ਤਰਨਤਾਰਨ ਆਮ ਆਦਮੀ ਪਾਰਟੀ ਸਰਪੰਚ ਹਰਬਰਿੰਦਰ ਸਿੰਘ ਕਤਲ ਮਾਮਲੇ ‘ਚ ਸੀ ਐਮ ਨੇ ਡੀ ਐਸ ਪੀ ਪੱਟੀ ਤੇ ਐਸ ਐਚ ਓ ਨੂੰ ਸਸਪੈਂਡ ਕਰਨ ਵਾਲਾ ਵਧੀਆ ਫੈਸਲਾ ਲਿਆ- ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਤਰਨਤਾਰਨ, ਗੁਰਦਾਸਪੁਰ, 19 ਫਰਵਰੀ (ਸਰਬਜੀਤ ਸਿੰਘ)– ਤਰਨਤਾਰਨ ਹਰਬਰਿੰਦਰ ਸਿੰਘ ਸਰਪੰਚ ਕਤਲਕਾਂਡ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਡੀ ਐਸ ਪੀ ਪੱਟੀ ਅਤੇ ਐਸ ਐਚ ਓ ਨੂੰ ਸਸਪੈਡ ਕਰ ਦਿੱਤਾ ਹੈ ਭਾਵੇਂ ਕਿ ਇਸ ਮਾਮਲੇ ਦੀ ਜਿੰਮੇਵਾਰੀ ਗੈਂਗਸਟਰ ਲੰਡਾ ਨੇ ਲੈ ਲਈ ਹੈ ਪਰ ਮੁੱਖ ਮੰਤਰੀ ਵੱਲੋਂ ਲੈ ਐਕਸ਼ਨ ਸਬੰਧੀ ਦੋ ਤਰ੍ਹਾਂ ਦੀ ਗੱਲਾਂ ਚੱਲ ਰਹੀਆਂ ਹਨ ਕੋਈ ਇਸ ਨੂੰ ਚੰਗੀ ਗੱਲ ਕਹੇ ਰਹੇ ਹਨ ਤੇ ਕੁਝ ਦਾ ਕਹਿਣਾ ਹੈ ਕਿ ਇਹਨਾਂ ਅਫਸਰ ਉਥੇ ਡਿਊਟੀ ਸੀ ਜਾ ਫਿਰ ਰੂਟੀਨ ਵਿਚ ਇਹਨਾਂ ਦੀ ਡਿਊਟੀ ਬਣਦੀ ਸੀ ਕਿ ਉਹ ਵਿਆਹ ਸਮਾਗਮ ਦੀ ਰੱਖਿਆ ਨੂੰ ਯਕੀਨੀ ਬਣਾਉਂਦੇ, ਪਰ ਸਮੇਂ ਪੈਣ ਤੇ ਹੋਲੀ ਹੋਲੀ ਸਾਰੀ ਗੱਲ ਸਹਾਮਣੇ ਆਏਗੀ ਕਿ ਆਖਰ ਮੁੱਖ ਮੰਤਰੀ ਨੂੰ ਡੀ ਐਸ ਪੀ ਪੱਟੀ ਤੇ ਐਸ ਐਚ ਓ ਨੂੰ ਸਸਪੈਡ ਕਰਨ ਦੀ ਲੋੜ ਕਿਉਂ ਪਈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਤਰਨਤਾਰਨ ਪਿੰਡ ਠੱਠੀਆਂ ਮਹੰਤਾਂ ਤੋਂ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ ਸਿੰਘ ਦੇ ਕਤਲ ਮਾਮਲੇ ਤੇ ਵੱਡਾ ਐਕਸ਼ਨ ਲੈਂਦਿਆਂ ਡੀ ਐਸ ਪੀ ਪੱਟੀ ਤੇ ਐਸ ਐਚ ਓ ਨੂੰ ਸਸਪੈਡ ਕਰਨ ਵਾਲੇ ਫੈਸਲੇ ਦੀ ਸ਼ਲਾਘਾ ਕਰਦੀ ਹੈ,ਕਿਉਂਕਿ ਲੋਕਾਂ ਦੇ ਜਾਨਮਾਲ ਦੀ ਰਾਖੀ ਕਰਨੀ ਪੁਲਿਸ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ,ਪਰ ਜਨਤਾ ਨੂੰ ਦੱਸਿਆ ਜਾਵੇ ਕਿ ਡੀ ਐਸ ਪੀ ਤੇ ਐਸ ਐਚ ਓ ਨੂੰ ਪ੍ਰਵਾਰਕ ਮੈਂਬਰਾਂ ਵੱਲੋਂ ਅਜਿਹੇ ਗੈਂਗਸਟਰ ਹਮਲੇ ਸਬੰਧੀ ਸੂਚਿਤ ਕੀਤਾ ਗਿਆ ਸੀ ਜਾਂ ਫਿਰ ਸਰਪੰਚ ਨੂੰ ਗੈਂਗਸਟਰਾਂ ਵੱਲੋਂ ਪਹਿਲਾਂ ਕੋਈ ਧਮਕੀ ਮਿਲੀ ਸੀ ਜਾਂ ਫਿਰ ਪੁਲਿਸ ਅਣਗਹਿਲੀ ਕਾਰਨ ਐਕਸ਼ਨ ਲਿਆ ਗਿਆ ਹੈ ,ਇਸ ਸਬੰਧੀ ਜਨਤਾ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਵਿਰੋਧੀ ਵੀ ਸਵਾਲ ਖੜ੍ਹੇ ਕਰ ਰਹੇ ਹਨ ਕਿ ਸੂਬੇ’ਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਤਰਨਤਾਰਨ ਵਿਖੇ ਹਰਬਰਿੰਦਰ ਸਿੰਘ ਸਰਪੰਚ ਕਤਲਕਾਡ ਮਾਮਲੇ ਵਿੱਚ ਮੁੱਖ ਮੰਤਰੀ ਵੱਲੋਂ ਇੱਕ ਫੈਸਲੇ ਰਾਹੀਂ ਡੀ ਐਸ ਪੱਟੀ ਤੇ ਐਸ ਐਚ ਓ ਨੂੰ ਸਸਪੈਡ ਕਰਨ ਵਾਲੇ ਫੈਸਲੇ ਦੀ ਸ਼ਲਾਘਾ ਅਤੇ ਇਸ ਸਬੰਧੀ ਪੂਰੀ ਸਚਾਈ ਲੋਕਾਂ ਸਾਹਮਣੇ ਲਿਆਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।

ਉਹਨਾਂ ਭਾਈ ਖਾਲਸਾ ਨੇ ਦੱਸਿਆ ਵੱਡੇ ਅਫ਼ਸਰਾਂ ਨੂੰ ਸਸਪੈਡ ਕਰਨ ਵਾਲੇ ਫੈਸਲੇ ਤੇ ਲੋਕਾਂ ਦੀਆਂ ਦੋ ਰਾਵਾਂ ਹਨ ,ਕੋਈ ਇਸ ਫੈਸਲੇ ਨੂੰ ਸਹੀ ਦੱਸ ਰਿਹਾ ਹੈ ਅਤੇ ਕੁਝ ਕੁ ਦਾ ਕਹਿਣਾ ਹੈ ਕਿ ਵਿਰੋਧੀਆਂ ਦੇ ਮੂੰਹ ਬੰਦ ਕਰਨ ਲਈ ਪੁਲਿਸ ਵਾਲਿਆਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ,ਇਸ ਕਰਕੇ ਸਰਕਾਰ ਇਸ ਸਬੰਧੀ ਪੂਰੀ ਜਾਣਕਾਰੀ ਜਨਤਾ ਨੂੰ ਦੇਵੇ, ਭਾਈ ਖਾਲਸਾ ਨੇ ਆਖਿਆ ਗੈਂਗਸਟਰਾਂ ਵੱਲੋਂ ਵਧ ਰਹੀਆਂ ਘਟਨਾਵਾਂ ਸਬੰਧੀ ਸੂਬੇ ਦੇ ਲੋਕਾਂ ਵਿੱਚ ਵੱਡੀ ਦਾਹਿਸਤ ਪਾਈਂ ਜਾ ਰਹੀ ਹੈ ਅਤੇ ਕੋਈ ਵੀ ਆਪਣੇ ਆਪ ਸੁਰੱਖਿਅਤ ਨਹੀਂ ਸਮਝ ਰਿਹਾ? ਅਤੇ ਵਿਰੋਧੀ ਪਾਰਟੀਆਂ ਸੂਬੇ ‘ਚ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਸਬੰਧੀ ਮੁੱਖ ਮੰਤਰੀ ਤੇ ਸਵਾਲ ਚੁੱਕ ਰਹੀਆਂ ਹਨ, ਭਾਈ ਖਾਲਸਾ ਨੇ ਆਖਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਮੁੱਖ ਵੱਲੋਂ ਡੀ ਐਸ ਪੀ ਪੱਟੀ ਤੇ ਐਸ ਐਚ ਓ ਨੂੰ ਸਸਪੈਡ ਕਰਨ ਵਾਲੇ ਫੈਸਲੇ ਦੀ ਸ਼ਲਾਘਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਸੂਬੇ ‘ਚ ਉਬਰ ਰਹੇ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਤਾਂ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆ ਜਾ ਸਕੇ, ਇਸ ਮੌਕੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *