ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ) – ਸਹਾਇਕ ਕਮਿਸ਼ਨਰ ਗੁਰਦਾਸਪੁਰ ਡਾ. ਵਰੁਣ ਕੁਮਾਰ ਅਤੇ ਸਿਵਲ ਸਰਜਨ ਡਾ. ਕੁਲਵਿੰਦਰ ਕੌਰ ਦੁਆਰਾ ਨੈਸ਼ਨਲ ਟੀ.ਬੀ ਇਲੋਮੀਨੇਸ਼ਨ ਸਰਟੀਫਿਕੇਟ ਦੇ ਬ੍ਰੋਨਜ਼ ਮੈਡਲ ਲਈ ਜ਼ਿਲ੍ਹਾ ਗੁਰਦਾਸਪੁਰ ਨੂੰ ਨੌਮੀਨੇਟ ਕਰਨ ਤਹਿਤ ਅੱਜ ਹਰੀ ਝੰਡੀ ਦਿਖਾ ਕੇ ਟੀ.ਬੀ. ਸਰਵੈ ਟੀਮਾਂ ਨੂੰ ਰਵਾਨਾ ਕੀਤਾ ਗਿਆ। ਹਰੇਕ ਟੀਮ ਵਿੱਚ ਦੋ ਕਮਿਊਨਿਟੀ ਵਲੰਟੀਅਰਾਂ ਨੂੰ ਨਿਯੁਕਤ ਕੀਤਾ ਗਿਆ ਅਤੇ ਟੀ. ਬੀ ਇਲੋਮੀਨੇਸ਼ਨ ਤਹਿਤ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਦਸ ਬਲਾਕਾਂ ਅਤੇ ਗੁਰਦਾਸਪੁਰ ਦੇ ਵਾਰਡ ਨੰ. 5 ਵਿੱਚ ਸਰਵੈ ਕਰਨ ਦਾ ਟੀਚਾ ਮਿਥਿਆ ਗਿਆ।
ਜ਼ਿਲ੍ਹਾ ਟੀ.ਬੀ. ਅਫ਼ਸਰ ਸ੍ਰੀ ਰਮੇਸ਼ ਕੁਮਾਰ ਨੇ ਦੱਸਿਆ ਕਿ ਚੁਣੇ ਗਏ ਵਲੰਟੀਅਰਜ਼ ਘਰ- ਘਰ ਜਾ ਕੇ ਟੀ.ਬੀ ਦੇ ਮੁੱਖ ਲਛਣ ਜਿਵੇਂ ਦੋ ਹਫਤੇ ਤੋਂ ਜਿਆਦਾ ਖਾਂਸੀ, ਹਲਕਾ-ਹਲਕਾ ਬੁਖਾਰ, ਭੁੱਖ ਨਾ ਲੱਗਣੀ, ਵਜਨ ਦਾ ਘੱਟਣਾ ਆਦਿ ਜਾਂ ਜਿੰਨਾ ਨੂੰ ਟੀ.ਬੀ. ਹੋ ਚੁੱਕੀ ਹੋਵੇ, ਟੀ.ਬੀ ਦਾ ਇਲਾਜ ਚਲਦਾ ਹੋਵੇ ਜਾਂ ਕੇਵਿਡ ਹੋ ਚੁਕਿਆ ਹੋਵੇ ਉਹਨਾਂ ਦਾ ਸੈਂਪਲ ਟਰੂਨਾਟ/ਸੀ.ਬੀ.ਐੱਨ.ਏ.ਏ.ਟੀ.ਮਸ਼ੀਨ ਵਿੱਚ ਟੈਸਟ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਵਲੰਟੀਅਰਾਂ ਵੱਲੋਂ ਇਕੱਠੇ ਕੀਤੇ ਗਏ ਸੈਂਪਲਾਂ ਨੂੰ ਦੇ ਸੁਪਰਵਾਇਜਰ ਸੈਪਲਾਂ ਦੇ ਟੈਸਟ ਕੇਂਦਰ ਸਿਵਲ ਹਸਪਤਾਲ ਗੁਰਦਾਸਪੁਰ, ਐੱਸ.ਡੀ.ਐਚ. ਬਟਾਲਾ, ਸੀ.ਐੱਚ.ਸੀ ਸਿੰਘੋਵਾਲ, ਸੀ.ਐੱਚ.ਸੀ ਕਲਾਨੌਰ ਅਤੇ ਸੀ.ਐੱਚ.ਸੀ ਫਤਿਹਗੜ੍ਹ ਚੂੜੀਆਂ ਵਿੱਚ ਟੈਸਟ ਕਰਾਉਣ ਲਈ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਟੀ.ਬੀ. ਦੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਸਰਵੇ ਕਰਵਾਉਣ ਦਾ ਮੁੱਖ ਮਕਸਦ ਪੰਜਾਬ ਨੂੰ ਟੀ.ਬੀ. ਦੀ ਨਾਮੁਰਾਦ ਬੀਮਾਰੀ ਤੋਂ ਮੁਕਤ ਕਰਨਾ ਹੈ। ਇਸ ਬੀਮਾਰੀ ਤੋਂ ਬਚਾਅ ਲਈ ਪੌਸ਼ਟਿਕ ਭੋਜਨ ਲੈਣਾ ਚਾਹੀਦਾ ਹੈ ਅਤੇ ਸਾਫ ਸੁਥਰੇ ਵਾਤਾਵਰਣ ਵਿੱਚ ਰਹਿਣਾ ਚਾਹੀਦਾ ਹੈ।
ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਭਾਰਤ ਭੂਸਨ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਤਜਿੰਦਰ ਕੌਰ, ਡੀ.ਡੀ.ਐਚ.ਓ. ਸ਼ੈਲਾ ਕਨਵਰ, ਐਪੀਡਮਾਲੋਜਿਸਟ ਡਾ. ਪ੍ਰਭਜੋਤ ਕਲਸੀ, ਡੀ.ਐਮ.ਸੀ. ਡਾ.ਰੋਮੀ ਰਾਜਾ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅਰਵਿੰਦ ਕੁਮਾਰ, ਡਬਲਿਊ.ਐਚ.ਓ. ਡਾ. ਸਤੀਸ਼ ਮਾਂਜੀ, ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਸਮੂਹ ਐਨ.ਟੀ.ਈ.ਪੀ. ਸਟਾਫ ਮੌਜੂਦ ਸਨ।