ਗੁਰਦਾਸਪੁਰ, 3 ਸਿਤੰਬਰ (ਸਰਬਜੀਤ ਸਿੰਘ)–ਇੱਕ ਵਿਅਕਤੀ ਨਾਲ ਮਾਰ ਕੁਟਾਈ ਅਤੇ ਗਾਲੀ ਗਲੋਚ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲਸ ਨੇ ਨਕੁਲ ਮਹਾਜਨ ਸਮੇਤ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਅਭੀ ਚੌਧਰੀ ਪੁੱਤਰ ਬਲਦੇਵ ਰਾਜ ਵਾਸੀ ਇਲਾਮਾਬਾਦ ਮੁੱਹਲਾ ਗੁਰਦਾਸਪੁਰ ਨੇ ਦੱਸਿਆ ਕਿ 30 ਅਗਸਤ ਨੂੰ ਉਹ ਕਮੇਟੀ ਘਰ ਦੇ ਅੰਦਰ ਵੜਿਆ ਤਾਂ ਕਮੇਟੀ ਘਰ ਦੇ ਰਸਤੇ ਵਿੱਚ ਨਕੁਲ ਮਹਾਜਨ ਪੱਤਰ ਜੁਗਲ ਕਿਸ਼ੋਰ ਵਾਸੀ ਬੈਕ ਸਾਇਡ ਡਾਕਖਾਨਾ ਗੁਰਦਾਸਪੁਰ ਨੇ ਆਪਣੇ ਦੋ ਅਨਪਛਾਤੇ ਵਿਅਕਤੀਆ ਨਾਲ ਉਸਦਾ ਰਸਤਾ ਰੋਕ ਲਿਆ ਅਤੇ ਮੇਰੇ ਨਾਲ ਮਾਰ ਕੁਟਾਈ ਅਤੇ ਗਾਲੀ ਗਲੋਚ ਕੀਤੀ। ਵਜਾਂ ਰੰਜਿਸ ਇਹ ਕਿ ਮੈ ਇਲੈਕਸਨ ਵਿੱਚ ਆਮ ਆਦਮੀ ਪਾਰਟੀ ਵਿੱਚ ਵਰਕਰ ਵਜੋ ਕੰਮ ਕਰਦਾ ਸੀ ।