ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਲੈ ਕੇ ਲੋਕਾਂ ਦੀ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕੀਤੀ ਪਹਿਲਕਦਮੀ
ਗੁਰਦਾਸਪੁਰ, 3 ਮਾਰਚ (ਸਰਬਜੀਤ ਸਿੰਘ)–ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਪ੍ਰਬੰਧਕੀ ਆਧਾਰ ਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸੇਵਾ ਮੁੱਕਤ ਹੋ ਚੁੱਕੇ ਕਾਨੂੰਗੋ ਅਤੇ ਸੀਨੀਅਰਤਾ ਦੇ ਆਧਾਰ ਤੇ ਪਟਵਾਰੀਆਂ ਨੂੰਪਦ ਉਨੱਤ ਕਰਕੇ ਕਾਨੂੰਗੋ ਬਣਾਇਆ ਗਿਆ ਹੈ ਅਤੇ ਉਨ੍ਹਾਂ ਦੀਆਂ ਤੈਨਾਤੀਆਂ ਅਤੇ ਐਡਜਸਟਮੈਟਾਂ ਵੀ ਕੀਤੀਆਂ ਗਈਆਂ ਹਨ। ਜਿਵੇਂ ਕਿ ਸਤਵਿੰਦਰ ਸਿੰਘ ਕਾਨੂੰਗੋ ਕੋਟ ਟੋਡਰ ਮੱਲ (ਗ), ਗੁਰਜੀਤ ਸਿੰਘ ਡੇਰਾ ਬਾਬਾ ਨਾਨਕ, ਕਮਲਜੀਤ ਕਾਨੂੰਗੋ ਥੂੜ ਸੇਮ ਸਦਰ ਕਾਨੂੰਗੋ ਸਾਖਾ, ਕੁਲਦੀਪ ਸਿੰਘ ਛਾਵਲਾ, ਅੰਮ੍ਰਿਤਬੀਰ ਸਿੰਘ ਜੌੜਾ ਛੱਤਰਾਂ (ਗ), ਕੁਲਵੰਤ ਸਿੰਘ ਬ੍ਰਾਹਮਣੀ ਅਤੇ ਦੀਨਾਨਗਰ, ਸਤਨਾਮ ਸਿੰਘ ਕੋਟ ਟੋਡਰ ਮੱਲ ਅਤੇ ਬ੍ਰਾਹਮਣੀ ਦੀ, ਲਖਵਿੰਦਰ ਸਿੰਘ ਕਾਨੂੰਗੋ ਫਤਿਹਗੜ੍ਹ ਚੂੜੀਆਂ ਅਤੇ ਨੌਸ਼ਹਿਰਾ ਮੱਝਾ ਸਿੰਘ, ਬਲਜੀਤ ਸਿੰਘ ਕਾਨੂੰਗੋ ਦਫਤਰ ਕਾਨੂੰਗੋ ਫਤਿਹਗੜ੍ਹ ਚੂੜੀਆ ਅਤੇ ਕਾਦੀਆਂ। ਇਹ ਹੁਕਮ ਤੁਰੰਤ ਲਾਗੂ ਹੁੰਦੇ ਹਨ।
ਇਸ ਸਬੰਧੀ ਡਾ. ਹਿਮਾਂਸ਼ੁੂ ਅਗਰਵਾਲ ਨੇ ਮਾਲ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਲੈ ਕੇ ਲੋਕਾਂ ਦੀ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਇਹ ਪਹਿਲਕਦਮੀ ਕੀਤੀ ਹੈ।ਜਿਸ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਹੈ।