ਗੁਰਦਾਸਪੁਰ, 18 ਮਾਰਚ ( ਸਰਬਜੀਤ ਸਿੰਘ)– ਸਮਾਣਾ ਮੋਰਚੇ ਵਿਖੇ ਬੀਤੇ ਦਿਨੀਂ ਜਪੁਜੀ ਸਾਹਿਬ ਦੇ ਅੰਗਾਂ ਦੀ ਬੇਅਬਦੀ ਵਾਲ਼ੀ ਮੰਦਭਾਗੀ ਘਟਨਾ ਨੂੰ ਅਜੇ ਪੜਿਆ ਹੀ ਜਾ ਰਿਹਾ ਸੀ ਕਿ ਹੁਣ ਮੋਹਾਲੀ ਵਿਖੇ ਜਪੁਜੀ ਸਾਹਿਬ ਦੇ ਗੁਰਬਾਣੀ ਅੰਗਾਂ ਦੀ ਬੇਅਬਦੀ ਵਾਲੀ ਮੰਦਭਾਗੀ ਖ਼ਬਰ ਸਿਖਾਂ ਨੂੰ ਵੱਡੀ ਚੁਣੌਤੀ ਅਤੇ ਸਰਕਾਰ ਦੇ ਪ੍ਰਬੰਧਾਂ ਤੇ ਕਈ ਸਵਾਲ ਪੈਦਾ ਕਰਦੀ ਹੈ ਕਿਉਂਕਿ ਨਿੱਤ ਦਿਨ ਗੁਰਬਾਣੀ ਬੇਅਦਬੀ ਦਾ ਮਾਮਲਾ ਜਿਥੇ ਸਿੱਖ ਕੌਮ ਲਈ ਵੱਡੀ ਚੁਣੌਤੀ ਅਤੇ ਅਹਿਮ ਮੁੱਦਾ ਬਣ ਗਿਆ ਹੈ ਉਥੇ ਸਰਕਾਰ ਤੇ ਕਈ ਸਵਾਲ ਖੜ੍ਹੇ ਕਰਦਾ ਹੈ,ਭਾਵੇਂ ਕਿ ਇਸ ਸਬੰਧੀ ਸਮਾਣੇ ਵਿਖੇ ਮੋਰਚਾ ਲਾ ਕੇ ਜਿਥੇ ਗੁਰਬਾਣੀ ਬੇਅਦਬੀ ਰੋਕਣ, ਗੁਰਬਾਣੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਨਾਲ ਨਾਲ ਗੁਰਬਾਣੀ ਬੇਅਦਬੀ ਤੇ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਇੱਕ ਵੱਡਾ ਮੋਰਚਾ ਲੱਗਿਆ ਹੋਇਆ ਅਤੇ ਇਸ ਨੂੰ ਪੰਜਾਬ ਦੀਆਂ ਕਈ ਧਿਰਾਂ ਦਾ ਸਮਰਥਨ ਮਿਲਿਆ ਹੋਇਆ ਅਤੇ ਇਸ ਦੇ ਬਾਵਜੂਦ ਬੀਤੇ ਦਿਨੀਂ ਸਮਾਣਾ ਮੋਰਚੇ ਤੇ ਗੁਰਬਾਣੀ ਅੰਗਾਂ ਦੀ ਬੇਅਬਦੀ ਹੋਣੀ ਅਤੇ ਅੱਜ਼ ਮੁਹਾਲੀ ਵਿਖੇ ਗੁਰਬਾਣੀ ਅੰਗਾਂ ਦੀ ਬੇਅਬਦੀ ਦੀ ਮੰਦਭਾਗੀ ਘਟਨਾ ਹੋਣੀ ਬਹੁਤ ਵੱਡੀ ਗਿਣੀ ਮਿਥੀ ਸਾਜਸ਼ ਜਾਪਦੀ ਹੈ ਅਤੇ ਇਸ ਪਿੱਛੇ ਸਿੱਖ ਵਿਰੋਧੀ ਸਰਕਾਰੀ ਏਜੰਸੀਆਂ ਦਾ ਹੱਥ ਹੋਣ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਮਾਣਾ ਮੋਰਚੇ ਤੋਂ ਬਾਅਦ ਮੋਹਾਲੀ ਵਿਖੇ ਹੋਈ ਬੇਅਦਬੀ ਘਟਨਾ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਤੇ ਇਸ ਦੀ ਉੱਚਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਗੁਰਬਾਣੀ ਬੇਅਦਬੀ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ ਅਤੇ ਮੋਰਚੇ ਦੀ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਮਾਣਾ ਮੋਰਚੇ ਤੇ ਗੁਰਬਾਣੀ ਅੰਗਾਂ ਦੀ ਬੇਅਬਦੀ ਤੋਂ ਅੱਜ ਮੋਹਾਲੀ ਵਿਖੇ ਹੋਈ ਗੁਰਬਾਣੀ ਬੇਅਦਬੀ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ, ਨਿੰਦਾ ਅਤੇ ਜਾਂਚ ਦੇ ਨਾਲ ਨਾਲ ਇਨ੍ਹਾਂ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਸਮਾਣਾ ਮੋਰਚੇ ਤੋਂ ਬਾਅਦ ਅੱਜ ਮੋਹਾਲੀ ਵਿਖੇ ਹੋਈ ਗੁਰਬਾਣੀ ਬੇਅਦਬੀ ਘਟਨਾ ਸਿੱਖ ਕੌਮ ਨੂੰ ਵੱਡੀ ਚੁਣੌਤੀ ਤੇ ਬਹੁਤ ਚਿੰਤਾਜਨਕ ਵਿਸ਼ਾ ਬਣ ਗਿਆ ਹੈ, ਭਾਈ ਖਾਲਸਾ ਨੇ ਕਿਹਾ ਸਰਕਾਰ ਦਾ ਚੋਣਾਂ ਤੋਂ ਪਹਿਲਾਂ ਗੁਰਬਾਣੀ ਬੇਅਦਬੀ ਮਾਮਲੇ ਦਾ ਹੱਲ ਕਰਨ ਦਾ ਦਾਅਵਾ ਕਰਕੇ ਮੁਕਰਨ ਦੇ ਵੱਡੇ ਰੋਸ ਵਜੋਂ ਸਮਾਣਾ ਟਾਵਰ ਮੋਰਚਾ ਵੱਡੀ ਪੱਧਰ ਤੇ ਲੱਗਿਆ ਹੋਇਆ ਅਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਕਿ ਗੁਰਬਾਣੀ ਬੇਅਦਬੀ ਤੇ ਇੱਕ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇ ਅਤੇ ਸਰਕਾਰ ਅਜੇ ਤੱਕ ਮੋਰਚੇ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ, ਭਾਈ ਖਾਲਸਾ ਨੇ ਕਿਹਾ ਬੀਤੇ ਦਿਨੀਂ ਸਮਾਣਾ ਟਾਵਰ ਤੇ ਲੱਗੇ ਮੋਰਚੇ ਦਰਮਿਆਨ ਗੁਰਬਾਣੀ ਅੰਗਾਂ ਦੀ ਬੇਅਬਦੀ ਅਤੇ ਅੱਜ ਮੁਹਾਲੀ ਵਿਖੇ ਹੋਈ ਗੁਰਬਾਣੀ ਬੇਅਦਬੀ ਘਟਨਾ ਤੇ ਸ਼ਾਬਤ ਕਰ ਦਿੱਤਾ ਹੈ ਕਿ ਇਹ ਘਟਨਾਵਾਂ ਸਰਕਾਰ ਆਪਣੀ ਗਿਣੀ ਮਿਥੀ ਸਾਜਸ਼ ਤਹਿਤ ਆਪਣੀਆਂ ਸਿੱਖ ਵਿਰੋਧੀ ਏਜੰਟਾਂ ਏਜੰਸੀਆਂ ਤੋਂ ਕਰਵਾ ਰਹੀ ਹੈ, ਕਿਉਂਕਿ ਸਰਕਾਰ ਨੂੰ ਅਜੇ ਤੱਕ ਕੋਈ ਬੇਅਬਦੀ ਘਟਨਾ ਦਾ ਸਹੀ ਦੋਸੀ ਨਹੀਂ ਲੱਭਿਆ ਅਤੇ ਨਾ ਹੀ ਇਨ੍ਹਾਂ ਬੇਅਦਬੀਆਂ ਨੂੰ ਰੋਕਣ ਲਈ ਕੋਈ ਵਿਸ਼ੇਸ਼ ਉਪਰਾਲਾ ਹੀ ਕੀਤਾ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਇਹ ਘਟਨਾਵਾਂ ਸਿੱਖ ਵਿਰੋਧੀ ਸਰਕਾਰੀ ਏਜੰਸੀਆਂ ਹੀ ਕਰ ਰਹੀਆਂ ਹਨ ਜਿਸ ਨੂੰ ਰੋਕਣਾ ਸਿਖਾਂ ਲਈ ਵੱਡੀ ਚੁਣੌਤੀ ਬਣ ਗਿਆ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੁਹਾਲੀ ਵਿਖੇ ਹੋਈ ਗੁਰਬਾਣੀ ਬੇਅਦਬੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਦੇ ਨਾਲ ਨਾਲ ਸਮਾਣੇ ਵਿਖੇ ਲੱਗੇ ਮੋਰਚੇ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ।


