ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਬੀਤੇ ਦਿਨੀਂ ਐਸਸੀ ਭਾਈ ਚਾਰੇ ਦੇ ਲੋਕਾਂ ਨੂੰ ਜਾਤੀਸੂਚਕ ਸ਼ਬਦ ਵਰਤ ਕੇ ਅਪਮਾਨਿਤ ਕਰਨ ਬਦਲੇ ਮੁਆਫੀ ਮੰਗਣੀ ਚੰਗੀ ਗੱਲ- ਭਾਈ ਵਿਰਸਾ ਸਿੰਘ ਖਾਲਸਾ

ਪੰਜਾਬ

ਚੰਡੀਗੜ੍ਹ, ਗੁਰਦਾਸਪੁਰ, 1 ਜੂਨ (ਸਰਬਜੀਤ ਸਿੰਘ)– ਰਵਨੀਤ ਬਿੱਟੂ ਭਾਜਭਾਈ ਕੇਂਦਰੀ ਰਾਜ ਮੰਤਰੀ ਵੱਲੋਂ ਬੀਤੇ ਦਿਨੀਂ ਐਸਸੀ ਭਾਈਚਾਰੇ ਦੇ ਲੋਕਾਂ ਨੂੰ ਜਾਤੀਸੂਚਕ ਸ਼ਬਦ ਵਰਤ ਕੇ ਅਪਮਾਨਿਤ ਕਰਨ ਵਾਲੇ ਵਰਤਾਰੇ ਬਦਲੇ ਜਨਤਕ ਤੌਰ ਤੇ ਮੁਆਫੀ ਮੰਗ ਲਈ ਅਤੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਹੈ ਅਗਰ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਗੜੀ ਉਹਨਾਂ ਨੂੰ ਬੁਲਾਉਂਦੇ ਹਨ ਤਾਂ ਉਹ ਉਨ੍ਹਾਂ ਤੋਂ ਮੁਆਫੀ ਮੰਗ ਲੈਣ ਕਿ ਉਹਨਾਂ ਕਿਹਾ ਮੇਰੇ ਤੋਂ ਗ਼ਲਤ ਸਬਦ ਬੋਲੇ ਗਏ, ਜਿਨ੍ਹਾਂ ਕਰਕੇ ਐਸ ਸੀ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ, ਮੈਨੂੰ ਇਹ ਸਬਦ ਨਹੀਂ ਬੋਲਣੇ ਚਾਹੀਦੇ ਸਨ, ਇਸ ਕਰਕੇ ਮੈਂ ਆਪਣੀ ਭੁੱਲ ਦੀ ਐਸ ਸੀ ਭਾਈਚਾਰੇ ਦੇ ਲੋਕਾਂ ਤੋਂ ਜਨਤਕ ਤੌਰ ਤੇ ਮੁਆਫੀ ਮੰਗਦਾਂ ਹਾਂ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਆਪਣੀ ਕੀਤੀ ਭੁੱਲ ਬਦਲੇ ਮੁਆਫੀ ਮੰਗਣ ਵਾਲੇ ਵਰਤਾਰੇ ਦੀ ਸ਼ਲਾਘਾ ਕਰਦੀ ਹੋਈ ਸਪੱਸ਼ਟ ਕਰਦੀ ਹੈ ਕਿ ਰਾਜ ਦੇ ਜੁਮੇਵਾਰ ਲੀਡਰ ਅਫਸਰ ਜਨਤਾ ਵਿੱਚ ਬੋਲਣ ਸਮੇਂ ਆਪਣੀ ਹੋਸ ਟਿਕਾਣੇ ਰੱਖ ਕੇ ਬੋਲਣ ਦੀ ਜ਼ਰੂਰਤ ਕਰਿਆ ਕਰਨ ਕਿਉਂਕਿ ਇਹ ਗੱਲ ਕੋਈ ਨਵੀਂ ਨਹੀਂ ? ਹਰ ਲੀਡਰ ਪਹਿਲਾਂ ਐਸ ਸੀ ਭਾਈਚਾਰੇ ਦੇ ਲੋਕਾਂ ਨੂੰ ਜਾਤੀਸੂਚਕ ਸਬਦ ਬੋਲ ਕੇ ਅਪਮਾਨਤ ਕਰਦਾ ਹੈ ਅਤੇ ਬਾਹਦ ਵਿਚ ਮੁਆਫੀ ਮੰਗ ਲੈਂਦਾ ਹੈ ਅਤੇ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਨਾਂ ਮਿਲਨ ਕਰਕੇ ਇਸ ਇਨਸਾਨੀਅਤ ਵਿਰੋਧੀ ਵਰਤਾਰੇ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਅਜਿਹੇ ਲੋਕਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਦੁਬਾਰਾ ਕਿਸੇ ਉੱਚ ਸਿਆਸੀ ਲੀਡਰ ਵੱਲੋਂ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਰਵਨੀਤ ਬਿੱਟੂ ਵੱਲੋਂ ਐਸ ਸੀ ਭਾਈਚਾਰੇ ਦੇ ਲੋਕਾਂ ਨੂੰ ਜਾਤੀਸੂਚਕ ਸ਼ਬਦ ਬੋਲ ਕੇ ਅਪਮਾਨਿਤ ਕਰਨ ਤੋਂ ਬਾਅਦ ਜਨਤਕ ਤੌਰ ਤੇ ਮੁਆਫੀ ਮੰਗਣ ਵਾਲੇ ਵਰਤਾਰੇ ਦੀ ਸ਼ਲਾਘਾ ਅਤੇ ਐਸ ਸੀ ਕਮਿਸ਼ਨ ਦੇ ਚੇਅਰਮੈਨ ਸ੍ਰ ਜਸਬੀਰ ਸਿੰਘ ਗੜ੍ਹੀ ਤੋਂ ਅਜਿਹੇ ਵਰਤਾਰੇ ਦੇ ਦੋਸ਼ੀਆਂ ਤੇ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਐਸ ਸੀ ਭਾਈਚਾਰੇ ਨੂੰ ਜਾਤੀਸੂਚਕ ਸ਼ਬਦ ਭੱਦੇ ਸ਼ਬਦ ਬੋਲ ਕੇ ਅਪਮਾਨਿਤ ਕਰਨਾ ਅਤੇ ਬਾਅਦ ਵਿੱਚ ਮੁਆਫੀ ਮੰਗਣੀ ਬਹੁਤ ਹੀ ਗੰਭੀਰ ਤੇ ਚਿੰਤਾਜਨਕ ਮੁਦਾ ਬਣ ਗਿਆ ਹੈ ਅਤੇ ਨੌਜਵਾਨ ਪੀੜ੍ਹੀ ਤੇ ਇਸ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ ਜਿਸ ਨੂੰ ਰੋਕਣਾ ਸਮੇਂ ਅਤੇ ਲੋਕਾਂ ਦੀ ਮੰਗ ਬਣ ਗਿਆ ਹੈ, ਭਾਈ ਖਾਲਸਾ ਨੇ ਕਿਹਾ ਜਾਇਦਾ ਕਰਕੇ ਇਹ ਵੱਡੇ ਲੀਡਰਾਂ ਵੱਲੋਂ ਹੀ ਕੀਤਾ ਜਾਂਦਾ ਹੈ, ਬੀਤੇ ਸਮੇਂ ਪ੍ਰਤਾਪ ਸਿੰਘ ਬਾਜਵਾ,ਸੁਨੀਲ ਜਾਖੜ, ਰਾਜਾ ਵੜਿੰਗ ਆਦਿ ਵਰਗੇ ਲੋਕਾਂ ਵੱਲੋਂ ਜਾਤੀਸੂਚਕ ਸ਼ਬਦ ਵਰਤ ਕੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਅਪਮਾਨਤ ਕੀਤਾ ਗਿਆ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਭਾਵੇਂ ਕਿ ਭਾਜਪਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਤਾਂ ਆਪਣੀ ਕੀਤੀ ਭੁੱਲ ਦੀ ਜਨਤਕ ਤੌਰ ਤੇ ਮੁਆਫੀ ਮੰਗ ਲਈ ਅਤੇ ਇਹ ਵੀ ਕਿਹਾ ਗਿਆ ਕਿ ਅਗਰ ਐਸ ਸੀ ਕਮਿਸ਼ਨ ਚੰਡੀਗੜ੍ਹ ਉਹਨਾਂ ਨੂੰ ਸੱਦਦਾ ਹੈ ਤਾਂ ਉਹ ਉਨ੍ਹਾਂ ਤੋਂ ਵੀ ਮੁਆਫੀ ਮੰਗ ਲੈਣਗੇ,ਜੋ ਕੇ ਚੰਗੀ ਤੇ ਸ਼ਲਾਘਾਯੋਗ ਗੱਲ ਹੈ, ਜਦੋਂ ਕਿ ਸੁਨੀਲ ਜਾਖੜ ਨੇ ਮੁਆਫੀ ਵੀ ਨਹੀਂ ਮੰਗੀ ਸੀ ਜਿਸ ਕਰਕੇ ਕਾਂਗਰਸ ਹਾਈ ਕਮਾਂਡ ਨੂੰ ਪਾਰਟੀ ‘ਚ ਕੱਢ ਦਿੱਤਾ ਗਿਆ ਸੀ, ਭਾਈ ਖਾਲਸਾ ਨੇ ਕਿਹਾ ਪ੍ਰਤਾਪ ਬਾਜਵਾ ਨੂੰ ਐਸ ਕਮਿਸ਼ਨ ਨੇ ਤਲਬ ਕੀਤਾ ਸੀ ਪਰ ਉਹ ਪੇਸ਼ ਹੀ ਹੋਏ ਤੇ ਬਹਾਨੇ ਬਣਾਉਂਦੇ ਰਹੇ,ਇਸ ਕਰਕੇ ਅਜਿਹੇ ਦਲਿਤ ਵਿਰੋਧੀ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਐਸ ਸੀ ਕਮਿਸ਼ਨ ਚੰਡੀਗੜ੍ਹ ਨੂੰ ਸਖ਼ਤ ਹੋਣ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਰਵਨੀਤ ਬਿੱਟੂ ਵੱਲੋਂ ਬੀਤੇ ਦਿਨੀਂ ਐਸ ਸੀ ਭਾਈਚਾਰੇ ਦੇ ਲੋਕਾਂ ਨੂੰ ਜਾਤੀਸੂਚਕ ਸ਼ਬਦਾਂ ਬੋਲਣ ਤੋਂ ਬਾਅਦ ਜਨਤਕ ਤੌਰ ਮੁਆਫੀ ਮੰਗਣ ਦੇ ਨਾਲ ਨਾਲ ਐਸ ਸੀ ਕਮਿਸ਼ਨ ਚੰਡੀਗੜ੍ਹ ਕੋਲੋਂ ਮੁਆਫੀ ਮੰਗਣ ਵਾਲੇ ਦਿੱਤੇ ਬਿਆਨ ਦੀ ਸ਼ਲਾਘਾ ਕਰਦੀ ਹੋਈ ਐਸ ਸੀ ਕਮਿਸ਼ਨ ਦੇ ਚੇਅਰਮੈਨ ਸ੍ਰ ਜਸਬੀਰ ਸਿੰਘ ਗੜ੍ਹੀ ਤੋਂ ਮੰਗ ਕਰਦੀ ਹੈ ਕਿ ਅਜਿਹੇ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਹੀ ਇਸ ਇਨਸਾਨੀਅਤ ਵਿਰੋਧੀ ਵਰਤਾਰੇ ਨੂੰ ਠੱਲ੍ਹ ਪਾਈ ਜਾ ਸਕਦੀ ਹੈ, ਇਸ ਮੌਕੇ ਤੇ ਭਾਈ ਖਾਲਸਾ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਆਗੂ ਮੌਜੂਦ ਸਨ ।।

Leave a Reply

Your email address will not be published. Required fields are marked *