ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਹੋਲੇ ਮੁਹੱਲੇ ਮੌਕੇ ਸੰਗਤਾਂ ਤੇ ਜ਼ਬਰੀ ਰੰਗ ਪਾਉਣ ਵਾਲੇ ਹੁਲੜਬਾਜਾਂ ਨੂੰ ਵਾਰਨਿੰਗ ਵਧੀਆ ਫੈਸਲਾ,ਪਰ ਜਥੇਦਾਰ ਜੀ ਹੁਲੜਬਾਜਾਂ ਨੂੰ ਹੁਲੜਬਾਜੀ ਤੋਂ ਰੋਕ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਈ ਪ੍ਰਦੀਪ ਸਿੰਘ ਨੂੰ ਸ਼ਹੀਦੀ ਸਨਮਾਨ ਤੋਂ ਵਾਂਝੇ ਰੱਖਣਾ ਸਹੀ ਨਹੀਂ? ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 19 ਫਰਵਰੀ (ਸਰਬਜੀਤ ਸਿੰਘ)–ਬੀਤੇ ਦਿਨੀਂ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਬਿਆਨ ਰਾਹੀ ਹੋਲੇ ਮੁਹੱਲੇ ਅਨੰਦਪੁਰ ਸਾਹਿਬ ਵੱਲੋ ਸੰਗਤਾਂ ਤੇ ਜਬਰੀ ਰੰਗ ਪਾਉਣ ਤੇ ਮੋਟਰਸਾਈਕਲ, ਟ੍ਰੈਕਟਰਾਂ ਆਦਿ ਤੇ ਹੁਲੜਬਾਜ਼ੀ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕਰਨ ਦਾ ਸੁਦੇਸ਼ ਜਾਰੀ ਕਰਨਾ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਸ਼ਲਾਘਾਯੋਗ ਫ਼ੈਸਲਾ ਹੈ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਥੇਦਾਰ ਸਾਹਿਬ ਦੇ ਸੁਦੇਸ਼ ਦਾ ਸਵਾਗਤ ਤੇ ਹਮਾਇਤ ਕਰਦੀ ਹੈ ਕਿਉਂਕਿ ਸ਼ਰਾਰਤੀ ਅਨਸਰਾਂ ਵੱਲੋਂ ਸ਼ਰਧਾਵਾਨ ਸੰਗਤਾਂ ਤੇ ਜਬਰੀ ਰੰਗ ਪਾਉਣ ਅਤੇ ਮੋਟਰਸਾਇਕਲਾਂ ਸਮੇਤ ਹੋਰ ਵਹੀਕਲਾ ਰਾਹੀਂ ਹੁਲੜਬਾਜ਼ੀ ਰਾਹੀਂ ਸੰਗਤਾਂ ਨੂੰ ਪ੍ਰੇਸ਼ਾਨ ਕਰਨਾ ਬਹੁਤ ਵੱਡੀ ਸਮੱਸਿਆ ਤੇ ਚਿੰਤਾਜਨਕ ਲੋਕਾਂ ਦੀ ਮੰਗ ਵਾਲਾਂ ਮੁੱਦਾ ਹੈ ਅਤੇ ਇਸ ਸਬੰਧੀ ਕੁਝ ਸਮਾਂ ਪਹਿਲਾਂ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੁਕਮਨਾਮਾ ਵੀ ਜਾਰੀ ਕੀਤਾ ਗਿਆ,ਪਰ ਸ਼ਰਾਰਤੀ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਜਿਸ ਦੇ ਸਿੱਟੇ ਵਜੋਂ ਹੁਕਮਨਾਮੇ ਦੀ ਤਾਮੀਲ ਕਰਦਿਆਂ ਬੁਢੇ ਦਲ ਦੇ ਬਹਾਦਰ ਸਹੀਦ ਸਿੰਘ ਭਾਈ ਪਰਦੀਪ ਸਿੰਘ ਖਾਲਸਾ ਗਾਜ਼ੀ ਕੋਟ ਗੁਰਦਾਸਪੁਰ ਨੇ ਹੁਲੜਬਾਜਾਂ ਨਾਲ ਲੋਹਾ ਲੈਂਦਿਆਂ ਸ਼ਹਾਦਤ ਦਾ ਜਾਮ ਪੀ ਲਿਆ ਸੀ ਅਤੇ ਉਸ ਤੋਂ ਬਾਅਦ ਹੁਲੜਬਾਜਾਂ ਵੱਲੋਂ ਆਪਣੀਆਂ ਹਰਕਤਾਂ ਤੇ ਕਾਬੂ ਪਾ ਲਿਆ ਗਿਆ ਸੀ ਅਤੇ ਸਹੀਦ ਭਾਈ ਪ੍ਰਦੀਪ ਸਿੰਘ ਖਾਲਸਾ ਗਾਜ਼ੀ ਦੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਜਥੇਦਾਰ ਅਕਾਲਤਖਤ ਸਾਹਿਬ ਵੱਲੋਂ ਉਨ੍ਹਾਂ ਨੂੰ ਸਹੀਦ ਕਰਾਰ ਐਲਾਨਿਆ ਗਿਆ ਸੀ ਅਤੇ ਹਰ ਸਾਲ ਉਹਨਾਂ ਦੀ ਸ਼ਹੀਦੀ ਯਾਦ ਨੂੰ ਤਾਜ਼ਾ ਕਰਦਿਆਂ ਸ਼ਹੀਦ ਦੇ ਸਤਿਕਾਰਯੋਗ ਪਿਤਾ ਕੈਪਟਨ ਗੁਰਬਖਸ਼ ਸਿੰਘ ਤੇ ਸਥਾਨਕ ਨਗਰ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਹੀਦ ਭਾਈ ਪ੍ਰਦੀਪ ਸਿੰਘ ਸ਼ਹੀਦੀ ਬਰਸੀ ਸ਼ਰਧਾ ਨਾਲ ਮਨਾਈ ਜਾਂਦੀ ਹੈ ਅਤੇ ਇਸ ਵਾਰ ਇਹ ਬਰਸੀ 22 ਫਰਵਰੀ ਨੂੰ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਅਤੇ ਇਸ ਸ਼ਹੀਦੀ ਸਮਾਗਮ ਵਿੱਚ ਹਜ਼ਾਰਾਂ ਸੰਗਤਾਂ ਸ਼ਾਮਲ ਹੋ ਰਹੀਆਂ ਹਨ, ਅਖੰਡਪਾਠ ਸਾਹਿਬ 20 ਫਰਵਰੀ ਨੂੰ ਆਰੰਭ ਕੀਤੇ ਜਾਣਗੇ ਅਤੇ 22 ਫਰਵਰੀ ਨੂੰ ਅਖੰਡਪਾਠਾਂ ਦੇ ਭੋਗ ਤੋਂ ਉਪਰੰਤ ਸ਼ਹੀਦੀ ਸਮਾਗਮ ਆਰੰਭ ਕੀਤੇ ਜਾਣਗੇ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼ਹੀਦ ਦੇ ਪਿਤਾ ਕੈਪਟਨ ਗੁਰਬਖਸ਼ ਸਿੰਘ ਗਾਜ਼ੀ ਕੋਟ ਨਾਲ ਬਰਸੀ ਸਮਾਗਮ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਹੋਲੇ ਮੁਹੱਲੇ ਮੌਕੇ ਸ਼ਰਧਾ ਵਾਨ ਸੰਗਤਾਂ ਤੇ ਜਬਰੀ ਰੰਗ ਪਾਉਣ ਅਤੇ ਹੁਲੜਬਾਜ਼ੀ ਰਾਹੀਂ ਸੰਗਤਾਂ ਦੀ ਸਾਨਤੀ ਭੰਗ ਕਰਨ ਵਰਗਾ ਵਰਤਾਰਾ ਬਹੁਤ ਵੱਡੀ ਸਮੱਸਿਆ ਤੇ ਚਿੰਤਾਜਨਕ ਮੁੱਦਾ ਬਣ ਚੁੱਕਾ ਹੈ ਅਤੇ ਹਰ ਸਾਲ ਜਥੇਦਾਰ ਅਕਾਲਤਖਤ ਸਾਹਿਬ ਵੱਲੋਂ ਅਜਿਹੇ ਸ਼ਰਾਰਤੀ ਅਨਸਰਾਂ ਵਿਰੁੱਧ ਫੁਰਮਾਣ ਜਾਰੀ ਕੀਤਾ ਜਾਂਦਾ ਹੈ,ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਜਾਂਦੇ ਜਿਸ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾ ਭਾਵਨਾਵਾਂ ਨਾਲ ਹੋਲੇ ਮੁਹੱਲੇ ਤੇ ਅਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਹਾਮਣਾ ਕਰਨਾ ਪੈਂਦਾ ਹੈ । ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਹੀਦ ਭਾਈ ਪਰਦੀਪ ਸਿੰਘ ਖਾਲਸਾ ਹੁਲੜਬਾਜਾਂ ਨੂੰ ਨੱਥ ਪਾਉਂਦਿਆਂ ਸ਼ਹਾਦਤ ਦਾ ਜਾਮ ਪੀਤਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਵਾਰ ਨੂੰ ਢੁਕਵੀਂ ਮਦਦ ਨਹੀਂ ਕੀਤੀ ਉਹਨਾਂ ਕਿਹਾ ਸਹੀਦ ਨੂੰ ਸ਼ਹੀਦ ਤਾਂ ਐਲਾਨਿਆ ਗਿਆ ਪਰ ਉਨ੍ਹਾਂ ਦੀ ਤਸਵੀਰ ਸਿੱਖ ਅਜੈਬ ਘਰ ਵਿੱਚ ਅਜੇ ਨਹੀਂ ਲਾਈ ਗਈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਹੋਲੇ ਮੁਹੱਲੇ ਤੇ ਸੰਗਤਾਂ ਤੇ ਜ਼ਬਰੀ ਰੰਗ ਪਾਉਂਣ ਤੇ ਹੁਲੜਬਾਜ਼ੀ ਰਾਹੀਂ ਸੰਗਤਾਂ ਦੀ ਸਾਨਤੀ ਭੰਗ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕਰਨ ਵਾਲੇ ਫੈਸਲੇ ਦੀ ਪੂਰਨ ਹਮਾਇਤ ਕਰਦੀ ਹੋਈ ਮੰਗ ਕਰਦੀ ਹੈ ਕਿ ਸਹੀਦ ਭਾਈ ਪਰਦੀਪ ਸਿੰਘ ਖਾਲਸਾ ਦੀ ਸ਼ਹਾਦਤ ਨੂੰ ਅਮਲੀ ਜਾਮਾ ਪਹਿਨਾਉਦਿਆਂ ਉਹਨਾਂ ਦੀ ਤਸਵੀਰ ਸਿੱਖ ਅਜੈਬ ਘਰ ਵਿਖੇ ਲਗਾਈ ਜਾਵੇ।

Leave a Reply

Your email address will not be published. Required fields are marked *