ਅੰਮ੍ਰਿਤਸਰ ਦੇ ਹਸਪਤਾਲ ਤਾਂ ਥੋੜੇ ਪੈਸਿਆਂ ਬਦਲੇ ਡੈਡ ਬਾਡੀਆਂ ਵੀ ਨਹੀਂ ਦਿੰਦੇ ? ਫਿਰ 10 ਲੱਖ ਦਾ ਫ੍ਰੀ ਇਲਾਜ ਕੇਵੇ ਦੇਣਗੇ ? ਬੀਤੇ ਦਿਨ ਅੰਮ੍ਰਿਤਸਰ ਦੇ ਇੱਕ ਹਸਪਤਾਲ’ਚ 10ਲੱਖ ਫ੍ਰੀ ਇਲਾਜ ਤੋਂ ਦਿੱਤਾ ਸਾਫ ਜਵਾਬ – ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਅੰਮ੍ਰਿਤਸਰ, ਗੁਰਦਾਸਪੁਰ, 5 ਮਾਰਚ (ਸਰਬਜੀਤ ਸਿੰਘ)– ਆਪ ਸਰਕਾਰ ਦੀ ਲੋਕਾਂ ਨੂੰ 10 ਲੱਖ ਰੁਪਏ ਦਾ ਫ੍ਰੀ ਇਲਾਜ ਦੇਣ ਵਾਲੀ ਯੋਜਨਾ ਇੱਕ ਚੋਣ ਸਟੰਟ ਤੋਂ ਘੱਟ ਨਹੀਂ ਦਿਸ ਰਹੀ ? ਅਤੇ ਪਿਛਲੇ ਕਈ ਦਿਨਾਂ ਤੋਂ ਕਾਫੀ ਪੀੜਤ ਮਰੀਜ਼ ਲੋਕਾਂ ਵੱਲੋਂ ਇਸ ਸਬੰਧੀ ਦੱਸਿਆ ਗਿਆ ਕਿ ਉਹ ਹਸਪਤਾਲ’ਚ ਦਸ ਲੱਖ ਦੇ ਫ੍ਰੀ ਇਲਾਜ ਵਾਲਾਂ ਕਾਰਡ ਲੈ ਕੇ ਗਏ ! ਪਰ ਕਿਸੇ ਹਸਪਤਾਲ ਨੇ ਵੀ ਇਸ ਕਾਰਡ ਤੇ ਫ੍ਰੀ ਇਲਾਜ ਦੇਣਾ ਪ੍ਰਵਾਨ ਨਹੀਂ ਕੀਤਾ ! ਅਤੇ ਇਸ ਦੀ ਤਾਜ਼ਾ ਮਿਸਾਲ ਅੰਮ੍ਰਿਤਸਰ ਦੇ ਇੱਕ ਉਸ ਹਸਪਤਾਲ ਦੀ ਹੈਂ ਜੋ ਦਸ ਲੱਖ ਦੇ ਫ੍ਰੀ ਇਲਾਜ ਦੇਣ ਵਾਲੀ ਸਰਕਾਰੀ ਸੂਚੀ’ਚ ਸ਼ਾਮਿਲ ਹੈ,ਤੋਂ ਪ੍ਰਾਪਤ ਹੋਈ ਹੈ,ਜਿਥੇ ਦਸ ਲੱਖ ਦੇ ਫ੍ਰੀ ਕਾਰਡ ਤੇ ਇਲਾਜ ਦੇਂਣ ਤੋ ਕੋਰੀ ਨਾਂਹ ਕੀਤੀ ਗਈ ! ਭਾਵੇਂ ਕਿ ਗੱਲ ਸਰਕਾਰੇ ਦਰਬਾਰੇ ਜਾਣ ਕਰਕੇ ਹਸਪਤਾਲ ਵਾਲਿਆਂ ਨੇ ਕਈ ਬਹਾਨੇ ਬਣਾਏ ਤੇ ਝੂਠ ਬੋਲ ਕੇ ਕਿਹਾ ਕਿ ਜਿਹੜੀਆਂ ਬਿਮਾਰੀਆਂ ਦੇ ਇਹ ਸ਼ਿਕਾਰ ਹਨ,ਉਹਨਾਂ ਦਾ ਸਾਡੇ ਹਸਪਤਾਲ ‘ਚ ਇਲਾਜ਼ ਨਹੀਂ ? ਕੁਝ ਵੀ ਹੋਵੇ ਇਹ ਫ੍ਰੀ ਇਲਾਜ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਪਿਆ ਹੈ ਅਤੇ ਅੰਮ੍ਰਿਤਸਰ ਹਸਪਤਾਲ ਵਾਲੀ ਇਸ ਘਟਨਾ ਦਾ ਲੋਕਾਂ ਦੇ ਮਨਾਂ ਤੇ ਡੂੰਘਾ ਅਸਰ ਹੋਇਆ ਹੈ ਅਤੇ ਲੋਕ ਕਹਿੰਦੇ ਸੁਣੇ ਗਏ ! ਕਿ ਮੁਫ਼ਤ ਦਸ ਲੱਖ ਰੁਪਏ ਦਾ ਫ੍ਰੀ ਇਲਾਜ ਸਿਰਫ਼ ਇੱਕ ਚੋਣ ਸਟੰਟ ਤੋਂ ਘੱਟ ਨਹੀਂ ? ਕਿਉਂਕਿ ਗਰਾਉਂਡ ਲੇਵਲ ਅਜਿਹਾ ਬਿਲਕੁਲ ਨਹੀਂ ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਸ ਲੱਖ ਵਾਲੇ ਫ੍ਰੀ ਇਲਾਜ ਕਾਰਡ ਤੇ ਹਸਪਤਾਲ ਅਧਿਕਾਰੀਆਂ ਵੱਲੋਂ ਕੋਰਾ ਜਵਾਬ ਦੇਣ ਵਾਲੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਫੈਸਲੇ ਨੂੰ ਅਮਲੀ ਰੂਪ ਵਿਚ ਲਿਆਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਅਤੇ ਦਸ ਲੱਖ ਰੁਪਏ ਦੇ ਫ੍ਰੀ ਇਲਾਜ ਵਾਲ਼ੀ ਯੋਯਨਾ ਨੂੰ ਅਮਲੀ ਰੂਪ ਵਿਚ ਲਿਆਉਣ ਲਈ ਜੇਹੜੇ ਹਸਪਤਾਲ ਇਸ ਕਾਰਡ ਤੇ ਫ੍ਰੀ ਇਲਾਜ ਕਰਨ ਤੋਂ ਇੰਨਕਾਰ ਕਰ ਚੁੱਕੇ ਹਨ ਉਨ੍ਹਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਤੇ ਜੋਰ ਦਿੱਤਾ ਜਾਵੇ ਕਿਉਂਕਿ ਇਸ ਸਬੰਧੀ ਬਹੁਤ ਸਾਰੇ ਕੇਸ ਸਹਾਮਣੇ ਆਏ ਹਨ ਜਿਨ੍ਹਾਂ ਨੂੰ ਦਸ ਲੱਖ ਰੁਪਏ ਫ੍ਰੀ ਇਲਾਜ ਕਾਰਡ ਤੇ ਇਲਾਜ ਕਰਨ ਤੋਂ ਕੋਰਾ ਜਵਾਬ ਮਿਲਿਆ ਹੈ ਦੇ ਨਾਲ ਨਾਲ ਅਜੇ ਤੱਕ ਸੂਬੇ ਦੇ ਜਿੰਨਾ ਮਰੀਜ਼ਾਂ ਨੂੰ ਇਸ ਯੋਯਨਾ ਦਾ ਲਾਭ ਪ੍ਰਾਪਤ ਹੋਇਆ ਹੈ ,ਉਹਨਾਂ ਮਰੀਜ਼ਾਂ ਅਤੇ ਜੇਹੜੇ ਹਸਪਤਾਲਾਂ ‘ਚ ਇਲਾਜ ਹੋਇਆ ‘ਦੀ ਸੂਚੀ ਲੋਕਾਂ ਸਾਹਮਣੇ ਲਿਆਂਦੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ! ਕਿ ਸਰਕਾਰ ਵਲੋਂ ਇਹ ਸਹੂਲਤਾਂ ਲੋਕਾਂ ਨੂੰ ਮਿਲਣਗੀਆਂ ਜਾ ਫਿਰ ਇੱਕ ਚੋਣ ਸਟੱਟ ਤੱਕ ਹੀ ਸੀਮਤ ਸੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅੰਮ੍ਰਿਤਸਰ ਦੇ ਇੱਕ ਹਸਪਤਾਲ ‘ਚ ਦਸ ਲੱਖ ਰੁਪਏ ਦੇ ਫ੍ਰੀ ਕਾਰਡ ਤੇ ਇਲਾਜ ਕਰਨ ਤੋਂ ਕੋਰਾ ਨਾਂ ਕਰਨ ਦੀ ਨਿੰਦਾ, ਸਬੰਧਤ ਅਧਿਕਾਰੀਆਂ ਤੇ ਸਖਤ ਕਨੂੰਨੀ ਕਾਰਵਾਈ ਅਤੇ ਉਹਨਾਂ ਮਰੀਜ਼ਾਂ ਅਤੇ ਹਸਪਤਾਲਾਂ ਦੀ ਸੂਚੀ ਲੋਕਾਂ ਸਹਾਮਣੇ ਲਿਆਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਸਰਕਾਰਾਂ ਦੇ ਅਜਿਹੇ ਛੋਛੇ ਖੋਖਲੇ ਹੀ ਸ਼ਾਬਤ ਹੁੰਦੇ ਹਨ, ਭਾਈ ਖਾਲਸਾ ਨੇ ਕਿਹਾ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਦੇ ਇੱਕ ਗਰੀਬ ਥ੍ਰੀ ਵ੍ਹੀਲਰ ਚਾਲਕ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਕਾਫੀ ਖਰਚੇ ਤੋਂ ਬਾਅਦ ਉਸ ਦੀ ਮੌਤ ਹੋ ਗਈ ਅਤੇ ਹਸਪਤਾਲ ਦਾ ਸਿਰਫ਼ 35/40 ਹਜ਼ਾਰ ਰੁਪਏ ਬਾਕੀ ਰਹਿੰਦਾਂ ਸਨ ਅਤੇ ਇਨ੍ਹਾਂ ਹਲਾਤਾਂ ਵਿੱਚ ਹਸਪਤਾਲ ਅਧਿਕਾਰੀਆਂ ਨੇ ਉਸ ਦੀ ਡੈਡ ਬਾਡੀ ਦੇਣ ਤੋਂ ਉਦੋਂ ਤੱਕ ਨਾਂ ਕਰ ਦਿੱਤੀ ਜਦੋਂ ਤੱਕ ਹਸਪਤਾਲ ਦਾ ਬਕਾਇਆ ਨਹੀਂ ਦਿੱਤਾ ਜਾਂਦਾ, ਇਹ ਖ਼ਬਰ ਵੱਡੀ ਪੱਧਰ ਤੇ ਪ੍ਰਕਾਸ਼ਿਤ ਹੋਈ, ਭਾਈ ਖਾਲਸਾ ਨੇ ਕਿਹਾ ਜੇਹੜੇ ਹਸਪਤਾਲ ਪੈਸੇ ਬਾਕੀ ਰਹਿਣ ਕਰਕੇ ਗਰੀਬ ਪ੍ਰਵਾਰ ਨੂੰ ਡੈਡ ਬਾਡੀ ਦੇਂਣ ਤੋਂ ਇਨਕਾਰ ਕਰ ਦਿੰਦੇ ਹਨ ਉਨ੍ਹਾਂ ਤੋਂ ਦਸ ਲੱਖ ਰੁਪਏ ਫ੍ਰੀ ਇਲਾਜ ਦੇਣ ਦਾ ਕੇਵੇ ਭਰੋਸਾ ਕੀਤਾ ਜਾ ਸਕਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬੀਤੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਸ ਲੱਖ ਰੁਪਏ ਫ੍ਰੀ ਇਲਾਜ ਕਾਰਡ ਤੇ ਪੀੜਤ ਪਰਿਵਾਰ ਨੂੰ ਨਾਂ ਕਰਨ ਵਾਲੇ ਅਧਿਕਾਰੀਆਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਸ ਪਾਲਿਸੀ ਦਾ ਲਾਹਾ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਤੇ ਹਸਪਤਾਲਾਂ ਦੀ ਲੋਕਾਂ ਸਾਹਮਣੇ ਸੂਚੀ ਜਾਰੀ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਯੌਕੀਨ ਹੋ ਸਕੇ ਕਿ ਦਸ ਲੱਖ ਦਾ ਫ੍ਰੀ ਇਲਾਜ ਹੋ ਵੀ ਰਿਹਾ ਹੈ ਜਾ ਫਿਰ ਸਰਕਾਰ ਦਾ ਇੱਕ ਚੋਣ ਸਟੰਟ ਸੀ ।

Leave a Reply

Your email address will not be published. Required fields are marked *