ਮੁੱਖ ਮੰਤਰੀ ਨਾਲ ਮੀਟਿੰਗ ਲਈ ਹਰਪਾਲ ਚੀਮਾ ਨੂੰ ਮਿਲਣਗੇ ਐਤਵਾਰ
ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)–ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸਤਨਾਮ ਸਿੰਘ ਗਿੱਲਨੇ ਕਿਹਾ ਕਿ ਬਿੱਲਾਂ ਦੀ ਅਦਾਇਗੀ ਨਾ ਹੋਣ ਤੇ ਮ੍ਰਿਤਕ ਸਰੀਰਾਂ ਨੂੰ ਬੰਦੀ ਬਣਾ ਕੇ ਜ਼ਲੀਲ ਕਰਨ ਵਾਲਿਆਂ ਪ੍ਰਾਈਵੇਟ ਹਸਪਤਾਲਾਂ ਦੀ ਹੁਣ ਖੈਰ ਨਹੀਂ। ਕਿਉਂ ਕਿ ਕੌਮੀਂ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਨੇ ਪ੍ਰਾਈਵੇਟ ਹਸਪਤਾਂਲਾਂ ਨੂੰ ਮਨੁੱਖੀ ਅਧਿਕਾਂਰਾਂ ਦੀ ਘੋਰ੍ਹ ਉਲੰਘਣਾ ਕਰਨ ਦੇ ਮਾਮਲੇ ‘ਚ ਘੇਰਨ ਦਾ ਫੈਸਲਾ ਲਿਆ ਹੈ। ਅੱਜ ਇਥੇ ਸੰਸਥਾ ਦੀ ਸੂਬਾਈ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਸਤਨਾਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ‘ਚ ਹਾਜਰ ਚੇਅਰਮੈਨ ਫਿਰੋਜਦੀਨ ਨੇ ਮੁੱਦਾ ਉਠਾਇਆ ਕਿ ਮ੍ਰਿਤਕ ਸਰੀਰਾਂ ਨੂੰ ਹਸਪਤਾਲਾਂ ਵੱਲੋਂ ਬੰਦੀ ਬਣਾਉਂਣਾ ਮਨੁੱਖੀ ਅਧਿਕਾਂਰਾਂ ਦੀ ਉਲੰਘਣਾ ਦਾ ਸੰਗੀਨ ਮਾਮਲਾ ਹੈ।ਬਿਨਾ ਬਿੱਲਾਂ ਦੀ ਅਦਾਇਗੀ ਵਾਰਸਾਂ ਨੂੰ ਮ੍ਰਿਤਕ ਸਰੀਰ ਮਿਲੇ, ਇਸ ਗੱਲ ਨੂੰ ਯਕੀਨੀ ਬਣਾਉਂਣ ਲਈ ਸੰਸਥਾ ਨੂੰ ਰਾਜ ਸਰਕਾਰ ਤੱਕ ਪਹੁੰਚ ਕਰਨੀ ਚਾਹੀਦੀ ਹੈ। ਇਸ ਮੁੱਦੇ ਤੇ ਸਹਿਮਤੀ ਦਿੰਦੇ ਹੋਏ ਇਸ ਦੀ ਤਾਈਦ ਵਾਈਸ ਚੇਅਰਮੈਨ ਹਾਜੀ ਮੁਹੰਮਦ ਆਲਮੀਰ ਨੇ ਕੀਤੀ।