ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਦੀਆਂ 12 ਟੀਮਾਂ ਵੱਖ ਵੱਖ ਜਗਾਂ ਤੇ ਛਾਪੇਮਾਰੀ ਕਰ ਰਹੀਆਂ,ਮਾਮਲਾ ਥਾਣੇ’ਚ ਜੋਬਨਪ੍ਰੀਤ ਨੂੰ ਛੁਡਾਉਣ ਦੀ ਕੋਸ਼ਿਸ਼ – ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਮਜੀਠਾ, ਗੁਰਦਾਸਪੁਰ, 1 ਜੂਨ (ਸਰਬਜੀਤ ਸਿੰਘ)– ਬੀਤੇ ਦਿਨੀਂ ਪੰਜਾਬ ਨਗਰ ਨਿਗਮ,ਨਗਰ ਕੌਂਸਲ ਦੀਆਂ ਚੋਣਾਂ ਸਮੇਂ ਬਿਕਰਮ ਸਿੰਘ ਮਜੀਠੀਆ ਹਲਕਾ  ਮਜੀਠਾ ਦੇ ਪੋਲਿੰਗ ਸਟੇਸ਼ਨ ਪਹੁੰਚੇ ਤਾਂ ਉਨ੍ਹਾਂ ਦੀ ਪੁਲਸ ਦੇ ਇਕ ਸੀਨੀਅਰ ਅਫ਼ਸਰ ਨਾਲ ਤੂੰ ਤੂੰ ਮੈਂ ਮੈਂ ਹੋਈ ਸੀ ਅਤੇ ਇਸ ਦਰਮਿਆਨ ਇੱਕ ਜੋਬਨਪ੍ਰੀਤ ਨਾਮਕ ਲੜਕੇ ਤੇ ਐਫ ਆਰ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਥਾਣੇ ਦੇ ਇੱਕ ਕਮਰੇ ਵਿੱਚ ਪੁੱਛਗਿਛ ਕੀਤੀ ਜਾ ਰਹੀ ਸੀ ਅਤੇ ਜਦੋਂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਹੋਰਨਾਂ ਨੇ ਨੌਜਵਾਨਾਂ ਦੋਸ਼ੀ ਜੋਬਨ ਪ੍ਰੀਤ ਸਿੰਘ ਨੂੰ ਥਾਣੇ ‘ਚ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪਰ ਸਫ਼ਲ ਨਹੀਂ ਹੋ ਸਕੇ ਅਤੇ ਅੱਜ ਇਸੇ ਮਾਮਲੇ ਨੂੰ ਮੁੱਖ ਰੱਖਦਿਆਂ ਮਜੀਠਾ ਪੁਲਸ ਵੱਡੀ ਫੋਰਸ ਨਾਲ ਅਕਾਲੀ ਆਗੂ ਬਿਕ੍ਰਮ ਸਿੰਘ ਮਜੀਠੀਆ ਨੂੰ ਉਨ੍ਹਾਂ ਦੇ ਘਰ ਗ੍ਰਿਫਤਾਰ ਕਰਨ ਪਹੁੰਚੀ ਤਾਂ ਘਰ ਵਿਚ ਕੋਈ ਨਹੀਂ ਸੀ ਜਿਸ ਕਰਕੇ ਥਾਣਾ ਮਜੀਠਾ ਪੁਲਸ ਨੂੰ ਬੇਰੰਗ ਵਾਪਸ ਮੁੜਨਾ ਪਿਆ ਕਿਉਂਕਿ ਮਜੀਠਾ ਸਾਹਿਬ ਉਸ ਵਕਤ ਚੰਡੀਗੜ੍ਹ ਚਲੇ ਗਏ ਸਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਉਥੇ ਹਾਜ਼ਰ ਵਕੀਲਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਸ ਨੂੰ ਕਿਹਾ ਕਿ ਜਦੋਂ ਘਰ ਵਿੱਚ ਕੋਈ ਨਹੀਂ ,ਇਸ ਕਰਕੇ ਪੁਲਸ ਦਾ ਘਰ ਵਿੱਚ ਦਾਖਲ ਹੋਣਾ ਗੈਰ ਕਾਨੂੰਨੀ ਹੈ , ਜਿਸ ਦੇ ਸਿੱਟੇ ਵਜੋਂ ਮਜੀਠਾ ਪੁਲਸ ਨੂੰ ਬੇਰੰਗ ਖਾਲੀ ਹੱਥੀਂ ਵਾਪਸ ਮੁੜਨਾ ਪਿਆ, ਭਾਈ ਖਾਲਸਾ ਨੇ ਕਿਹਾ ਭਾਵੇਂ ਕਿ ਮਜੀਠੀਆ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਸ ਕੋਲ ਕੋਈ ਠੋਸ ਕਾਗਜ਼ਾਤ ਨਹੀਂ ਸਨ  ? ਪਰ ਜਿਸ ਨੂੰ ਥਾਣੇ ‘ਚ ਛੁਡਵਾਉਣ ਲਈ ਥਾਣੇ ਪਹੁੰਚੇ ਮਜੀਠੀਆ ਉਸ ਜੋਬਨਪ੍ਰੀਤ ਨਾਂ ਦੇ ਵਿਅਕਤੀ ਤੇ  ਐਫ ਆਈ ਆਰ ਦਰਜ ਕਰਨ ਤੋਂ ਬਾਅਦ ਹੀ ਗ੍ਰਿਫਤਾਰ ਕੀਤਾ ਗਿਆ ਸੀ, ਭਾਵੇਂ ਕਿ ਸ੍ਰ ਬਿਕਰਮ ਸਿੰਘ ਮਜੀਠੀਆ ਆਪਣੇ ਸਾਥੀਆਂ ਸਮੇਤ ਥਾਣੇ ‘ਚ ਜੋਬਨਪ੍ਰੀਤ ਨੂੰ ਛੁਡਵਾਉਣ ਲਈ ਅਸਫ਼ਲ ਰਹੇ, ਪਰ ਇਸ ਵਾਰਦਾਤ ਕਰਕੇ ਉਨ੍ਹਾਂ ਨੂੰ ਵੀ ਦੋਸ਼ੀ ਬਣਾ ਲਿਆ ਗਿਆ, ਭਾਈ ਖਾਲਸਾ ਨੇ ਦੱਸਿਆ ਮਜੀਠੀਆ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਜਦੋਂ ਕਿ ਬਿਕਰਮ ਸਿੰਘ ਮਜੀਠੀਆ ਘਰ ਨਹੀਂ ਮਿਲੇ, ਭਾਈ ਖਾਲਸਾ ਨੇ ਕਿਹਾ ਇਸ ਮਾਮਲੇ ਸਬੰਧੀ ਐਸ ਐਸ ਪੀ ਸਾਹਿਬ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਵੱਡੇ ਹਜ਼ੂਮ ਨਾਲ ਥਾਣੇ ਅੰਦਰ ਵੜ ਕੇ ਜੋਬਨਪ੍ਰੀਤ ਸਿੰਘ ਛੁਡਾਉਣ ਦੀ ਮਨਸ਼ਾ ਨਾਲ ਥਾਣੇ ਪਹੁੰਚੇ ਅਤੇ ਸਾਡੇ ਪੁਲਸ ਵਾਲਿਆਂ ਨਾਲ ਦੁਰਵਿਹਾਰ ਕੀਤਾ ਪਰ ਉਹ ਜੋਬਨ ਪ੍ਰੀਤ ਸਿੰਘ ਛੁਡਾਉਣ ‘ਚ ਅਸਫ਼ਲ ਰਹੇ, ਭਾਈ ਖਾਲਸਾ ਨੇ ਕਿਹਾ ਜਦੋਂ ਪੱਤਰਕਾਰਾਂ ਨੇ ਇੱਕ ਸੁਵਾਲ ਦੇ ਜੁਵਾਬ ‘ਚ ਪੁੱਛਿਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਦੇ ਘਰ ਗ੍ਰਿਫਤਾਰ ਕਰਨ ਪਹੁੰਚੇ ਪੁਲਸ ਅਧਿਕਾਰੀਆਂ ਕੋਲ ਗਿਰਫ਼ਤਾਰੀ ਵਰੰਟ ਸਨ ਤਾਂ ਉਨ੍ਹਾਂ ਨੇ ਕਿਹਾ ਭਾਵੇਂ ਮਜੀਠੀਆ ਸਬੰਧੀ ਗਿਰਫ਼ਤਾਰੀ ਵਰੰਟ ਨਹੀਂ ਸਨ ਪਰ ਜਿਸ ਜੋਬਨਪ੍ਰੀਤ ਨੂੰ ਛੁਡਵਾਉਣ ਲਈ ਉਹ ਥਾਣੇ ਪਹੁੰਚੇ ਉਸ ਨੂੰ ਗਿਰਫਤਾਰੀ ਵਾਰੰਟਾ ਰਾਹੀਂ ਗ੍ਰਿਫਤਾਰ ਕੀਤਾ ਗਿਆ ਸੀ, ਭਾਈ ਖਾਲਸਾ ਨੇ ਦੱਸਿਆ ਕਿ ‌ਮਜੀਠੀਆ ਨੂੰ ਆਪਣੀ ਗਿਰਫ਼ਤਾਰੀ ਪਤਾ ਲੱਗ ਚੁੱਕਿਆ ਸੀ ਅਤੇ ਤਾਂ ਹੀ ਚੰਡੀਗੜ੍ਹ ਨੂੰ ਚਲੇ ਗਏ, ਅਕਾਲੀ ਆਗੂਆਂ ਵੱਲੋਂ ਬਿਕ੍ਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਸ ਦੀ ਨਿੰਦਿਆ ਕੀਤੀ ਜਾ ਰਹੀ ਹੈ ਕਿਉਂਕਿ ਪੁਲੀਸ ਕੋਲ ਗਿਰਫ਼ਤਾਰੀ ਦੇ ਕਾਗਜ਼ਾਤ ਨਹੀਂ ਸਨ, ਭਾਈ ਖਾਲਸਾ ਨੇ ਕਿਹਾ ਸਰਕਾਰ ਨੂੰ ਕਾਨੂੰਨ ਅਨੁਸਾਰ ਕੰਮ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਸਗੋਂ ਬਦਲੇ ਦੀ ਭਾਵਨਾ ਨਾਲ ਸ੍ਰ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਨਿੰਦਣਯੋਗ ਹੈ ।

Leave a Reply

Your email address will not be published. Required fields are marked *