ਗੁਰਦਾਸਪੁਰ, 3 ਸਿਤੰਬਰ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੇ ਕਾਰਕੁੰਨ ਮੈਡਮ ਬਲਵਿੰਦਰ ਕੌਰ ਗੁਰਦਾਸਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਜਿਸਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ’ਤੇ ਟਿੱਪਣੀ ਕੀਤੀ ਹੈ, ਉਹ ਅਤਿ ਨਿੰਦਨਯੋਗ ਹੈ। ਜਿਸ ਵਿੱਚ ਉਨਾਂ ਸਪੱਸ਼ਟ ਕੀਤਾ ਹੈ ਕਿ ਡਾ. ਗੁਰਪ੍ਰੀਤ ਕੌਰ ਸੋਨੇ ਨਾਲ ਬਹੁਤ ਲੱਥਪੱਥ ਹੋਈ ਹੈ ਅਤੇ ਹੋਰ ਵੀ ਅਜਿਹੇ ਕੁੱਝ ਕਿਹਾ ਹੈ ਕਿ ਨਾ ਲਿੱਖਣ ਦੇ ਕਾਬਿਲ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਹਰਸਿਮਰਤ ਕੌਰ ਗਿਆਨ ਤੋਂ ਵਾਂਝੇ ਹਨ ਅਤੇ ਪੰਜਾਬ ਦੀ ਸਭਿਅਤਾ ਨੂੰ ਨਹੀਂ ਜਾਣਦੇ ਅਤੇ ਦੇਸ਼ ਦੇ ਕਾਨੂੰਨ ਬਾਰੇ ਵੀ ਪੂਰਾ ਗਿਆਨ ਨਹੀਂ ਰੱਖਦੇ। ਜਿਸ ਕਰਕੇ ਉਹ ਅਜਿਹਾ ਬਿਆਨ ਦੇ ਰਹੇ ਹਨ।
ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੋਗ ਵਿਧੀ ਅਪਣਾ ਕੇ ਪਹਿਲੀ ਆਪਣੀ ਪਤਨੀ ਨਾਲ ਤਲਾਕ ਕੀਤਾ ਅਤੇ ਬੱਚਿਆ ਨਾਲ ਸਾਰੀ ਜਾਇਦਾਦ ਕਰ ਦਿੱਤੀ। ਇਹ ਮਾਨਯੋਗ ਅਦਾਲਤ ਨੇ ਫੈਸਲਾ ਕੀਤਾ ਸੀ। ਪਰ ਸਿਮਰਤ ਕੌਰ ਬਾਦਲ ਅੱਜ ਕੋਰਟ ਦੇ ਫੈਸਲੇ ’ਤੇ ਵੀ ਵਿਅੰਗ ਕਰ ਰਹੀ ਹੈ, ਜੋ ਕਿ ਭੱਦੀ ਸੋਚ ਦੀ ਇੱਕ ਮਿਸਾਲ ਹੈ। ਮੈਡਮ ਬਲਵਿੰਦਰਕੌਰ ਨੇ ਕਿਹਾ ਕਿ ਡਾਕਟਰ ਗੁਰਪ੍ਰੀਤ ਕੌਰ ਨੇ ਅਜੇ ਚੋਣਾ ਨਹੀਂ ਲੜੀਆ ਉਨਾਂ ਇਲੈਕਸ਼ਨ ਕਮਿਸ਼ਨ ਨੂੰ ਆਪਣਾ ਵੇਰਵਾ ਨਹੀਂ ਦਿੱਤਾ ਕਿ ਉਨਾਂ ਕੋਲ ਕਿੰਨੀ ਜਾਇਦਾਦ ਤੇ ਕਿੰਨਾ ਸੋਨਾ ਹੈ। ਪਰ ਸਿਮਰਤ ਕੌਰ ਨੇ ਚੌਣਾ ਲੜੀਆ ਹਨ, ਉਸਨੇ ਸਪਸ਼ੱਟ ਕੀਤਾ ਹੈ ਕਿ ਮੇਰੇ ਕੋਲ ਕਿੰਨੇ ਕਿਲੋ ਸੋਨਾ ਹੈ, ਜੇਕਰ ਡਾ. ਗੁਰਪ੍ਰੀਤ ਕੌਰ ਨੇ ਅੱਜ ਤੱਕ ਆਪਣੇ ਕੋਈ ਖੁਲਾਸਾ ਨਹੀਂ ਕੀਤਾ ਤਾ ਉਸ ਨੂੰ ਅਜਿਹਾ ਬਿਆਨ ਦੇਣ ਤੋਂ ਬਾਜ ਆਉਣਾ ਚਾਹੀਦਾ ਹੈ। ਕਿਉਕਿ ਹੋ ਸਕਦਾ ਹੈ ਕਿ ਡਾ. ਗੁਰਪ੍ਰੀਤ ਕੌਰ ਨੇ ਕੁੱਝ ਆਰਟੀਫੀਸ਼ਲ ਗਹਿਣੇ ਪਾਏ ਹੋਣ। ਪਰ ਹਰਸਿਮਰਤ ਕੌਰ ਅਜਿਹਾ ਬਿਆਨ ਦੇ ਰਹੀ ਹੈ, ਜਿਵੇਂ ਕਿ ਉਸਦੇ ਵਿਆਹ ਸਮਾਰੋਹ ਵਿੱਚ ਸ਼ਾਮਲ ਹੋ ਕੇ ਉਸ ਵੱਲੋਂ ਪਹਿਨੇ ਗਏ ਸੋਨਾ ਦਾ ਹਿਸਾਬ ਲੱਗਾ ਰਹੀ ਸੀ। ਉਨਾਂ ਕਿਹਾ ਕਿ ਇਸ ਨੇ ਉਨਾਂ ਦੇ ਉਮਰ ਬਾਰੇ ਵੀ ਦੁਸ਼ਣਬਾਜੀ ਕੀਤੀ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਦੂਰ ਦਿ੍ਰਸ਼ਟੀ ਗਿਆਨ ਦੇ ਮਾਲਕ ਨਹੀਂ ਹਨ। ਕੇਵਲ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਅਜਿਹਾ ਬਿਆਨ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਦੁੱਧ ਧੋਤਾ ਦੱਸ ਰਹੇ ਹਨ। ਪੰਜਾਬ ਦੇ ਲੋਕ ਜਾਣਦੇ ਹਨ ਕਿ 75 ਸਾਲ ਦੇ ਬਾਅਦ ਸਾਨੂੰ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਇੱਕ ਇਮਾਨਦਾਰ ਨੇਤਾ ਮਿਲੇ ਹਨ ਅਤੇ ਉਨਾਂ ਦੀ ਧਰਮਪਤਨੀ ਦਾ ਵੀ ਡਾਕਟਰ ਬਣਨਾ ਕਿਸੇ ਵੀ ਸੋਨੇ ਦੇ ਗਹਿਣੇ ਤੋਂ ਘੱਟ ਨਹੀਂ ਹੈ। ਇਸ ਲਈ ਸਿਮਰਤ ਕੌਰ ਪੰਜਾਬ ਦੇ ਮੁੱਖ ਮੰਤਰੀ ਅਤੇ ਉਨਾਂ ਦੀ ਪਤਨੀ ਕੋਲ ਤੁਰੰਤ ਹੀ ਮੁਆਫੀ ਮੰਗੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਉਨਾਂ ’ਤੇ ਵੀ ਵਿਅੰਗ ਕੱਸਣਗੇ। ਜਿਵੇਂ ਕਿ ਉਨਾਂ ਨੂੰ ਨੰਨੀ ਛਾਅ ਦੇ ਨਾਮ ਨਾਲ ਜਾਣਿਆ ਜਾਂਦਾ ਹੈ।


