ਤਰਨਤਾਰਨ, ਗੁਰਦਾਸਪੁਰ, 10 ਜੁਲਾਈ (ਸਰਬਜੀਤ ਸਿੰਘ)– ਪੰਜਾਬ ਹਰਿਆਣਾ ਹਾਈਕੋਰਟ ਸਮੇਂ ਸਮੇਂ ਦੱਸਦਾ ਰਿਹਾ ਹੈ ਕਿ ਪੁਲਸ ਦੀ ਢਿੱਲਮੱਠ ਤੇ ਮਿਲੀਭੁਗਤ ਤੋਂ ਬਗੈਰ ਨਸ਼ਿਆਂ ਦਾ ਕਾਰੋਬਾਰ ਇੰਨਾ ਵਧ ਫੁੱਲ ਨਹੀਂ ਸਕਦਾ, ਜਿਨ੍ਹਾਂ ਪੰਜਾਬ’ਚ ਵਧ ਚੁੱਕਾ ਹੈ ,ਇਹ ਗੱਲ ਬਿਲਕੁਲ ਸਹੀ ਸਾਬਤ ਹੋ ਰਹੀ ਹੈ, ਕਿਉਂਕਿ ਅੱਜ ਤੋਂ ਪਹਿਲਾਂ ਵੀ ਕਈ ਪੁਲਸ ਅਧਿਕਾਰੀ ਚਿੱੱਟੇ ਦੇ ਵਪਾਰ ਵਿੱਚ ਫੜੇ ਗਏ ਤੇ ਜੇਲ੍ਹਾਂ ਵਿੱਚ ਬੰਦ ਹਨ ਅਤੇ ਤਾਜ਼ਾ ਘਟਨਾ ਮੁਤਾਬਕ ਤਰਨਤਾਰਨ ਖਾਲੜਾ ਥਾਣੇ ‘ਚ ਤਾਇਨਾਤ ਸਬ ਇੰਸਪੈਕਟਰ ਕੋਲੋਂ 300 ਗ੍ਰਾਮ ਹੈਰੋਇਨ ਅਤੇ ਸਾਥੀ ਮਹਿਲਾ ਕੋਲੋਂ 1 ਲੱਖ 32 ਰੁਪਏ ਡਰੱਗ ਮਨੀ ਬਰਾਮਦ ਹੋਣ ਵਾਲੀ ਘਟਨਾ ਨੇ ਜਿਥੇ ਇੱਕ ਵਾਰ ਖ਼ਾਕੀ ਨੂੰ ਦਾਗ਼ਦਾਰ ਕਰ ਦਿੱਤਾ ਹੈ, ਉਥੇ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸਮੇਂ ਸਮੇਂ ਕਹੇਂ ਗਏ ਸ਼ਬਦ ਸੱਚ ਸਾਬਤ ਹੋਏ, ਘਟਨਾ ਮੁਤਾਬਕ ਤਰਨਤਾਰਨ ਝੁਬਾਲ ਪੁਲਸ ਨੇ ਇੱਕ ਨਾਕੇ ਦੌਰਾਨ ਇੱਕ ਕਾਰ ਦੀ ਰੋਕ ਕੇ ਤਲਾਸ਼ੀ ਲਈ ਤਾਂ ਖਾਲੜਾ ਥਾਣੇ ‘ਚ ਆਈ ਓ ਤਾਇਨਾਤ ਸਬ ਇੰਸਪੈਕਟਰ ਕੋਲੋਂ 300 ਗ੍ਰਾਮ ਹੈਰੋਇਨ ਅਤੇ ਸਾਥੀ ਮਹਿਲਾ ਕੋਲੋਂ 1 ਲੱਖ 32 ਹਜ਼ਾਰ ਰੁਪਏ ਦੀ ਡਰੱਗ ਮਨੀ ਬ੍ਰਾਮਦ ਹੋਈ ਹੈ ,ਪੁਲਸ ਨੇ ਦੋਸ਼ੀ ਸਬ ਇੰਸਪੈਕਟਰ ਤੇ ਸਾਥੀ ਮਹਿਲਾ ਨੂੰ ਗਿਰਫ਼ਤਾਰ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ,ਇਸ ਵਾਰਦਾਤ ਨੇ ਭਗਵੰਤ ਮਾਨ ਸਰਕਾਰ ਵੱਲੋਂ ਚਲਾਈ ਨਸ਼ਿਆਂ ਵਿਰੁੱਧ ਜੰਗ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਂਦੀ ਹੈ ,ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ ਨਸ਼ਿਆਂ ਦਾ ਕਾਰੋਬਾਰ ਪੁਲਸ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ ਅਤੇ ਸਮੇਂ ਸਮੇਂ ਅਜਿਹਾ ਛੰਕਾ ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਕੀਤੀ ਤੇ ਕਿਹਾ ਸੀ ਕਿ ਨਸ਼ਿਆਂ ਦਾ ਕਾਰੋਬਾਰ ਪੁਲਸ ਪ੍ਰਸ਼ਾਸਨ ਦੀ ਢਿੱਲ ਮੱਠ ਤੇ ਮਿਲ਼ੀ ਭੁਗਤ ਤੋਂ ਬਿਨਾਂ ਨਹੀਂ ਚੱਲ ਸਕਦਾ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤਰਨਤਾਰਨ ਖਾਲੜਾ ਥਾਣੇ ਦੇ ਸਬ ਇੰਸਪੈਕਟਰ ਕੋਲੋਂ 300 ਗ੍ਰਾਮ ਹੈਰੋਇਨ ਅਤੇ ਸਾਥੀ ਮਹਿਲਾ ਕੋਲੋਂ 1 ਲੱਖ 32 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਣ ਵਾਲੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਅਤੇ ਦੋਸ਼ੀ ਸਬ ਇੰਸਪੈਕਟਰ ਸਮੇਤ ਮਹਿਲਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਅਤੇ ਇਹਨਾਂ ਦੀ ਨਸ਼ਿਆਂ ਤੋਂ ਬਣਾਈ ਜਾਇਦਾਦ ਤੇ ਪੰਜਾਂ ਚਲਾਉਣ ਦੀ ਮੰਗ ਕਰਨ ਦੇ ਨਾਲ ਨਾਲ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਨਸ਼ਿਆਂ ਵਿਰੁੱਧ ਛੇੜੀ ਜੰਗ ਨੂੰ ਹੋਰ ਤੇਜ਼ ਕਰਕੇ ਨਸ਼ਿਆਂ ਦੇ ਵਪਾਰੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ ,ਤਾਂ ਕਿ ਨਸ਼ਿਆਂ ਨਾਲ ਨਿੱਤ ਮਰ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੇ ਨਾਲ ਨਾਲ ਸੂਬੇ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਤਰਨਤਾਰਨ ਖਾਲੜਾ ਥਾਣੇ ਦੇ ਸਬ ਇੰਸਪੈਕਟਰ ਤੋਂ 300 ਗ੍ਰਾਮ ਹੈਰੋਇਨ ਅਤੇ ਸਾਥੀ ਮਹਿਲਾ ਕੋਲੋਂ 1 ਲੱਖ 32 ਹਜ਼ਾਰ ਰੁਪਏ ਦੀ ਡਰੱਗ ਮਨੀ ਬ੍ਰਾਮਦ ਹੋਣ ਵਾਲੀ ਘਟਨਾਂ ਦੀ ਨਿੰਦਾ, ਦੋਸ਼ੀ ਸਬ ਇੰਸਪੈਕਟਰ ਤੇ ਸਾਥੀ ਮਹਿਲਾ ਨੂੰ ਸਖ਼ਤ ਸਜ਼ਾ ਤੇ ਜਾਇਦਾਦ ਤੇ ਪੰਜਾ ਚਲਾਉਣ ਦੇ ਨਾਲ ਨਾਲ ਸਰਕਾਰ ਨੂੰ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਨੂੰ ਜੰਗੀ ਪੱਧਰ ਤੇ ਹੋਰ ਤੇਜ਼ ਕਰਨ ਦੀ ਮੰਗ ਕਰਦਿਆਂ ਇੱਕ ਲਿਖ਼ਤੀ ਪ੍ਰੈਸ ਬਿਆਨ ਰਾਹੀਂ ਕੀਤਾ,ਭਾਈ ਖਾਲਸਾ ਨੇ ਦੱਸਿਆ ਗਿਰਫ਼ਤਾਰ ਸਬ ਇੰਸਪੈਕਟਰ ਖਾਲੜਾ ਥਾਣੇ ਵਿੱਚ ਬਤੌਰ ਜਾਂਚ ਅਧਿਕਾਰੀ ( ਆਈ ਓ ) ਵਜੋਂ ਤਾਇਨਾਤ ਸੀ ਅਤੇ ਇੱਕ ਕਾਰ ਰਾਹੀਂ ਸਾਥੀ ਮਹਿਲਾ ਸਮੇਤ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਤਰਨਤਾਰਨ ਥਾਣਾ ਝਬਾਲ ਦੀ ਪੁਲਸ ਵੱਲੋਂ ਲਾਏ ਨਾਕੇ ਦੌਰਾਨ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੋਰਾਂਨ ਦੋਸ਼ੀ ਸਬ ਇੰਸਪੈਕਟਰ ਕੋਲੋਂ 300 ਗ੍ਰਾਮ ਹੈਰੋਇਨ ਤੇ ਸਾਥੀ ਮਹਿਲਾ ਤੋਂ 1 ਲੱਖ 32 ਹਜ਼ਾਰ ਰੁਪਏ ਦੀ ਡਰੱਗ ਮਨੀ ਪਾਈ ਗਈ, ਭਾਈ ਖਾਲਸਾ ਨੇ ਕਿਹਾ ਜ਼ਿਲ੍ਹਾ ਪੁਲਸ ਮੁੱਖੀ ਦੇ ਹੁਕਮਾਂ ਅਨੁਸਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪਰਚਾ ਦਰਜ ਕਰਕੇ ਹੋਰ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ, ਖਾਲਸਾ ਨੇ ਦੱਸਿਆ ਇੰਜ ਲਗਦਾ ਹੈ ਕਿ ਇਹ ਸਬ ਇੰਸਪੈਕਟਰ ਲੰਮੇ ਸਮੇਂ ਤੋਂ ਖ਼ਾਕੀ ਦੀ ਆੜ’ਚ ਨਸ਼ਿਆਂ ਦਾ ਕਾਰੋਬਾਰ ਕਰਦਾ ਆ ਰਿਹਾ ਹੋਵੇਗਾ, ਜੋ ਜਾਂਚ ਪੜਤਾਲ ਤੋਂ ਬਾਅਦ ਲੋਕਾਂ ਸਹਾਮਣੇ ਆ ਜਾਵੇਗਾ, ਪਰ ਇਸ ਘਟਨਾ ਨੇ ਜਿਥੇ ਇੱਕ ਵਾਰ ਖਾਕੀ ਨੂੰ ਫਿਰ ਦਾਗ਼ਦਾਰ ਕਰ ਦਿੱਤਾ ਹੈ, ਉਥੇ ਪੰਜਾਬ ਭਾਰਤ ਨੂੰ ਸਮਰਪਿਤ ਪੁਲਸ ‘ਚ ਡਿਊਟੀ ਨਿਭਾ ਰਹੇ ਇਮਾਨਦਾਰ ਤੇ ਨੇਕ ਪੁਲਸ ਅਧਿਕਾਰੀਆਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ,ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਤਰਨਤਾਰਨ ਝੁਬਾਲ ਪੁਲਸ ਵੱਲੋਂ ਨਾਕੇ ਦੌਰਾਨ ਗਿਰਫ਼ਤਾਰ ਕੀਤੇ ਖਾਲੜਾ ਥਾਣੇ ਦੇ ਸਬ ਇੰਸਪੈਕਟਰ ਸਮੇਤ ਮਹਿਲਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਅਤੇ ਜਾਇਦਾਦ ਤੇ ਪੰਜਾ ਚਲਾਉਣ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਮੁਹਿੰਮ ਦਾ ਸਵਾਗਤ ਕਰਦੀ ਹੋਈ ਇਸ ਨੂੰ ਹੋਰ ਜੰਗੀ ਪੱਧਰ ਤੇ ਤੇਜ ਚਲਾਉਣ ਦੀ ਮੰਗ ਕਰਦੀ ਹੈ ਤਾਂ ਹੀ ਪੰਜਾਬ ਵਿਚ ਨਸ਼ਿਆਂ ਕਾਰਨ ਨਿੱਤ ਦਿਨ ਮਰ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਸੂਬੇ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ, ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸੁਖਦੇਵ ਸਿੰਘ ਜਗਰਾਓਂ ਲੁਧਿਆਣਾ, ਭਾਈ ਇੰਦਰਜੀਤ ਸਿੰਘ ਕਾਉਂਕੇ ਕਲਾਂ, ਭਾਈ ਸਿੰਦਾ ਸਿੰਘ ਨਿਹੰਗ,ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਰਛਪਾਲ ਸਿੰਘ, ਮਨਜਿੰਦਰ ਸਿੰਘ ਕਮਾਲ ਕੇ ਤੇ ਭਾਈ ਜੱਸਾ ਸਿੰਘ ਬਿਆਸ ਆਦਿ ਆਗੂ ਹਾਜਰ ਸਨ ।


