ਅੰਮ੍ਰਿਤਸਰ, ਗੁਰਦਾਸਪੁਰ, 24 ਮਈ (ਸਰਬਜੀਤ ਸਿੰਘ)- -ਪੰਜਾਬ’ਚ ਅਮਨ ਕਾਨੂੰਨ ਦੀ ਵਿਵਸਥਾ ਬਿਲਕੁਲ ਵਿਗੜ ਚੁੱਕੀ ਹੈ, ਨਿੱਤ ਦਿਨ ਬੰਬ ਚਲਣ,ਕਤਲਾ, ਲੁੱਟਾਂ ਖੋਹਾਂ ਡਿਕੈਤੀਆ ਦੀ ਖਬਰਾਂ ਪੜ੍ਹਨ ਸੁਣਨ ਨੂੰ ਮਿਲ ਰਹੀਆਂ ਹਨ, ਰਾਜ਼ ਦਾ ਕੋਈ ਵਿਅਕਤੀ ਵੀ ਆਪਣੇ ਆਪ ਨੂੰ ਸੇਫ ਨਹੀਂ ਸਮਝ ਰਿਹਾ,ਸਮਾਜ ਵਿਰੋਧੀ ਅਨਸਰਾਂ ਆਪਣੇ ਵਾਹਨਾਂ ਤੇ ਹਥਿਆਰਾਂ ਸਮੇਤ ਆਉਂਦੇ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਨਿਕਲ ਜਾਂਦੇ ਹਨ ਅੱਜ ਮਜੀਠਾ ਅੰਮ੍ਰਿਤਸਰ ਵਿਖੇ ਇੱਕ ਏ ਐਸ ਆਈ ਜੋਗਾ ਸਿੰਘ ਦੀ ਦੋ ਬਹਿਕ ਸਵਾਰਾਂ ਨੇ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ ਗਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ, ਪੁਲਿਸ ਪ੍ਰਸ਼ਾਸਨ ਜਾਂਚ ਵਿੱਚ ਜੁੱਟ ਗਿਆ ਹੈ ਇਸ ਸਬੰਧੀ ਲੋਕਾਂ ਵਿੱਚ ਪੂਰੀ ਦਾਹਿਸਤ ਪਾਈ ਜਾ ਰਹੀ ਹੈ ਅਤੇ ਲੋਕ ਮੰਗ ਕਰ ਰਹੇ ਹਨ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੀਆਂ ਘਿਨੌਣੀਆਂ ਵਾਰਦਾਤਾਂ ਤੋਂ ਲੋਕਾਂ ਨੂੰ ਬਚਾਇਆ ਜਾਵੇ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅੰਮ੍ਰਿਤਸਰ ਮਜੀਠਾ ਵਿਚ ਵਾਪਰੀ ਇਸ ਦੁਖਦਾਈ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕੀਤਾ ਜਾਵੇ, ਇਹਨਾ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਜੀਠਾ ਅੰਮ੍ਰਿਤਸਰ ‘ਚ ਜੋਗਾ ਸਿੰਘ ਨਾਂ ਦੇ ਏ ਐਸ ਆਈ ਨੂੰ ਦੋ ਬਹਿਕ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕੀਤੇ ਕਤਲ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਦੱਸਿਆ ਏ ਐਸ ਆਈ ਅੰਮ੍ਰਿਤਸਰ ਵਿਖੇ ਆਪਣੀਂ ਡਿਊਟੀ ਤੇ ਤਾਇਨਾਤ ਸੀ ਅਤੇ ਦਿਨ ਚੜ੍ਹਦੇ ਹੀ ਤਕਰੀਬਨ 6 ਵਜੇ ਬਹਿਕ ਸਵਾਰ ਆਏਂ ਸਮਾਜ ਵਿਰੋਧੀ ਤੱਤਾਂ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ, ਮੌਕੇ ਤੇ ਐਸ ਐਚ ਓ ,ਐਸ ਪੀ ਤੇ ਹੋਰ ਅਧਿਕਾਰੀਆਂ ਵੱਲੋਂ ਡੈਡ ਬਾਡੀ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਇਸ ਸਬੰਧੀ ਪੂਰੀ ਜਾਂਚ ਕੀਤੀ ਜਾ ਰਹੀ ਹੈ , ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਵਾਰਦਾਤਾਂ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੀ ਹੋਈ ਸਰਕਾਰ ਤੋਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯੌਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਮੰਗ ਕਰਦੀ ਹੈ ਕਿਉਂਕਿ ਅਗਰ ਰਾਜ਼ ਵਿਚ ਲੋਕਾਂ ਦੀ ਸੁਰੱਖਿਆ ਲਈ ਜੁਮੇਵਾਰ ਪੰਜਾਬ ਪੁਲਿਸ ਹੀ ਸੁਰੱਖਿਅਤ ਨਹੀਂ ? ਤਾਂ ਆਮ ਆਦਮੀ ਦਾ ਕੀ ਹਾਲ ਹੋ ਸਕਦਾ ਹੈ ।।


