ਬੁੱਢਲਾਡਾ, ਗੁਰਦਾਸਪੁਰ, 28 ਅਕਤੂਬਰ (ਸਰਬਜੀਤ ਸਿੰਘ)– ਰਾਜਵੰਸ਼ ਕੌਰ, ਐਸ ਐਸ ਮਿਸਟੈਸ ਸ. ਸ. ਸ. ਸਕੂਲ (ਮੁੰਡੇ) ਬੁਢਲਾਡਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਦਿਵਾਲੀ ਦੀਵਿਆਂ ਅਤੇ ਰੌਸ਼ਨੀਆਂ ਦਾ ਤਿਓਹਾਰ ਹੈ ਇਹ ਤਿਉਹਾਰ ਸਿੱਖਾਂ ਅਤੇ ਹਿੰਦੂਆਂ ਦਾ ਸਾਂਝਾ ਤਿਉਹਾਰ ਹੈ ਸਿੱਖ ਇਸ ਦਿਨ ਨੂੰ ਬੜੀ ਧੂੜ ਧਾਮ ਨਾਲ ਇਸ ਕਰਕੇ ਮਨਾਉਂਦੇ ਹਨ ਕਿਉਂਕਿ ਇਸ ਦਿਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਕੈਦ ਵਿੱਚੋਂ ਰਿਹਾ ਕਰਵਾ ਕੇ ਆਪਣੇ ਨਾਲ ਲੈ ਕੇ ਆਏ ਸਨ ਤੇ ਹਿੰਦੂ ਇਸ ਦਿਨ ਨੂੰ ਬੜੀ ਧੂਮਧਾਮ ਨਾਲ ਇਸ ਕਰਕੇ ਮਨਾਉਂਦੇ ਹਨ ਸ਼੍ਰੀ ਰਾਮ ਚੰਦਰ ਜੀ ਇਸ ਦਿਨ 14 ਸਾਲਾਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਾਪਸ ਪਹੁੰਚੇ ਸਨ। ਸਾਰੇ ਭਾਰਤ ਵਿੱਚ ਦਿਵਾਲੀ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਲੋਕ ਇਸ ਦਿਨ ਪਟਾਕਿਆਂ ਦੀ ਜਿਆਦਾ ਵਰਤੋਂ ਕਰਕੇ ਪ੍ਰਦੂਸ਼ਣ ਪੈਦਾ ਕਰਦੇ ਹਨ ਜੋ ਕਿ ਅਨੇਕਾਂ ਤਰ੍ਹਾਂ ਦੀਆਂ ਸਾਂਹ ਅਤੇ ਭਿਆਨਕ ਕਿਸਮ ਦੀਆਂ ਬਿਮਾਰੀਆਂ ਪੈਦਾ ਕਰਦੀਆਂ ਹਨ ਤੇ ਫਾਲਤੂ ਦਾ ਖਰਚ ਕਰਦੇ ਹਨ ਅਗਰ ਉਹੀ ਪੈਸਾ ਅਸੀਂ ਸਾਰਥਿਕ ਮਿਸ਼਼ਨ ਤੇ ਲਾਈਏ ਤਾਂ ਯਕੀਨਨ ਸਮਾਜ ਨੂੰ ਸੁੰਦਰ ਬਣਾਉਣ ਲਈ ਹੰਭਲਾ ਮਾਰਿਆ ਜਾ ਸਕਦਾ ਹੈ ਸਾਡੇ ਮਨ ਨੂੰ ਵੀ ਸਕੂਨ ਪਹੁੰਚਦਾ ਹੈ ਆਓ ਸਾਰੇ ਰਲ ਕੇ ਪ੍ਰਾਣ ਕਰੀਏ ਕਿ ਇਸ ਵਾਰ ਦਿਵਾਲੀ ਦੇ ਤਿਉਹਾਰ ਤੇ ਅਸੀਂ ਪੌਦੇ ਲਾ ਕੇ ਗਰੀਨ ਦਿਵਾਲੀ ਬਣਾਈਏ ਪਰਦੂਸ਼ਣ ਰਹਿਤ ਦੀਵਾਲੀ ਮਨਾਈਏ । ਆਓ ਦਿਵਾਲੀ ਦਾ ਤਿਓਹਾਰ ਬੜੇ ਚਾਵਾਂ, ਨਾਲ ਮਨਾਈਏ ਲੋਕਾਂ ਨੂੰ ਸਫਾਈ ਰੱਖਣ, ਦਾ ਪਾਠ ਪੜਾਈਏ l ਆਪਾਂ ਇਸ ਦਿਵਾਲੀ ਤੇ ਕੁਦਰਤ ਨੂੰ ਮਨਾਈਏ। ਫਿਰ ਦੇਖਿਓ ਇਸ ਧਰਤੀ ਤੇ ਲੰਬੀ ਲੰਬੀ ਉਮਰ ਬਤਾਈਏ ਆਓ ਰਲ ਕੇ ਇਸ ਧਰਤੀ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ
