ਇਤਿਹਾਸਕ ਗੁਰਦੁਆਰਿਆਂ ਦੇ ਮੁਲਾਜ਼ਮਾਂ,ਗ੍ਰੰਥੀ ਅਖੰਡਪਾਠੀ ਤੇ ਸੇਵਾਦਾਰਾਂ ਨੂੰ ਬਾਬਾ ਬਕਾਲੇ ਸੱਦ ਕੇ ਪੰਥਕ ਇਕੱਠ ਦੇ ਰੂਪ ‘ਚ ਬੇਅਦਬੀ ਕਾਨੂੰਨ ਨੂੰ ਰੱਦ ਕਰਨ ਵਾਲਾ ਸਰਕਾਰ ਵਿਰੋਧੀ ਮਤਾ ਸਰਬ ਪ੍ਰਵਾਨਤ ਨਹੀਂ ? ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਬਾਬਾ ਬਕਾਲਾ, ਗੁਰਦਾਸਪੁਰ,1 ਜੂਨ (ਸਰਬਜੀਤ ਸਿੰਘ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਗੜਗੱਜ ਬਾਦਲ ਲਾਣੇ ਵੱਲੋਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ‘ਚ ਸੋਧ ਕਰਕੇ ਸਰਕਾਰ ਵੱਲੋਂ ਬਣਾਇਆ ਸਖ਼ਤ ਕਾਨੂੰਨ ਬਾਦਲਕਿਆਂ ਲਈ ਗਲ਼ੇ ਦੀ ਹੱਡੀ ਬਣਿਆ ਪਿਆ ਹੈ ਅਤੇ ਇਸ ਨੂੰ ਰੱਦ ਕਰਵਾਉਣ ਲਈ ਇਤਿਹਾਸਕ ਗੁਰਦੁਆਰੇ ਦੀਆਂ ਗੋਲਕਾਂ ਦਾ ਪੈਸਾ ਪਾਣੀ ਵਾਂਗ ਰੋੜਿਆਂ ਜਾ ਰਿਹਾ ਹੈ ਤਾਂ ਇੱਕ ਪ੍ਰਵਾਰ ਨੂੰ ਡਿੱਗੀ ਸਿਆਸਤ ਨੂੰ ਚਮਕਾਇਆ ਜਾ ਸਕੇ ਪਰ ਜੋ ਕੁਝ ਮਰਜ਼ੀ ਕਰ ਲਵੋ ਸਿੱਖ ਸੰਗਤਾਂ  ਬਾਦਲਕਿਆਂ ਦੀਆਂ ਇਸ ਨੀਤੀ ਨੂੰ ਕਦੇ ਵੀ ਕਾਮਯਾਬ ਨਹੀਂ ਹੋਣਦੇਣਗੀਆ ਕਿਉਂਕਿ ਅਗਰ ਚੱਬੇ ਅੰਮ੍ਰਿਤਸਰ ਦੀ ਧਰਤੀ ਤੇ ਅੱਠ ਲੱਖ ਦੇ ਸਰਬੱਤ ਖਾਲਸਾ ਰਾਹੀਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਜਥੇਦਾਰੀ ਅਕਾਲੀਆਂ ਨੂੰ ਪ੍ਰਵਾਨ ਨਹੀਂ ? ਤਾਂ ਫਿਰ ਇਤਿਹਾਸਕ ਗੁਰਦੁਆਰਿਆਂ ਦੇ ਮੁਲਾਜ਼ਮਾਂ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਪੰਥਕ ਇਕੱਠ ਦੇ ਰੂਪ ਰਾਹੀਂ ਸਰਕਾਰ ਬਣਾਇਆ ਕਾਨੂੰਨ ਰੱਦ ਕਰਨ ਵਾਲਾ ਮਤਾ ਕੇਵੇ ਪ੍ਰਵਾਨ ਕੀਤਾ ਜਾ ਸਕਦਾ ਹੈ, ਸਰਕਾਰ ਦੇ ਬਣਾਏ ਕਾਨੂੰਨ ਵਿੱਚ ਕੋਈ ਤਬਦੀਲੀ ਕਰਵਾਉਣੀ ਹੈ ਤਾਂ ਸਮੁੱਚੇ ਸਰਬੱਤ ਖਾਲਸਾ ਨੂੰ ਸੱਦ ਕੇ ਸਰਕਾਰ ਵਿਰੋਧੀ ਮਤਾ ਲਿਆਂਦਾ ਜਾ ਸਕਦਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਿਆਂ ਦੇ ਬਾਦਲੀ ਨੌਕਰਾਂ ਨੂੰ ਪੰਥਕ ਇਕੱਠ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਸਿੱਖ ਸੰਗਤਾਂ ਨੂੰ ਭਲੀਭਾਂਤ ਪਤਾ ਹੈ ਕਿ ਬਾਦਲਕਿਆਂ ਨੇ ਬੀਤੇ ਸਮੇਂ ‘ਚ ਗੁਰੂਬਾਣੀ ਬੇਅਦਬੀ ਦੀਆਂ ਘਟਨਾਵਾਂ ਸਰਸੇ ਵਾਲੇ ਸਾਧ ਤੋਂ ਕਰਵਾਈਆਂ ਕਿਉਂਕਿ ਸਰਸੇ ਵਾਲੇ ਸਾਧ ਨੂੰ ਬਾਦਲਾਂ ਵੱਲੋਂ ਦਿੱਤੀ ਮੁਵਾਫੀ ਪ੍ਰਵਾਨ ਨਹੀਂ ਸੀ ਅਤੇ ਸੜਕਾਂ ਤੇ ਉਤਰ ਆਏ ਸਨ ਅਤੇ 90 ਲੱਖ ਰੁਪਏ ਗੁਰੂ ਕੀ ਗੋਲਕ ਦੇ ਨਜਾਇਜ਼ ਵਰਤੇ ਗਏ ਅਤੇ ਇਸੇ ਤਰ੍ਹਾਂ ਹੀ ਹੁਣ ਬਾਦਲ ਕੇ ਆਪਣੀ ਸਿਆਸਤ ਰਾਹੀਂ ਗੁਰੂ ਕੀ ਗੋਲਕ ਦੀ ਸ਼ਰੇਆਮ ਦੁਰਵਰਤੋਂ ਕਰ ਰਹੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਜਥੇਦਾਰ ਗੜਗੱਜ ਬਾਦਲ ਲਾਣੇ ਵਲੋਂ ਸਰਕਾਰ ਖਿਲਾਫ ਲਿਆਂਦੇ ਮਤੇ ਨੂੰ ਮੁੱਢੋਂ ਹੀ ਰੱਦ ਅਤੇ ਇਸ ਸਬੰਧੀ ਸਮੁੱਚੇ ਸਰਬੱਤ ਖਾਲਸਾ ਨੂੰ ਬੁਲਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਅਸੀਂ ਮੰਨਦੇ ਹਾਂ ਕਿ ਸਰਕਾਰ ਵੱਲੋਂ ਬਣਾਏ ਕਾਨੂੰਨ ਵਿੱਚ ਅਗਰ ਕੋਈ ਕਮੀ ਹੈ ਤਾਂ ਉਹ ਸਰਬੱਤ ਖਾਲਸਾ ਬੁਲਾ ਸਰਕਾਰ ਨੂੰ ਬੇਨਤੀ ਕੀਤੀ ਜਾ ਸਕਦੀ ਹੈ ਪਰ ਇਹਨਾਂ ਹਾਲਤਾਂ ਵਿੱਚ ਇਕੱਲੇ ਬਾਦਲਾਂ ਵੱਲੋਂ ਸਰਕਾਰ ਖ਼ਿਲਾਫ਼ ਕੀਤਾਂ ਮਤਾਂ ਕੇਵੇ ਸਮੁੱਚਾ ਪੰਥ ਪਰਵਾਨ ਕਰ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਨਾਂ ਤਾਂ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਰਬਪ੍ਰਵਾਨਿਤ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਤਾਂ 14 ਸਾਲਾਂ ਤੋਂ ਚੋਣਾਂ ਹੀ ਨਹੀਂ ਹੋਈਆਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵੇ ਸਰਬਪ੍ਰਵਾਨਿਤ ਹੋ ਸਕਦੀ ਹੈ , ਭਾਈ ਖਾਲਸਾ ਨੇ ਕਿਹਾ ਬਾਦਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਜਿਥੇ ਦੁਰਵਰਤੋਂ ਕਰ ਰਹੀ ਹੈ, ਉਥੇ ਗਰੀਬ ਦਾ ਮੂੰਹ ! ਮੇਰੀ ਗੋਲਕ ਹੈ, ਵਾਲੇ ਗੁਰਉਪਦੇਸ ਨੂੰ ਅਖੋ ਤੋਂ ਪਰੋਖੇ ਕਰਕੇ ਬਾਦਲਕਿਆਂ ਦੀ ਸਿਆਸਤ ਨੂੰ ਚਮਕਾਉਣ ਲਈ ਗੋਲਕਾਂ ਦੇ ਪੈਸਿਆਂ ਰਾਹੀਂ ਪੰਜਾਬ ਦੇ ਸਮੂਹ ਗੁਰਦੁਆਰਿਆਂ ਵਿੱਚ ਵੱਡੇ ਵੱਡੇ ਫਲੈਕਸ,ਪੋਸਟਰ ਤੇ ਇਸ਼ਤਿਹਾਰਬਾਜ਼ੀ ਕਰ ਰਹੀ ਹੈ, ਭਾਈ ਖਾਲਸਾ ਨੇ ਕਿਹਾ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਸੁਖਬੀਰ ਬਾਦਲ ਜੋ ਮਰਜ਼ੀ ਕਰ ਲੈਣ ਹੁਣ ਪੰਜਾਬ’ਚ ਦੁਬਾਰਾ ਰਾਜ ਮਿਲਣਾ ਮੁਸ਼ਕਲ ਹੈ ਅਤੇ ਇਸ ਸਬੰਧੀ ਸਿਖ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਬਾਦਲਾਂ ਨੂੰ ਮੂੰਹ ਨਾ ਲਾਇਆ ਜਾਵੇ ਕਿਉਂਕਿ ਬਾਦਲਾ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ ਜੋ ਪੂਰਾ ਕਰਨਾ ਸਿੱਖ ਸੰਗਤਾਂ ਦੀ ਜੁਮੇਵਾਰੀ ਬਣ ਗਈ ਹੈ ਇਸ ਮੌਕੇ ਤੇ ਭਾਈ ਖਾਲਸਾ ਨਾਲ ਫੈਡਰੇਸ਼ਨ ਆਗੂ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਸਿੰਦਾ ਸਿੰਘ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਰਛਪਾਲ ਸਿੰਘ ਤੇ ਭਾਈ ਮਨਜਿੰਦਰ ਸਿੰਘ ਕਮਾਲ ਕੇ, ਭਾਈ ਜੱਸਾ ਸਿੰਘ ਬਿਆਸ ਤੇ ਭਾਈ ਇੰਦਰਜੀਤ ਸਿੰਘ ਕਾਉਂਕੇ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *