ਜਲੰਧਰ , ਗੁਰਦਾਸਪੁਰ, 14 ਅਪ੍ਰੈਲ (ਸਰਬਜੀਤ ਸਿੰਘ)— ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 135 ਵਾਂ ਜਨਮ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਵੱਲੋਂ ਜਿਥੇ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ, ਉਥੇ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਚਾਰ ਹੈਡਕੁਆਰਟਰ “ਡੇਰਾ ਬਾਬਾ ਫੂਲ ਨਾਥ ਮਹਾਰਾਜ ਜੀ” ਨਾਨਕ ਨਗਰੀ ਚੁਹੇੜੂ ਨੇੜੇ ਲਵਲੀ ਯੂਨੀਵਰਸਿਟੀ ਜਲੰਧਰ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਸਰਪ੍ਰਸਤੀ ਅਤੇ ਮਜੌਦਾ ਗੱਦੀ ਨਸ਼ੀਨ ਸੰਤ ਮਹਾਂਪੁਰਸ਼ ਸੰਤ ਬਾਬਾ ਕਿਰਸਨਨਾਥ ਮਹਾਰਾਜ ਜੀ ਦੀ ਦੇਖ ਰੇਖ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਮਨਾਇਆ ਗਿਆ, ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਪਾਠਾਂ ਦੇ ਭੋਗ ਪਾਏ ਗਏ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਇਤਿਹਾਸ ਅਤੇ ਉਹਨਾਂ ਵੱਲੋਂ ਭਾਰਤ ਦੇਸ ਲਈ ਬਾਣਾਏ ਇਤਿਹਾਸਕ ਸੰਵਿਧਾਨ ਸਬੰਥੀ ਵਿਸਥਾਰ ਨਾਲ ਚਾਨਣਾ ਪਾਇਆ,ਗੱਦੀ ਨਸ਼ੀਨ ਸੰਤ ਮਹਾਂਪੁਰਸ਼ ਬਾਬਾ ਕਿਰਸਨਨਾਥ ਮਹਾਰਾਜ ਜੀ ਨੇ ਸਮੂਹ ਸੰਗਤਾਂ ਨੂੰ ਦੇਸ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਸਪੱਸ਼ਟ ਕੀਤਾ ਉਹਨਾਂ ਵੱਲੋਂ ਲਿਖੇ ਸੰਵਿਧਾਨ ਦੀ ਬਦੌਲਤ ਹੀ ਅੱਜ ਦਲਿਤ ਭਾਈਚਾਰੇ ਦੀ ਲੋਕ ਅਜ਼ਾਦੀ ਨਾਲ ਸ਼ਾਨਾਂ ਸ਼ੌਕਤ ਵਾਲਾਂ ਜੀਵਨ ਬਤੀਤ ਕਰ ਰਹੇ ਹਨ ਉਹਨਾਂ ਜ਼ੋਰ ਦੇ ਕੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਿਖਿਆ ਅਨੁਸਾਰ ਜਿਥੇ ਆਪਣੇ ਬੱਚਿਆਂ ਨੂੰ ਉੱਚ ਪੜ੍ਹਾਈ ਕਰਵਾਉਣ ਦੀ ਲੋੜ ਤੇ ਜੋਰ ਦੇਣਾ ਚਾਹੀਦਾ, ਉਥੇ ਸਮਾਜ ਦੇ ਅਗਾਂਹਵਧੂ ਪੜੇ ਲਿਖੇ ਨੌਜਵਾਨਾਂ ਨੂੰ ਸੱਤਾ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਚਾਹੀਦਾ ਹੈ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਗ਼ਮ ਦੀ ਹਾਜ਼ਰੀ ਭਰਨ ਤੋਂ ਬਾਅਦ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਨ੍ਹਾਂ ਦੱਸਿਆ ਸੰਤ ਮਹਾਂਪੁਰਸ਼ ਬਾਬਾ ਕਿਰਸਨਨਾਥ ਮਹਾਰਾਜ ਜੀ ਵੱਲੋਂ ਜਿਥੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਚਾਰ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਅਤੇ ਦੇਸ਼ ਵਿਦੇਸ਼ਾਂ ਦੇ ਦੌਰੇ ਕੀਤੇ ਜਾ ਰਹੇ ਹਨ ਉਥੇ ਉਹ ਇਸ ਮਿਸ਼ਨ ਤਹਿਤ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ ਅਤੇ ਉਨ੍ਹਾਂ ਵੱਲੋਂ ਜੈਤੋ ਵਾਲੀ ਵਿਖੇ ਬਹੁਤ ਸ਼ਾਨਦਾਰ ਪਬਲਿਕ ਸਕੂਲ ਖੋਲਿਆ ਹੋਇਆਂ ਹੈ ਅਤੇ ਬੱਚਿਆਂ ਨੂੰ ਪਿੰਡਾਂ ‘ਚ ਲਿਆਉਣ 10 ਬੱਸਾਂ ਦਾ ਵਿਸ਼ੇਸ਼ ਇੰਤਜਾਮ ਕੀਤਾ ਗਿਆ ਹੈ ਦੇ ਨਾਲ ਨਾਲ ਡੇਰਾ ਬਾਬਾ ਫੂਲ ਨਾਥ ਮਹਾਰਾਜ ਜੀ ਵਿਖੇ ਫ੍ਰੀ ਪੜਾਈ ਟਵੀਸਨ ਸੈਂਟਰ ਖੋਲ੍ਹਿਆ ਹੋਇਆ ਹੈ,ਜਿਥੇ ਉੱਚ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਫ੍ਰੀ ਪੜਾਇਆ ਜਾਂਦਾ ਹੈ ਅਤੇ ਲੰਗਰ ਆਦਿ ਵੀ ਪ੍ਰਬੰਧ ਕੀਤੇ ਗਏ ਹਨ,ਇਸ ਮੌਕੇ ਵੱਖ ਵੱਖ ਸੰਪ੍ਰਦਾਵਾਂ ਦੇ ਮੁਖੀ ਸੰਤ ਅਵਤਾਰ ਦਾਸ ਜੀ,ਸੰਤ ਧਰਮਪਾਲ, ਠੇਕੇਦਾਰ ਭੁੱਲਾਰਾਮ ਜੀ, ਹੈਂਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ , ਤੋਂ ਇਲਾਵਾ , ਭਾਈ ਮੰਗਤਰਾਮ ਮਹਿਮੀ ਜੀ,ਦਕੌਹੇ ਆਲੇ ਤੇ ਮਸੀਨਰੀ ਕਲਾਕਾਰ ਜੋਗਿੰਦਰ ਦੁਖੀਆ ਜੀ ਤੋਂ ਇਲਾਵਾ ਕਈ ਹੋਰ ਸੰਤਾਂ ਮਹਾਪੁਰਸ਼ਾਂ ਨੇ ਵੀ ਹਾਜ਼ਰੀ ਲਵਾਈ ਤੇ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਲੰਗਰ ਭੰਡਾਰੇ ਆਤੁੱਟ ਵਰਤਾਏ ਗਏ ।



