਿਥੇ ਦੇਸ ਵਿੱਚ ਮੋਦੀ ਦੀ ਫਾਸਿਸਟ ਹਕੂਮਤ ਵਿਰੁੱਧ ਬੇਕਿਰਕ ਲੰਬਾ ਸੰਘਰਸ਼ ਲੜਨ ਦੀ ਜਰੂਰਤ ਹੈ ਉਥੇ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੇ ਪੂਰੀ ਤਰਾਂ ਫੇਲਰ ਰਾਜ ਵਿਰੁੱਧ ਲੜਨਾ ਅਤਿ ਜਰੂਰੀ ਹੋ ਗਿਆ ਹੈ, ਜਿਸ ਰਾਜ ਵਿੱਚ ਅਮਨ ਕਨੂੰਨ ਨਾਂ ਦੀ ਕੋਈ ਚੀਜ ਨਹੀਂ ਰਹੀ, ਪੁਲਿਸ ਚੌਕੀਆਂ ਵਿੱਚ ਬੰਬ ਧਮਾਕਿਆ ਤੋਂ ਬਾਅਦ ਹੁਣ ਧਾਰਮਿਕ ਅਸਥਾਨਾ ਵਿਖੇ ਬੰਬ ਧਮਾਕੇ ਸੁਰੂ ਹੋ ਗਏ ਹਨ, ਜਿਸ ਦਾ ਸਾਫ ਸਕੇਂਤ ਹੈ ਕਿ ਪੰਜਾਬ ਵਿੱਚ ਇਕ ਵਾਰ ਫਿਰ ਪੰਜਾਬ ਦੋਖੀ ਅਤੇ ਫਿਰਕਾਪਰਸਤੀ ਤਾਕਤਾਂ ਵਲੋ ਪੰਜਾਬ ਵਿੱਚ ਧਾਰਮਿਕ ਲਾਬੂ ਲਾਉਣ ਦੀਆਂ ਸਾਜਸਾ ਚਲ ਰਹੀਆਂ ਹਨ. ਲਿਬਰੇਸ਼ਨ ਨੇ ਪੰਜਾਬ ਵਿੱਚ ਨਸ਼ਿਆ ਅਤੇ ਭ੍ਰਿਸ਼ਟਾਚਾਰ ਵਿੱਚ ਅਥਾਹ ਵਾਧੇ ਲਈ ਮਾਨ ਸਰਕਾਰ ਨੂੰ ਜੁਮੇਵਾਰ ਦਸਦਿਆਂ ਕਿਹਾ ਕਿ ਬਿਨਾਂ ਅਦਾਲਤੀ ਪਰਕਿਰਆ ਤੋਂ ਕੁਝ ਪਰਿਵਾਰਾਂ ਦੇ ਘਰਾਂ ਨੂੰ ਢਾਹ ਕੇ ਨਸੇ ਨੂੰ ਖਤਮ ਕਰਨਾ ਇਕ ਸਿਆਸੀ ਢੋਂਗ ਹੈ ਜਦੋਂ ਕਿ ਨਸੇ ਹਾਕਮਾਂ, ਪੁਲਿਸ ਅਤੇ ਨਸਾ ਤਸਕਰਾਂ ਦੇ ਗਠਜੋੜ ਦਾ ਵਰਤਾਰਾ ਹੈ ਜਿਸ ਨੂੰ ਤੋੜਨਾ ਪੰਜਾਬ ਸਰਕਾਰ ਦੇ ਵੱਸ ਵਿੱਚ ਨਹੀਂ ਹੈ. ਇਸ ਸਮੇ ਪਾਰਟੀ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਵਿਜੇ ਸੋਹਲ,ਚਰਨਜੀਤ ਸਿੰਘ ਭਿੰਡਰ, ਅਸੋਕ ਮਹਾਜਨ,ਰਘਬੀਰ ਸਿੰਘ, ਧਿਆਨ ਸਿੰਘ, ਦਲਬੀਰ ਭੋਲਾ ਅਤੇ ਸਾਮ ਸਿੰਘ ਸ਼ਾਮਲ ਸਨ।