ਸੰਸਥਾ ਦੀ ਜਨਰਲ ਸਕੱਤਰ ਸ਼੍ਰੀਮਤੀ ਕਵਲਜੀਤ ਕੌਰ ਗਿੱਲ ਨੇ ਇਸ ਫੈਸਲੇ ਦੀ ਪ੍ਰੋੜਤਾ ਕੀਤੀ। ਸੈਕਟਰੀ ਪੰਜਾਬ ਸ੍ਰ ਗੋਪਾਲ ਸਿੰਘ ਅਤੇ ਸਰਬਦੀਪ ਸਿੰਘ ਘੂਕਰ ਸੈਣੀ ਨੇ ਸੁਝਾਅ ਦਿੱਤਾ ਕਿ ਪ੍ਰਾਈਵੇਟ ਹਸਪਤਾਂਲਾਂ ਨੂੰ ਨਕੇਲ ਪਾਉਂਣ ਲਈ ਅਤੇ ਮ੍ਰਿਤਕ ਸਰੀਰ ਬਿਨਾ ਬਿੱਲਾਂ ਦੀ ਅਦਾਇਗੀ ਵਾਰਸਾਂ ਨੂੰ ਮਿਲੇ ਇਸ ਲਈ ਸਰਕਾਰ ਵਿਧਾਨ ਸਭਾ ‘ਚ ਕਨੂੰਨ ਬਣਾਏ ਅਤੇ ਅਸੈਂਬਲੀ ‘ਚ ਇਸ ਮੁੱਦੇ ਦੀ ਪੈਰਵਾਈ ਲਈ ਮੰਗ ਪੱਤਰ ਪੰਜਾਬ ਵਿਧਾਨ ਸਭਾ’ਚ ਵਿਰੋਧੀ ਧਿਰ ਦੇ ਨੇਤਾ ਸ੍ਰ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤਾ ਜਾਵੇ।
ਮੀਟਿੰਗ ‘ਚ ਹੋਈ ਚਰਚਾ ਅਤੇ ਲਏ ਗਏ ਫੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਕੌਮੀਂ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 10 ਵਜੇ ਅਸੀਂ ਟੀਮ ਸਮੇਤ ਪੰਜਾਬ ਅਸੈਂਬਲੀ ‘ਚ ਵਿਰੋਧੀ ਧਿਰ ਦੇ ਨੇਤਾ ਸ੍ਰ ਪ੍ਰਤਾਪ ਸਿੰਘ ਬਾਜਵਾ ਨੂੰ ਮਿਲ ਰਹੇ ਹਾਂ ਤਾਂ ਕਿ ਇਹ ਮਾਮਲਾ ਸਰਕਾਰ ਦੇ ਧਿਆਨ ‘ਚ ਲਿਆਂਦਾ ਜਾਵੇ। ਇਸ ਸਵਾਲ ਦੇ ਜਵਾਬ ‘ਚ ਉਨ੍ਹਾ ਨੇ ਦੱਸਿਆ ਕਿ ਇਸ ਮੱੁਦੇ ਤੇ ਅਸੀਂ ਪੰਜਾਬ ਦੇ ਸਿਹਤ ਮੰਤਰੀ ਨੂੰ ਮਿਲਣ ਲਈ ਸਮਾ ਮੰਗਿਆ ਹੈ।ਉਨ੍ਹਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਨ ਲਈ ਅਸੀਂ ਐਤਵਾਰ ਨੂੰ ਕੈਬਨਿਟ ਮੰਤਰੀ ਪੰਜਾਬ ਸ੍ਰ ਹਰਪਾਲ ਸਿੰਘ ਚੀਮਾ ਨੂੰ ਮਿਲ ਰਹੇ ਹਾਂ ਤਾਂਕਿ ਉਹ ਸਾਡੀ ਮੀਟਿੰਗ ਕਰਵਾਉਂਣ ‘ਚ ਬਣਦਾ ਰੌਲ ਨਿਭਾਉਂਣ।
ਇਸ ਮੌਕੇ ਪੀਏ ਗੁਰਪ੍ਰੀਤ ਸਿੰਘ ਖਾਲਸਾ,ਗੁਰਜੀਤ ਸਿੰਘ,ਅੰਮ੍ਰਿਤਪਾਲ ਸਿੰਘ,ਕੁਲਦੀਪ ਕੌਰ,ਜਸਵੰਤ ਸਿੰਘ,ਫੱਕਰਦੀਨ,ਮੁਹੰਮਦ ਰਫੀ,ਗੁਰਮੇਲ ਸਿੰਘ,ਕੁਲਵੰਤ ਮੁਹੰਮਦ ਵੈਰੋਂਵਾਲ,ਅਰਸ਼ਦ ਮੁਹੰਮਦ ਵੈਰੋਂਵਾਲ,ਸ਼ਿੱਦਾ ਵੈਰੋਂਵਾਲ ਆਦਿ ਹਾਜਰ ਸਨ।


