ਗੁਰਦਾਸਪੁਰ ਅਤੇ ਤਰਨਤਾਰਨ ਵਿੱਚ ਬੰਨ ਟੁੱਟਣ ਕਾਰਨ ਸੈਂਕੜੇ ਏਕੜ ਜ਼ਮੀਨਾਂ ਤੇ ਫਿਰਿਆ ਪਾਣੀ,ਸਰਕਾਰ ਨਹਿਰਾਂ ਅਤੇ ਧੁੱਸੀ ਬੰਨ੍ਹਾ ਨੂੰ ਜਲਦੀ ਪੱਕਾ ਕਰੇ- ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਤਰਨਤਾਰਨ, ਗੁਰਦਾਸਪੁਰ, 23 ਜੂਨ (ਸਰਬਜੀਤ ਸਿੰਘ)– ਭਾਖੜਾ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਦਰਿਆਵਾਂ ਦੇ ਲਾਗੇ ਲਾਗੇ ਵੱਸਣ ਵਾਲਿਆਂ ਪਿੰਡਾਂ ਨੂੰ ਸੁਚੇਤ ਕੀਤਾ ਹੈ ਕਿ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਰਕਾ ਦਰਿਆਵਾਂ ਵਿੱਚ ਹੜ ਆਉਂਣ ਵਰਗੀ ਸਥਿਤੀ ਬਣ ਸਕਦੀ ਹੈ ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ, ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਸਾਰੇ ਪਿੰਡਾਂ ਵਾਲੇ ਕਿਸੇ ਉੱਚੀ ਜਗ੍ਹਾ ਤੇ ਚਲੇ ਜਾਉ ਅਤੇ ਦਰਿਆਵਾਂ ਵਾਲੇ ਪਾਸੇ ਨਾ ਜ਼ਾਇਆ ਜਾਵੇ, ਇਸ ਤੋਂ ਸਾਫ ਜ਼ਾਹਰ ਹੈ ਕਿ ਭਾਖੜਾ ਡੈਮਾਂ ਤੋਂ ਵੱਡੀ ਪੱਧਰ ਤੇ ਪਾਣੀ ਵਾਧਾ ਛੱਡਿਆ ਜਾ ਰਿਹਾ ਰਿਹਾ ਹੈ ਜਿਸ ਨਾਲ ਸਤਲੁਜ ਦਰਿਆ ਦੇ ਕੰਢੇ ਵਸੇ ਪੰਜਾਬੀ ਕਿਸਾਨਾ ਲਈ ਕਹਿਰ ਆ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਦਰਿਆਵਾਂ ਦੀਆਂ ਸਫਾਈਆਂ ਤੇ ਧੁਸੀ ਬੱਨਾ ਨੂੰ ਮਜ਼ਬੂਤ ਕਰਨ ‘ਚ ਅਸਫ਼ਲ ਰਹੀ ਹੈ ਜਿਸ ਕਰਕੇ ਮੀਹਾਂ ਤੋਂ ਪਹਿਲਾਂ ਛੱਡਿਆ ਪਾਣੀ ਲੋਕਾਂ ਲਈ ਮੁਸੀਬਤ ਬਣ ਸਕਦਾ ਹੈ ਅਤੇ ਇਸ ਲਈ ਕਿਸਾਨ ਆਗੂ ਸ੍ਰਵਣ ਸਿੰਘ ਪੰਧੇਰ ਨੇ ਐਲਾਨ ਕਰ ਦਿੱਤਾ ਹੈ ਕਿ ਅਗਰ ਅਜਿਹੇ ਹਾਲਾਤਾਂ ਵਿੱਚ ਕੋਈ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਉਸ ਲਈ ਜੁੰਮੇਵਾਰ ਹੋਵੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਾਖੜਾ ਮੈਨੇਜਮੈਂਟ ਅਧਿਕਾਰੀਆਂ ਵੱਲੋਂ ਦਰਿਆਵਾਂ ਦੇ ਲਾਗੇ ਵਸੇ ਪਿੰਡਾਂ ਨੂੰ ਉੱਚੀ ਥਾਂ ਤੇ ਜਾਣ ਅਤੇ ਦਰਿਆਵਾਂ ਲਾਗੇ ਨਾਂ ਆਉਣ ਵਾਲੇ ਐਲਾਨ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਬਾਰਸ਼ਾਂ ਤੋਂ ਪਹਿਲਾਂ ਹੀ ਭਾਖੜਾ ਡੈਮਾਂ ਵਿੱਚੋ ਵਾਧੂ ਪਾਣੀ ਛੱਡਿਆ ਜਾ ਰਿਹਾ, ਇਸ ਤੋਂ ਬਿਲਕੁਲ ਸਾਫ਼ ਜ਼ਾਹਰ ਹੈ ਕਿ ਮੈਨੇਜਮੈਂਟ ਵੱਲੋਂ ਵਾਧੂ ਛੱਡੇਂ ਪਾਣੀ ਕਾਰਨ ਪੰਜਾਬ ਦਰਿਆਵਾਂ ਦੇ ਲਾਗੇ ਵਸੇ ਪਿੰਡਾਂ ਲਈ ਜਾਨੀ ਤੇ ਮਾਲੀ ਨੁਕਸਾਨ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ,ਭਾਈ ਖਾਲਸਾ ਨੇ੍ ਖਦਸ਼ਾ ਪ੍ਰਗਟਾਇਆ ਕਿ ਅਜੇ ਤਾਂ ਬਾਰਸ਼ਾਂ ਹੋਈਆਂ ਨਹੀਂ ਤੇ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਲੋਕਾਂ ਦਰਿਆਵਾਂ ਤੋਂ ਦੂਰ ਰਹਿਣ ਤੇ ਪਿੰਡ ਛੱਡਣ ਨੂੰ ਕਿਹਾ ਜਾ ਰਿਹਾ ਹੈ ਪਰ ਜਦੋਂ ਬਾਰਸ਼ਾਂ ਦਾ ਮੀਂਹ ਪਵੇਗ, ਡੈਮਾ ਦਾ ਪਾਣੀ ਪੱਧਰ ਵਧੇਗਾ ਅਤੇ ਮੈਨੇਜਮੈਂਟ ਨੂੰ ਡੈਮਾਂ ‘ਚ ਪਾਣੀ ਛੱਡਣ ਲਈ ਮਜਬੂਰ ਹੋਣਾ ਪਵੇਗਾ ਤਾਂ ਇਹ ਛੱਡਿਆ ਪਾਣੀ ਲੋਕਾਂ ਲਈ ਕਹਿਰ ਵਰਤਾ ਸਕਦਾ ਹੈ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਖੜਾ ਡੈਮਾ ‘ਚ ਛੱਡੇ ਜਾ ਰਹੇ ਵਾਧੂ ਪਾਣੀ ਤੇ ਗਹਿਰੀ ਚਿੰਤਾ ਪ੍ਰਗਟ ਕਰਦੀ ਹੋਈ ਸਰਕਾਰ ਨੂੰ ਸਪੱਸ਼ਟ ਕਰਦੀ ਹੈ ਕਿ ਬਾਰਸ਼ਾਂ ਤੋਂ ਪਹਿਲਾਂ ਡੈਮਾਂ ‘ਚ ਛੱਡੇ ਪਾਣੀ ਕਾਰਨ ਨੁਕਸਾਨ ਲਈ ਪੰਜਾਬ ਸਰਕਾਰ ਜ਼ੁਮੇਵਾਰ ਹੋਵੇ ਗੀ, ਕਿਉਂਕਿ ਦਰਿਆਵਾਂ ਦੀ ਸਫ਼ਾਈ ਅਤੇ ਧੁੱਸੀ ਬੰਨਾ ਨੂੰ ਮਜ਼ਬੂਤ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਸਿੱਧ ਹੋਈ ਅਤੇ ਅਜਿਹਾ ਦੋਸ਼ ਕਿਸਾਨ ਆਗੂ ਸਰਵਣ ਸਿੰਘ ਪਾਧੇਰ ਨੇ ਵੀ ਸਰਕਾਰ ਤੇ ਲਾਇਆਂ ਹੈ, ਭਾਈ ਖਾਲਸਾ ਨੇ ਕਿਹਾ ਸਰਕਾਰ ਗੈਰ ਕਾਨੂੰਨੀ ਢੰਗ ਨਾਲ ਮਾਇਨਿੰਗ ਕਰਵਾਉਣ ‘ਚ ਰੁਝੀ ਹੋਈ ਹੈ ਪਰ ਦਰਿਆਵਾਂ ਤੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਵੱਲ ਧਿਆਨ ਨਹੀਂ ਦੇ ਰਹੀ ਅਤੇ ਇਸ ਸਬੰਧੀ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਉਮੀਦਵਾਰ ਜਿਤੇ ਰਾਣਾ ਗੁਰਜੀਤ ਸਿੰਘ ਦੇ ਸਪੁੱਤਰ ਨੇ ਸਰਕਾਰ ਦਾ ਧਿਆਨ ਇਸ ਪਾਸੇ ਵੱਲ ਮੋੜਿਆ ਸੀ ਪਰ ਸਰਕਾਰ ਦਰਿਆਵਾਂ ਤੇ ਧੁੱਸੀ ਬੰਨ੍ਹਾ ਨੂੰ ਮਜ਼ਬੂਤ ਕਰਨ ਵਿਚ ਅਸਫ਼ਲ ਸਿਧ ਹੋਈ।।

Leave a Reply

Your email address will not be published. Required fields are marked *