ਬਲਾਕ ਪੱਧਰੀ ਟੂਰਨਾਮੈਂਟ 7 ਸਤੰਬਰ ਤੋ 16 ਸਤੰਬਰ ਤੱਕ ਕਰਵਾਏ ਜਾਣਗੇ

ਗੁਰਦਾਸਪੁਰ

ਜ਼ਿਲ੍ਹਾ ਪੱਧਰੀ ਮੁਕਾਬਲੇ 22 ਸਤੰਬਰ ਤੋਂ 1 ਅਕਤੂਬਰ ਤੱਕ ਹੋਣਗੇ

ਚਾਹਵਾਨ ਨੌਜਵਾਨ, ਪੋਰਟਲ https://sports.punjab.gov.in ‘ਤੇ ਰਜ਼ਿਸਟਰੇਸਨ ਕਰ ਸਕਦੇ ਹਨ

ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵਲੋਂ ਖੇਡਾਂ ਵਤਨ  ਪੰਜਾਬ ਦੀਆਂ-2026 ਕਰਵਾਈਆਂ ਜਾ ਰਹੀ ਹਨ, ਜਿਸ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਲਾਕ ਪੱਧਰੀ ਟੂਰਨਾਮੈਂਟ 7 ਸਤੰਬਰ ਤੋਂ 16 ਸਤੰਬਰ ਤੱਕ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ 22 ਸਤੰਬਰ ਤੋਂ 1 ਅਕਤੂਬਰ ਤੱਕ ਹੋਣਗੇ। ਚਾਹਵਾਨ ਨੌਜਵਾਨ ਪੋਰਟਲ https://sports.punjab.gov.in ‘ਤੇ ਰਜ਼ਿਸਟਰੇਸ਼ਨ ਕਰ ਸਕਦੇ ਹਨ

ਜ਼ਿਲ੍ਹਾ ਖੇਡ ਅਫਸਰ ਗੁਰਦਾਸਪੁਰ ਸਿਮਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ  ਕਿ ਕਾਦੀਆਂ ਵਿਖੇ 7 ਸਤੰਬਰ ਤੋਂ 9 ਸਤੰਬਰ ਨੂੰ  ਬਾਬਾ ਰਾਮ ਥੰਮਣ ਯਾਦਗਾਰੀ ਸਟੇਡੀਅਮ, ਖੁਜਾਲਾ ਵਿਖੇ, 7 ਸਤੰਬਰ ਤੋਂ 9 ਸਤੰਬਰ ਨੂੰ ਆਈ.ਟੀ.ਆਈ. ਬਟਾਲਾ, 7 ਸਤੰਬਰ ਤੋਂ 9 ਸਤੰਬਰ ਨੂੰ ਹਾਕੀ ਸੈਂਟਰ, ਘੁੰਮਣ ਕਲਾਂ, 7 ਸਤੰਬਰ ਤੋਂ 9 ਸਤੰਬਰ ਤੱਕ ਸ਼੍ਰੀ ਹਰਗੋਬਿੰਦਪੁਰ ਸਾਹਿਬ  ਬਾਬਾ ਨਾਮਦੇਵ ਜੀ ਸਪੋਰਟਸ ਸਟੇਡੀਅਮ, ਘੁਮਾਣ  ਵਿਖੇ ਟੂਰਨਾਮੈਂਟ ਹੋਣਗੇ।

ਇਸੇ ਤਰ੍ਹਾ 10 ਸਤੰਬਰ ਤੋ 12 ਸਤੰਬਰ ਨੂੰ ਕਾਹਨੂੰਵਾਨ,ਗ੍ਰਾਮ ਪੰਚਾਇਤ, ਖੇਡ ਗਰਾਊਂਡ, ਪਿੰਡ ਸਠਿਆਲੀ, 10 ਸਤੰਬਰ ਤੋ 12 ਸਤੰਬਰ ਨੂੰ ਗੁਰਦਾਸਪੁਰ, ਸਰਕਾਰੀ ਕਾਲਜ, ਗੁਰਦਾਸਪੁਰ, 10 ਸਤੰਬਰ ਤੋ 12 ਸਤੰਬਰ ਨੂੰ ਦੋਰਾਂਗਲਾ,ਨਵੋਦਿਆ ਸਕੂਲ, ਪਿੰਡ ਦਬੂਰੀ ਅਤੇ ਸਰਕਾਰੀ ਸ.ਸ ਸਕੂਲ, ਝਬਕਰਾਂ, 10 ਸਤੰਬਰ ਤੋ 12 ਸਤੰਬਰ ਨੂੰ ਦੀਨਾਨਗਰ ਐਸ.ਐਸ.ਐਮ ਕਾਲਜ, ਦੀਨਾਨਗਰ ਅਤੇ ਸਰਕਾਰੀ ਸ.ਸ.ਸਕੂਲ ਲੜਕੀਆਂ, ਵਿਖੇ ਟੂਰਨਾਮੈਂਟ ਹੋਣਗੇ।

ਉਨ੍ਹਾਂ ਦੱਸਿਆ ਕਿ 14 ਸਤੰਬਰ ਤੋਂ 16 ਸਤੰਬਰ ਨੂੰ  ਡੇਰਾ ਬਾਬਾ ਨਾਨਕ, ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ, ਡੇਰਾ ਬਾਬਾ ਨਾਨਕ, 14 ਸਤੰਬਰ ਤੋ 16 ਸਤੰਬਰ ਨੂੰ  ਫਤਿਹਗੜ੍ਹ ਚੂੜੀਆ, ਸਰਕਾਰੀ ਸ.ਸ. ਸਕੂਲ, ਕਾਲਾ ਅਫਗਾਨਾਂ (ਆਜਮਪੁਰ), 14 ਸਤੰਬਰ ਤੋ 16 ਸਤੰਬਰ ਤੱਕ  ਕਲਾਨੌਰ ਸ਼ਹੀਦ ਭਗਤ ਸਿੰਘ ਸਟੇਡੀਅਮ, ਅਗਵਾਨ ਰੋਡ, ਕਲਾਨੌਰ ਵਿਖੇ ਬਲਾਕ ਪੱਧਰੀ ਟੁਰਨਾਮੈੱਟ ਕਰਵਾਏ ਜਾ ਰਹੇ ਹਨ।–

Leave a Reply

Your email address will not be published. Required fields are marked *