ਜਿਲ੍ਹਾ ਪ੍ਰਧਾਨ ਪੁਨੀਤ ਸਾਗਰ ਵਲੋ ਨੋਟੀਫਿਕੇਸ਼ਨ ਜਾਰੀ ਹੋਣ ਤੇ ਚੇਅਰਮੈਨ ਰਮਨ ਬਹਿਲ ਦਾ ਕੀਤਾ ਧੰਨਵਾਦ

ਗੁਰਦਾਸਪੁਰ

ਗੁਰਦਾਸਪੁਰ, 2 ਦਸੰਬਰ (ਸਰਬਜੀਤ ਸਿੰਘ )– ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਂਨਸ਼ਨ ਬਹਾਲੀ ਨੋਟੀਫਿਕੇਸ਼ਨ ਜਾਰੀ ਹੋਣ ਤੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਸਾਗਰ ਨੇ ਵੱਖ ਵੱਖ ਵਿਭਾਗਾਂ ਦੇ ਸਾਥੀਆ ਸਮੇਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦਾ ਧੰਨਵਾਦ ਕੀਤਾ ਅਤੇ ਇਸ ਸਮੇਂ ਸ੍ਰੀ ਬਹਿਲ ਵੱਲੋ ਵਿਸਵਾਸ ਦਿਵਾਇਆ ਗਿਆ ਕਿ ਇਹ ਜੋ ਪੁਰਾਣੀ ਪੈਨਸ਼ਨ ਬਹਾਲੀ ਦੀ ਨੋਟੀਫਿਕੇਸ਼ਨ ਜਾਰੀ ਹੋਈ ਹੈ ਉਹ 2004 ਤੋ ਪਹਿਲਾ ਮਿਲ਼ ਰਹੀ ਪੈਨਸ਼ਨ ਵਾਂਗ ਹੀ ਮਨਜ਼ੂਰ ਕਰਵਾਈ ਜਾਵੇਗੀ ਜੇਕਰ ਫਿਰ ਵੀ ਨੋਟੀਫਿਕੇਸ਼ਨ ਵਿੱਚ ਕੋਈ ਤਰੁੱਟੀਆਂ ਰਹਿ ਜਾਣਗੀਆਂ ਤਾਂ ਆਪ ਸਰਕਾਰ ਵੱਲੋ ਉਹਨਾ ਤਰੁੱਟੀਆਂ ਨੂੰ ਦੂਰ ਕੀਤਾ ਜਾਏਗਾ। ਇਸ ਮੌਕੇ ਸ੍ਰੀ ਸਾਗਰ ਵੱਲੋ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਦੌਰਾਨ ਕੋਈ ਕਮੀ ਰਹਿ ਜਾਂਦੀ ਹੈ ਤਾਂ ਸੀ.ਪੀ.ਐਫ ਕਰਮਚਾਰੀ ਯੂਨੀਅਨ ਕਮੀਆ ਨੂੰ ਦੂਰ ਕਰਵਉਣ ਲਈ ਹਮੇਸ਼ਾ ਸੰਘਰਸ਼ਸ਼ੀਲ ਰਹੇਗੀ ।
ਇਸ ਮੌਕੇ ਉਹਨਾਂ ਨਾਲ ਸਰਬਜੀਤ ਸਿੰਘ ਡੀਗਰਾ,ਅਰਵਿੰਦ ਸ਼ਰਮਾ, ਓਂਕਾਰ ਸਿੰਘ, ਮੈਨੂੰਅਲ ਨਾਹਰ, ਪਲਵਿੰਦਰ ਸਿੰਘ, ਹਰਪਾਲ ਸਿੰਘ, ਨਵਜੋਧ ਸਿੰਘ, ਰਾਜਬੀਰ ਸਿੰਘ, ਹਰਪਾਲ, ਅਜੇ ਕੁਮਾਰ, ਪਰਵੀਨ ਕੁਮਾਰ, ਅਸ਼ਵਨੀ ਕੁਮਾਰ, ਮੋਹਿਤ, ਅਸ਼ੋਕ ਮਸੀਹ, ਰਵੀ, ਗਣੇਸ਼, ਅਮਰਬੀਰ ਸਿੰਘ, ਸੂਰੇਖਾ ਦੇਵੀਂ, ਨੇਹਾ ਕਾਲੀਆ, ਮੀਰਾਂ ਠਕੁਰ, ਨੇਹਾ ਸ਼ਰਮਾ, ਬਲਜੀਤ ਕੌਰ, ਨਵਜੋਧ ਕੌਰ, ਊਸ਼ਾ ਰਾਣੀ, ਸੁਦੇਸ਼ ਕੁਮਾਰੀ, ਗੁਰਪ੍ਰੀਤ ਕੌਰ, ਮੀਨੁ, ਸਤੂਤੀ, ਪਲਵਿੰਦਰ ਕੌਰ, ਸੰਦੀਪ ਕੌਰ ਅਤੇ ਹੋਰ ਅਨੇਕਾਂ ਸਾਥੀ ਹਾਜ਼ਰ ਸਨ

Leave a Reply

Your email address will not be published. Required fields are marked *