ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)- ਅੱਜ ਜਿਲ੍ਹਾ ਮਾਨਸਾ ਦੇ ਪੇਂਡੂ ਅਤੇ ਦਲਿਤ ਖ਼ੇਤ ਮਜਦੂਰਾਂ ਦੀਆਂ ਮੰਗਾਂ ਸਬੰਧੀ ਦਿਨ ਰਾਤ ਦੇ ਪੱਕੇ ਮੋਰਚੇ ਦੇ 43ਵੇੰ ਦਿਨ ਜਿਲ੍ਹਾ ਪ੍ਰਸਾਸਨ ਵੱਲੋਂ ਐਸ.ਡੀ.ਐਮ ਮਾਨਸਾ ਹਰਜਿੰਦਰ ਸਿੰਘ ਨੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਅਤੇ ਜਰਨੈਲ ਸਿੰਘ ਮਾਨਸਾ ਨਾਲ਼ ਕੀਤੀ ਮੀਟਿੰਗ ਦੌਰਾਨ ਕਿਹਾ ਕਿ ਮਜਦੂਰਾਂ ਦੇ ਨਰਮੇ ਦੀ ਮਾਰ ਦਾ ਚੁਗਾਈ ਦਾ ਮੁਆਵਜਾ ਰਾਸ਼ੀ 3200-3200 ਰੁਪਏ ਸੋਮਵਾਰ ਤੋਂ ਪੰਜ ਪੰਜ ਪਿੰਡਾਂ ਨੂੰ ਪਾਉਣੀ ਸ਼ੁਰੂ ਕੀਤੀ ਜਾਏਗੀ।ਜਿੰਨਾਂ ਘਰਾਂ ਦੇ ਪੈਸੇ ਪਾਸ ਹੋਏ ਹਨ ਪਰ ਲਾਭਪਾਤਰੀਆਂ ਦੇ ਖਾਤੇ ਵਿੱਚ ਨਹੀਂ ਪਏ ਉਹਨਾਂ ਲਾਭਪਾਤਰੀਆਂ ਦੀ ਲਿਸਟ ਮੰਗੀ ਗਈ ਹੈ।ਐਸ.ਡੀ.ਐਮ. ਨੇ ਆਟਾ ਦਾਲ ਸਕੀਮ ਤਹਿਤ ਮਜਦੂਰਾਂ ਦੇ ਕੱਟੇ ਕਾਰਡ ਬਹਾਲ ਕਰਨ ਅਤੇ ਪੋਰਟਲ ਖੁੱਲਣ ਤੇ ਨਵੇਂ ਕਾਰਡ ਬਣਾਉਣ ਦੀ ਗੱਲ਼ ਕਹੀ ਹੈ।
ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਜਿਲ੍ਹਾ ਸਕੱਤਰ ਵਿਜੈ ਕੁਮਾਰ ਭੀਖੀ ਨੇ ਕਿਹਾ ਕਿ ਅੱਜ ਸਾਡੇ ਧਰਨੇ ਦੇ 43ਵਾਂ ਦਿਨ ਹੈ।ਅੱਜ ਮਜਦੂਰਾਂ ਦੇ ਸੰਘਰਸ਼ ਦੀ ਇਹ ਇੱਕ ਅੰਸਿਕ ਜਿੱਤ ਹੈ ਕਿ ਜਿਲ੍ਹਾ ਪ੍ਰਸ਼ਾਸਨ ਮਜਦੂਰਾਂ ਦੇ ਸੰਘਰਸ਼ ਅੱਗੇ ਝੁਕਿਆ ਹੈ ਅਤੇ ਇਹ ਵੀ ਮਜਦੂਰ ਸੰਘਰਸ਼ ਦੀ ਜਿੱਤ ਹੈ ਕਿ ਹੁਣ ਨਰਮੇ ਦੀ ਮਾਰ ਦੇ ਪੈਸੇ ਵਧਕੇ ਮਜਦੂਰਾਂ ਦੇ ਖਾਤੇ ਵਿਚ ਪੈਣਗੇ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜਲਦ ਹੀ ਜਿੰਨਾਂ ਮਜਦੂਰਾਂ ਦੇ ਘਰਾਂ ਛੱਤਾਂ ਅਤੇ ਫਲੱਸਾਂ ਦੇ ਪੈਸੇ ਜਾਰੀ ਨਹੀਂ ਹੋਏ ਪਿੰਡਾਂ ਵਿੱਚ ਮੁਹਿੰਮ ਚਲਾ ਕੇ ਉਹਨਾਂ ਦੀ ਲਿਸਟ ਐਸ ਡੀ ਐਮ ਮਾਨਸਾ ਨੂੰ ਭੇਜੀ ਜਾਵੇਗੀ।ਆਟਾ ਦਾਲ ਸਕੀਮ ਤਹਿਤ ਕੱਟੇ ਹੋਏ ਕਾਰਡ ਬਹਾਲ ਕਰਵਾਉਣਾ, ਨਰੇਗਾ ਦੀ ਦਿਹਾੜੀ ਪੂਰੀ ਮਜਦੂਰਾਂ ਦੇ ਖਾਤੇ ਵਿਚ ਪਵਾਊਣ ਲਈ ਅਤੇ ਮਜਦੂਰਾਂ ਰਹਿੰਦੀਆਂ ਹੋਰ ਮੰਗਾਂ ਪੂਰੀਆਂ ਕਰਾਉਣ ਤੱਕ ਮੋਰਚਾ ਜਾਰੀ ਰਹੇਗਾ।ਇਸ ਸਮੇਂ ਬਾਜ਼ ਸਿੰਘ ਰੰਘੜਿਆਲ,ਹਾਕਮ ਸਿੰਘ ਰੱਲੀ ਆਦਿ ਹਾਜਰ ਸਨ।


