22 ਜਨਵਰੀ ਨੂੰ ਛੁੱਟੀ ਦਾ ਐਲਾਨ ਕਰੇਂ ਪੰਜਾਬ ਸਰਕਾਰ-ਵੇਦ ਪ੍ਰਕਾਸ,ਕਿਸ਼ਨ ਚੰਦਰ ਮਹਾਜ਼ਨ

ਗੁਰਦਾਸਪੁਰ

ਪਠਾਨਕੋਟ, ਗੁਰਦਾਸਪੁਰ, 15 ਜਨਵਰੀ (ਸਰਬਜੀਤ ਸਿੰਘ)– ਰਾਮ ਭਗਤਾਂ ਦੀ ਮੀਟਿੰਗ ਚੇਅਰਮੈਨ ਵਪਾਰ ਮੰਡਲ ਪਠਾਨਕੋਟ ਵੇਦ ਪ੍ਰਕਾਸ ਤੇ ਮਨਮਹੇਸ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੰਕਜ ਸ਼ਰਮਾ ਵਿਸੇ਼ਸ ਤੌਰ ਤੇ ਹਾਜ਼ਰ ਹੋਏ ਮੀਟਿੰਗ ਵਿਚ ਨਿਰਮਾਣ ਸੰਸਥਾ ਦੇ ਪ੍ਰਧਾਨ ਸੰਜੀਵ ਮਹਾਜ਼ਨ ,ਹੈਪੀ ਮੌਰਨਿੰਗ ਕਲੱਬ ਦੇ ਯੋਗ ਗੁਰੂ ਸਰਦਾਰੀ ਗੁਪਤਾ ,ਰੈਡੀਮੇਡ ਗਾਰਮੈਂਟਸ ਮਨਮੋਹਨ ਕਾਲਾ,ਜੀ ਟਵੰਟੀ ਅਵੇਰਨਸ ਕਮੇਟੀ ਦੇ ਚੇਅਰਮੈਨ ਰਕੇਸ਼ ਵਡੈਹਿਰਾ ,ਗੋਲਡਨ ਐਵੇਨਿਊ ਦੇ ਚੇਅਰਮੈਨ ਪ੍ਰਸੋਤਮ ਮਹਾਜ਼ਨ ਨੇ ਪੰਜਾਬ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਹੈ ਕਿ 22 ਜਨਵਰੀ ਨੂੰ ਭਗਵਾਨ ਰਾਮ ਪ੍ਰਾਣ ਪਤਿਸ਼ਠਾ ਦੇ ਇਤਹਾਸਿਕ ਸਮਾਗਮ ਦੀ ਪੰਜਾਬ ਸਰਕਾਰ ਰਾਮ ਭਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਛੁੱਟੀ ਦਾ ਐਲਾਨ ਕਰੇ ਉਸ ਦਿਨ ਪੰਜਾਬ ਦੇ ਲੋਕਾਂ ਲ‌ਈ ਇਹ ਇਕ ਇਤਹਾਸਿਕ ਦਿਨ ਹੈ ਤੇ ਲੋਕਾਂ ਦੀ ਭਗਵਾਨ ਰਾਮ ਪ੍ਰਤੀ ਭਾਵਨਾਵਾਂ ਦਾ ਪ੍ਰਤੀਕ ਹੈ ਤਾਂ ਕਿ ਰਾਮ ਭਗਤ ਇਸ ਪ੍ਰੋਗਰਾਮ ਦਾ ਘਰ ਬੈਠ ਕੇ ਲਾਈਵ ਦੇਖ ਸੱਕਣ ਅਤੇ ਭਗਵਾਨ ਰਾਮ ਪ੍ਰਤੀ ਆਸਥਾ ਨੂੰ ਮੁੱਖ ਰੱਖਦੇ ਹੋਏ ਧਾਰਮਿਕ ਅਸਥਾਨਾ ਤੇ ਜੱਗ ਅਤੇ ਹਵਨ ਕਰ ਸੱਕਣ ਇਸ ਮੌਕੇ ਤੇ ਕਿਸ਼ਨ ਚੰਦਰ ਮਹਾਜ਼ਨ,ਵਿਪਨ ਵਰਮਾ, ਪਵਨ ਕੁਮਾਰ ਸ਼ਰਮਾ,ਰਵਿੰਦਰ ਸ਼ਰਮਾ,ਪ੍ਰਬੋਧ ਚੰਦਰ,ਕਮਲ ਸ਼ਰਮਾ,ਜੋਗਿੰਦਰ ਸਿੰਘ,ਪਵਨ ਕੁਮਾਰ ਦੀਨਾਨਗਰ , ਰਮੇਸ਼ ਚੰਦਰ ਸ਼ਰਮਾ ,ਬਲਵਿੰਦਰ ਸ਼ਰਮਾ,ਕਮਲ ਕਿਸੋਰ,ਬਲਵਿੰਦਰ ਸੈਣੀ,ਅਮਰਜੀਤ,ਗੁਰਵੰਤ ਸਿੰਘ, ਸੁਸੀਲ ਗੁਪਤਾ,ਰਾਜਿੰਦਰ ਸੇਠ,ਸੁਦਰਸ਼ਨ ਨਾਥੀ,ਅਰੁਣ ਗਾਂਧੀ,ਸੁਰਜੀਤ ਗਿੱਲ ਆਦਿ ਰਾਮ ਭਗਤ ਹਾਜ਼ਰ ਸੰਨ ਮੀਡੀਆ ਨੂੰ ਇਹ ਜਾਣਕਾਰੀ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Leave a Reply

Your email address will not be published. Required fields are marked *