ਭਾਈ ਜਸਵੰਤ ਸਿੰਘ ਖਾਲੜਾ ਦੀ ਲੋਕਪ੍ਰਿਯਤਾ ਵੱਧਣ ਦਾ ਸਿਆਸੀ ਲਾਭ ਪ੍ਰਾਪਤ ਕਰਨ ਲਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 14 ਜੁਲਾਈ ਨੂੰ ਹਰੀਕੇ ਪੱਤਣ ਸਤਲੁਜ ਕੰਢੇ ਕੀਤੀ ਜਾ ਰਹੀ ਅਰਦਾਸ ( ਨਾਲੇ ਚੋਰ,ਨਾਲੇ ਚਤ੍ਰ ) ਦਾ ਪ੍ਰਗਟਾਵਾ ਕਰਦੀ ਹੈ – ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਤਰਨਤਾਰਨ ਸਾਹਿਬ, ਗੁਰਦਾਸਪੁਰ, 11 ਜੁਲਾਈ (ਸਰਬਜੀਤ ਸਿੰਘ)– ਧਰਮ ਅਤੇ ਪੰਥ ਪ੍ਰਸਤੀ ਦੇ ਵਿਖਾਵੇ ਨਾਲ ਆਪਣੀ ਕੁਰਸੀ ਕਾਇਮ ਰੱਖਣੀ ਧਰਮ ਅਤੇ ਸਿੱਖ ਪੰਥ ਵਿਰੋਧੀ ਬਾਦਲਕਿਆਂ ਦੀ ਮਜ਼ਬੂਰੀ ਬਣ ਚੁੱਕੀ ਹੈ ਅਤੇ ਹੁਣ ਇਹ ਬਾਦਲਕਿਆਂ ਦੀ ਸਿਖਪੰਥ ਵਿਰੋਧੀ ਚਾਲ ਨੂੰ ਸਮਝ ਚੁੱਕੇ ਹਨ ਅਤੇ ਤਾਂ ਹੀ ਪੰਜਾਬ ਦੇ ਲੋਕਾਂ ਨੇ ਬਾਦਲਕਿਆਂ ਦੀ ਅਸਮਾਨੇ ਚੜ੍ਹੀ ਸਿੱਖ ਸਿਆਸਤ ਧਰਤੀ ਤੇ ਲਿਆ ਕੇ ਰੱਖ ਦਿੱਤਾ ਹੈ ਅਤੇ ਹੁਣ ਆਪਣੀ ਸਿਆਸਤ ਨੂੰ ਚਮਕਾਉਣ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਆਪਣੀ ਦਸ ਸਾਲ ਦੀ ਸਰਕਾਰ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਿਰੋਧੀ ਰਹੇ ਬਾਦਲ ਕੇ ਬੰਦ ਸਿੰਘਾਂ ਦੀ ਰਿਹਾਈ ਲਈ ਸਰਕਾਰ ਵਿਰੋਧੀ ਨਾਅਰੇ ਬਾਜ਼ੀ ਕਰ ਰਹੇ ਅਤੇ ਇਸੇ ਤਰ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਕੱਟੜ ਵਿਰੋਧੀ ਰਹੇ ਬਾਦਲ ਕੇ ਹੁਣ ਭਾਈ ਜਸਵੰਤ ਸਿੰਘ ਖਾਲੜਾ ਦੀ ਦੇਸ ਵਿੱਚ ਵਧ ਚੁੱਕੀ ਲੋਕਪ੍ਰਿਅਤ ਦਾ ਸਿਆਸੀ ਲਾਭ ਲੈਣ ਲਈ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਤੋਂ 14 ਜੁਲਾਈ ਨੂੰ ਹਰੀਕੇ ਪੱਤਣ ਸਤਲੁੱਜ ਕੰਢੇ ਤੇ ਅਰਦਾਸ ਕਰਵਾ ਰਹੇ ਹਨ ਤਾਂ ਕਿ ਲੋਕਾਂ ਨੂੰ ਵੋਟਾਂ ਲਈ ਗੁਮਰਾਹ ਕੀਤਾ ਜਾ ਸਕੇ ਕਿ ਅਕਾਲੀ ਦਲ ਬਾਦਲ ਭਾਈ ਜਸਵੰਤ ਸਿੰਘ ਖਾਲੜਾ ਦੇ ਪੂਰੇ ਹਮਾਇਤੀ ਹਨ,ਅਗਰ ਉਹ ਖਾਲੜਾ ਦਾ ਦਿਲੋਂ ਸਤਿਕਾਰ ਕਰਦੇ ਹੁੰਦੇ ਤਾਂ ਬੀਬੀ ਖਾਲੜਾ ਵਿਰੁੱਧ ਆਪਣਾਂ ਉਮੀਦਵਾਰ ਖੜ੍ਹੇ ਕਰਕੇ ਬੀਬੀ ਖਾਲੜਾ ਨੂੰ ਹਰਾਇਆ ਗਿਆ,ਇਸ ਕਰਕੇ ਅਕਾਲਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਬੰਧੀ 14 ਜੁਲਾਈ ਨੂੰ ਹਰੀਕੇ ਪੱਤਣ ਸਤਲੁਜ ਕੰਢੇ ਕੀਤੀ ਜਾ ਰਹੀ ਅਰਦਾਸ (ਨਾਲ਼ੇ ਚੋਰ,ਨਾਲ਼ੇ ਚਤ੍ਰ) ਵਾਲ਼ੀ ਕਹਾਵਤ ਕਹੀ ਜਾ ਸਕਦੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਅਤੇ ਉਨ੍ਹਾਂ ਵੱਲੋਂ 25000 ਲਾਵਾਰਸ ਲਾਸ਼ਾਂ ਵਾਲੇ ਚੁਕੇ ਮਾਮਲੇ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੀ ਹੈ ਕਿ ਦਿਲਜੀਤ ਦੋਸਾਂਝ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਤੇ ਬਣਾਈਂ ਫਿਲਮ ਸਤਲੁਜ ਦੀਆਂ ਸਾਰੀਆਂ ਪਾਬੰਦੀਆਂ ਹਟਾਈਆਂ ਜਾਣ ਤੇ ਫ਼ਿਲਮ ਨੂੰ ਨਿਰਵਿਘਨ ਜਾਰੀ ਰੱਖਿਆ ਜਾਵੇ ਤਾਂ ਕਿ ਲੋਕਾਂ ਅਤੇ ਨੌਜਵਾਨ ਪੀੜ੍ਹੀ ਨੂੰ ਜ਼ਾਲਮ ਸਰਕਾਰਾ ਦੇ ਸਿੱਖਾਂ ਨਾਲ਼ ਕੀਤੇ ਅਤਿਆਚਾਰ ਅਤੇ ਜ਼ੁਲਮ ਸਬੰਧੀ ਜਾਗਰੂਕ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਾਈ ਜਸਵੰਤ ਸਿੰਘ ਖਾਲੜਾ ਦੀ ਵਧੀ ਲੋਕਪ੍ਰਿਯਤਾ ਦਾ ਲਾਹਾ ਲੈਣ ਲਈ ਕਾਹਲੇ ਪਏ ਬਾਦਲਕਿਆਂ ਦੀ ਨਿੰਦਾ ਅਤੇ ਸਰਕਾਰ ਤੋਂ ਸਤਲੁਜ ਫਿਲਮ ਤੋਂ ਬੈਨ ਹਟਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ, ਜਦੋਂ ਤਾਂ ਭਾਈ ਜਸਵੰਤ ਸਿੰਘ ਖਾਲੜਾ ਜਿਉਂਦੇ ਸਨ ਤਾਂ ਉਨ੍ਹਾਂ ਦੀ ਜ਼ਬਾਨੀ ਬਾਦਲਾਂ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ,ਇਥੇ ਹੀ ਬਸ ਨਹੀਂ ? ਉਹਨਾਂ ਦੇ ਆਤਮਚਲਾਣੇ ਤੋਂ ਬਾਅਦ ਵੀ ਬਾਦਲਾਂ ਨੇ ਤਰਨਤਾਰਨ ਤੋਂ ਚੋਣਾਂ ‘ਚ ਬੀਬੀ ਖਾਲੜਾ ਵਿਰੁੱਧ ਆਪਣਾਂ ਉਮੀਦਵਾਰ ਖੜਾਂ ਕਰਕੇ ਬੀਬੀ ਖਾਲੜਾ ਨੂੰ ਹਰਾਇਆ, ਭਾਈ ਖਾਲਸਾ ਨੇ ਕਿਹਾ ਅੱਜ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਕੀਤੇ ਗਏ ਮਨੁੱਖੀ ਅਧਿਕਾਰਾਂ ਦੇ ਕੰਮਾਂ ਅਤੇ ਉਹਨਾਂ ਦੇ ਅਧਾਰਿਤ ਸ੍ਰ ਦਿਲਜੀਤ ਸਿੰਘ ਦੋਸਾਂਝ ਵੱਲੋਂ ਬਣਾਈ ਫਿਲਮ ਸਤਲੁਜ ਤੇ ਲੱਗੇ ਬੈਨ ਵਿਰੁੱਧ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੇ ਨੱਕ ਦੱਮ ਕੀਤੇ ਜਾਣ ਕਾਰਨ ਭਾਈ ਜਸਵੰਤ ਸਿੰਘ ਖਾਲੜਾ ਦੀ ਪੂਰੇ ਦੇਸ਼ ਵਿੱਚ ਲੋਕਪ੍ਰਿਅਤਾ ਵਧਣ ਦਾ ਲਾਹਾ ਲੈਣ ਲਈ ਸਦਾ ਹੀ ਭਾਈ ਖਾਲੜਾ ਵਿਰੋਧੀ ਰਹੇ ਬਾਦਲਕਿਆਂ ਵੱਲੋਂ 14 ਜੁਲਾਈ ਨੂੰ ਹਰੀਕੇ ਪੱਤਣ ਸਤਲੁਜ ਕੰਢੇ ਭਾਈ ਜਸਵੰਤ ਸਿੰਘ ਖਾਲੜਾ ਦੇ ਹੱਕ ‘ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਰਦਾਸ ਕਰਕੇ ( ਨਾਲ਼ੇ ਚੋਰ, ਨਾਲ਼ੇ ਚਤੁਰ ) ਵਾਲੀ ਪੰਜਾਬੀ ਕਹਾਵਤ ਨੂੰ ਸਹਾਮਣੇ ਲਿਆਂਦਾ ਜਾ ਰਿਹਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਈ ਜਸਵੰਤ ਸਿੰਘ ਖਾਲੜਾ ਦੀ ਵਧੀ ਲੋਕਪ੍ਰਿਅਤਾ ਦਾ ਲਾਭ ਲੈਣ ਲਈ ਬਾਦਲਕਿਆਂ ਦੀ ਸਿਖਪੰਥ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਅਧਾਰਤ ਸ੍ਰ ਦਿਲਜੀਤ ਸਿੰਘ ਦੋਸਾਂਝ ਵੱਲੋਂ ਬਣਾਈ ਫਿਲਮ ਸਤਲੁਜ ਤੇ ਲੱਗੇ ਬੈਨ ਨੂੰ ਹਟਾਇਆ ਜਾਵੇ ਅਤੇ ਇਸ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ ਤਾਂ ਕਿ ਲੋਕਾਂ ਅਤੇ ਨੌਜਵਾਨ ਪੀੜ੍ਹੀ ਸਰਕਾਰਾਂ ਦੇ ਸਿੱਖਾਂ ਤੇ ਕੀਤੇ ਜ਼ੁਲਮ ਅਤੇ ਨਸਲਕੁਸ਼ੀ ਦੀਆਂ ਨੀਤੀਆਂ ਸਬੰਧੀ ਜਾਗਰੂਕ ਕੀਤਾ ਜਾ ਸਕੇ, ਇਸ ਵਕਤ ਭਾਈ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਜਗਤਾਰ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਸਿਦਾ ਸਿੰਘ, ਭਾਈ ਰਛਪਾਲ ਸਿੰਘ, ਭਾਈ ਪਿਰਥੀ ਸਿੰਘ, ਭਾਈ ਮਨਜਿੰਦਰ ਸਿੰਘ ਤੇ ਭਾਈ ਜੱਸਾ ਸਿੰਘ ਬਿਆਸ ਆਦਿ ਆਗੂ ਹਾਜਰ ।

Leave a Reply

Your email address will not be published. Required fields are marked *