ਪੋਲਿਓ ਵਿਚ ਲੱਗੀਆਂ ਡਿਊਟੀਆਂ ਵਿਚ ਅਫਸਰਾਂ ਨੂੰ ਨਹੀਂ ਮਿਲ ਰਿਹਾ ਪੂਰਾ ਮਾਨ ਭੱਤਾ

ਗੁਰਦਾਸਪੁਰ

ਅੱਜ ਤੋਂ ਜਿਲ੍ਹੇ ਵਿੱਚ ਬੱਚਿਆਂ ਨੂੰ ਪਿਲਾਈ ਜਾਵੇਗੀ ਪੋਲਿਓ ਬੂੰਦੇ

ਗੁਰਦਾਸਪੁਰ, 3 ਮਾਰਚ (ਸਰਬਜੀਤ ਸਿੰਘ)- ਜ਼ਿਲਾ ਗੁਰਦਾਸਪੁਰ ਵਿੱਚ ਬਤੌਰ ਸੁਪਰਵਾਈਜ਼ਰ ਜਿੰਨਾ ਅਫਸਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਉਹਨਾਂ ਨੂੰ 3 ਦਿਨ ਦਾ ਸਿਰਫ 200-250 ਰੁਪਏ ਹੀ ਦਿੱਤਾ ਜਾ ਰਿਹਾ ਹੈ। ਇਹਨਾਂ ਮੁਲਾਜ਼ਮਾ ਨੇ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਆਪਣੀ ਇਸ 3 ਦਿਨ ਦੀ ਡਿਊਟੀ ਦੌਰਾਨ ਆਪਣੇ-ਆਪਣੇ ਏਰੀਆ ਵਿੱਚ 8 ਤੋਂ 10 ਜਗਹ ਜਿੱਥੇ ਜਿੱਥੇ ਵੀ ਪੋਲਿਓ ਦੀਆਂ ਬੂੰਦਾ ਪਿਲਾਈਆਂ ਜਾ ਰਹੀਆਂ ਹਨ ਉਥੇ ਜਾ ਕੇ ਸਾਰਾ ਕੁੱਝ ਸਹੀ ਢੰਗ ਨਾਲ ਚਲਾਣ ਵਿਚ ਮਦਦ ਕਰਨੀ ਹੈ। ਪਰ ਵਿਭਾਗ ਵੱਲੋ ਇੰਨੇ ਕ ਪੈਸੇ ਦੇਕੇ ਸਾਡੇ ਨਾਲ ਇਕ ਮਜ਼ਾਕ ਕੀਤਾ ਜਾ ਰਿਹਾ ਹੈ। ਜਦ ਕਿ ਬਾਕੀ ਜਿਲਿਆਂ ਵਿੱਚ ਇਸੇ ਡਿਊਟੀ ਦੇ 1200 ਤੋਂ 2200 ਰੁਪਏ ਦਿੱਤੇ ਜਾ ਰਹੇ ਹਨ। ਜਦੋਂ ਇਸ ਸੰਦਰਭ ਵਿਚ ਜ਼ਿਲਾ ਟੀਕਾਕਰਣ ਅਫ਼ਸਰ ਡਾ ਮਨਚੰਦਾ ਨੂੰ ਮੁਲਾਜ਼ਮਾ ਵੱਲੋਂ ਸਵਾਲ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਗਿਆ।

ਸੀ ਐੱਚ ਓ ਯੂਨੀਅਨ ਆਗੂ ਸੁਨੀਲ ਤਰਗੋਤਰਾ ਅਤੇ ਡਾ. ਰਵਿੰਦਰ ਸਿੰਘ ਕਾਹਲੋਂ ਵਲੋਂ ਇਹ ਕਿਹਾ ਗਿਆ ਕੇ ਲੋਕਹਿੱਤ ਨੂੰ ਮੁੱਖ ਰੱਖਦੇ ਹੋਏ ਅਸੀਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਪਰ ਅਫ਼ਸਰਾਂ ਵੱਲੋਂ ਕੀਤੀ ਜਾ ਰਹੀ ਅਸਮਾਨਤਾ ਦੀ ਸਖ਼ਤ ਨਿਖੇਦੀ ਕਰਦੇ ਹਾਂ ਅਤੇ ਅਸੀ ਬਾਕੀ ਜ਼ਿਲ੍ਹਿਆਂ ਦੀ ਤਰਜ਼ ਤੇ ਆਪਣਾ ਬਣਦਾ ਹੱਕ ਲੈ ਕੇ ਰਹਾਂਗੇ ਚਾਹੇ ਏਸ ਲਈ ਸਾਨੂੰ ਸੰਘਰਸ਼ ਦਾ ਰਸਤਾ ਹੀ ਕਿਉਂ ਨਾ ਅਖਤਿਆਰ ਕਰਨਾ ਪਏ।

Leave a Reply

Your email address will not be published. Required fields are marked *