ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)-ਥਾਣਾ ਸਿਟੀ ਦੀ ਪੁਲਸ ਨੇ ਕੋਰਟ ਵਿੱਚ ਭੱਜਣ ਦੇ ਦੋਸ਼ ਵਿੱਚ ਇੱਕ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਏ.ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2020 ਵਿੱਚ ਦੋਸੀ ਮੰਗਾ ਪੁੱਤਰ ਜਰਨੈਲ ਸਿੰਘ ਵਾਸੀ ਕੁਸੂਪੁਰ ਥਾਣਾ ਭਿੰਡੀ ਸੈਂਦਾ ਜਿਲਾ ਅਮਿ੍ਰਤਸਰ ਦਿਹਾਤੀ ਹਾਲ ਪਿੰਡ ਕਠਾਣਾ ਥਾਣਾ ਸ੍ਰੀ ਹਰਗੋਬਿੰਦਪੁਰ ਖਿਲਾਫ ਆਬਕਾਰੀ ਐਕਟ ਤਹਿਤਮਾਮਲਾ ਦਰਜ ਕੀਤਾ ਗਿਆ ਸੀ। 16 ਸਤੰਬਰ ਨੂੰ ਮਾਨਯੋਗ ਅਦਾਲਤ ਵਿੱਚ ਤਾਰੀਕ ਸੀ ਜੋ ਇਸ ਮੁਕਦਮੇ ਵਿੱਚ ਗੈਰ ਹਾਜਰ ਚੱਲ ਰਿਹਾ ਸੀ। ਜਿਸਨੂੰ ਜੱਜ ਸਾਹਿਬ ਨੇ ਕਸਟੱਡੀ ਵਰੰਟ ਬਣਾ ਕੇ ਕੇਂਦਰੀ ਜੇਲ ਗੁਰਦਾਸਪੁਰ ਬੰਦ ਕਰਵਾਉਣ ਦਾ ਹੁਕਮ ਕੀਤਾ। ਜਿਸਨੂੰ ਉਹ ਅਤੇ ਨੈਂਬ ਕੋਰਟ ਦੋਰਾਂਗਲਾ ਸੱਜਣ ਸਿੰਘ ਬਾਹਾਂ ਤੋਂ ਫੜ ਕੇ ਬਖਸੀਖਾਨਾ ਛੱਡਣ ਜਾਣ ਲੱਗੇ ਅਤੇ ਕੋਰਟ ਦੇ ਦਰਵਾਜੇ ਤੋਂ ਦੋਸੀ ਮੰਗਾ ਨੂੰ ਬਾਹਰ ਲੈ ਕੇ ਤੁਰੇ ਜਾ ਰਹੇ ਸੀ ਤਾਂ ਦੋਸੀ ਨੇ ਉਸ ਨੂੰ ਠਿੱਬੀ ਮਾਰੀ ਤੇ ਬਾਂਹ ਫੜ ਕੇ ਭੱਜ ਗਿਆ ਜਿਸਨੂੰ ਭੱਜ ਕੇ ਮੌਕਾ ’ਤੇ ਹੀ ਕਾਬੂ ਕੀਤਾ ਅਤੇ ਬਖਸੀਖਾਨੇ ਬੰਦ ਕਰਵਾ ਦਿੱਤਾ ਹੈ।


