ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)- ਪਾਵਰ ਕਾਰਪੋਰੇਸ਼ਨ ਗੁਰਦਾਸਪੁਰ ਮੰਡਲ ਅਧੀਨ ਜੇਈਜ਼ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨਾਂ ਮੁਸ਼ਕਿਲਾ ਦਾ ਨਿਪਟਾਰੇ ਲਈ ਜੇਈ ਕੌਸਲ ਸੰਜੀਦਗੀ ਨਾਲ ਪਹਿਰਾ ਦੇ ਕੇ ਹੱਲ ਕਰਵਾਏਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜੇਈਜ਼ ਕੌਂਸਲ ਬਾਰਡਰ ਜੋਨ ਜਨਰਲ ਸਕੱਤਰ ਇੰਜੀ.ਵਿਮਲ ਕੁਮਾਰ ਅਤੇ ਜਿਲ਼ਾ ਪ੍ਰਧਾਨ ਇੰਜੀ. ਜਤਿੰਦਰ ਸ਼ਰਮਾ ਨੇ ਗੁਰਦਾਸਪੁਰ ਮੰਡਲ ਦੇ ਜੇਈਜ਼ ਦੀ ਭਰਵੀਂ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਮੰਡਲ ਕਮੇਟੀ ਦੇ ਆਗੂ ਇੰਜੀ. ਰਜਤ ਸ਼ਰਮਾ, ਇੰਜੀ ਸੁਖਦੇਵ ਸਿੰਘ, ਇੰਜੀ. ਗੁਲਜਾਰ ਸਿੰਘ ਆਦਿ ਮੌਜੂਦ ਸੀ। ਮੀਟਿੰਗ ਵਿੱਚ ਦਿਹਾਤੀ ਉਪ ਮੰਡਲ ਦੇ ਜੇਈ ਇੰਜੀ. ਸੁਮਿਤ ਕੁਮਾਰ ਦੇ ਹੋਏ ਦਰਦਨਾਕ ਸੜਕ ਹਾਦਸੇ ਸਬੰਧੀ ਦੁੱਖ ਪ੍ਰਗਟ ਕੀਤਾ ਅਤੇ ਉਨਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਗਈ। ਗੁਰਦਾਸਪੁਰ ਮੰਡਲ ਦੇ ਸਮੂਹ ਇੰਜੀਨੀਅਰਾਂ ਨੂੰ ਵੱਧ ਤੋਂ ਵੱਧ ਆਰਥਿਕ ਮੱਦਦ ਕਰਨ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਸ਼ਾਮਿਲ ਵੱਡੀ ਗਿਣਤੀ ਜੇਈਜ ਵੱਲੋਂ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ। ਜੇਈਜ ਦੱਸਿਆ ਕਿ ਉਨਾਂ ਨੂੰ ਲੇਖੇ ਤਿਆਰ ਕਰਨ ਲਈ ਕੋਈ ਸਟੇਸ਼ਨਰੀ ਮੰਡਲ ਦਫਤਰ ਵੱਲੋਂ ਦਿੱਤੀ ਨਹੀਂ ਜਾਂਦੀ। ਸਾਰੇ ਸਟੇਸ਼ਨਰੀ ਬਾਜਾਰ ਤੋਂ ਖਰੀਦ ਕਰਨੀ ਪੈਂਦੀ ਹੈ। ਸਭ ਤੋਂ ਵੱਡੀ ਪ੍ਰੇਸ਼ਾਨੀ ਵੱਡੀ ਗਿਣਤੀ ਤੇਲ ਚੋਰੀ ਕਾਰਨ ਸੜ ਰਹੇ ਟਰਾਂਸਫਾਰਮਰਾ ਨੂੰ ਬਦਲੀ ਕਰਨ ਦੀ ਹੈ। ਕਈ ਟ੍ਰਾਂਸਫਾਰਮਰ ਮਹੀਨੇ ਦੌਰਾਨ ਚਾਰ ਚਾਰ ਵਾਰ ਤੇਲ ਚੋਰੀ ਕਾਰਣ ਸੜ ਰਹੇ ਹਨ। ਇਸ ਸਭ ਦੇ ਬਾਵਜੂਦ ਉਹ 24 ਘੰਟੇ ਬਿਜਲੀ ਸਪਲਾਈ ਬਹਾਲ ਰੱਖ ਰਹੇ ਹਨ,ਪਰ ਉਨਾਂ ਦੀ ਤਨਖਾਹ ਬੰਦ ਕੀਤੀ ਗਈ ਹੈ।
ਇਸ ਮੌਕੇ ਜੇਈਜ਼ ਵੱਲੋਂ ਦੱਸਿਆ ਕਿ ਸਟੋਰ ਪਠਾਨਕੋਟ ਵਿੱਚ ਜੇਈਜ਼ ਨੂੰ ਕਾਫੀ ਖਜਲ ਖੁਆਰ ਕੀਤਾ ਜਾਂਦਾ ਹੈ। ਸੜੇ ਟਰਾਂਸਫਾਰਮਰਾਂ ਦੀ ਸ਼ਾਰਟੇਜ ਗਲਤ ਅਤੇ ਵੱਧ ਪਾਈ ਜਾਂਦੀ ਹੈ। ਇਲੈਕਟਰੋਨਿਕ ਕੰਡੇ ਨਾ ਹੋਣ ਕਰਕੇ ਸਾਮਾਨ ਘੱਟ ਮਿਲਦਾ ਹੈ। ਇੰਜੀ. ਵਿਮਲ ਕੁਮਾਰ ਅਤੇ ਇੰਜੀ. ਜਤਿੰਦਰ ਸ਼ਰਮਾ ਜੇਈਜ਼ ਨੂੰ ਭਰੋਸਾ ਦਿੱਤਾ ਕਿ ਜੇਈ ਕੌਸਲ ਇਸ ਬਾਬਤ ਕਾਰਵਾਈ ਕਰੇਗੀ ਅਤੇ ਲੋੜ ਪੈਣ ’ਤੇ ਸਖਤ ਫੈਸਲੇ ਵੀ ਲਏ ਜਾਣਗੇ। ਆਗੂਆ ਐਕਸੀਅਨ ਗੁਰਦਾਸਪੁਰ ਨੂੰ ਅਪੀਲ ਕੀਤੀ ਕਿ ਜੇਈਜ਼ ਦੀ ਬੰਦ ਕੀਤੀ ਤਨਖਾਹ ਤੁਰੰਤ ਬਹਾਲ ਕੀਤੀ ਜਾਵੇ ਅਤੇ ਜੇਈਜ਼ ਨੂੰ ਅਪੀਲ ਕੀਤੀ ਕਿ ਤੁਰੰਤ ਲੇਖੇ ਤਿਆਰ ਕਰਕੇ ਦੇਣ।