ਬਾਦਲਾਂ ਦੇ ਸਿਪਾਹੀ ਧਾਮੀ ਲਾਣੇ ਵੱਲੋਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਵਿਖੇ 31 ਮਈ ਨੂੰ ਬਣਾਏ ਕਾਨੂੰਨ ਦੀ ਸੋਧ ਲਈ ਸਮੂਹ ਇਤਿਹਾਸਕ ਗੁਰਦੁਆਰਿਆਂ ਦੇ ਮੁਲਾਜ਼ਮਾਂ ਨੂੰ ਸੱਦ ਕੇ ਇਕੱਠ ਕਰਨਾ ਨਿੰਦਣਯੋਗ – ਭਾਈ ਵਿਰਸਾ ਸਿੰਘ ਖਾਲਸਾ

ਮਾਝਾ

ਬਾਬਾ ਬਕਾਲਾ, ਗੁਰਦਾਸਪੁਰ, 21 ਮਈ (ਸਰਬਜੀਤ ਸਿੰਘ)– ਜਾਗਤਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਗੁਰਬਾਣੀ ਦੀ ਹੋ ਬੇਅਦਬੀ ਨੂੰ ਰੋਕਣ ਲਈ ਸਰਕਾਰ ਨੇ ਜਦੋਂ ਤੋ ਸਖ਼ਤ ਕਾਨੂੰਨ ਬਣਾਇਆ ਹੈ ਉਸ ਵਕਤ ਤੋਂ ਬਾਦਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਉਹ ਹਰ ਹੀਲੇ ਗੁਰੂ ਕੀ ਗੋਲਕ ਨੂੰ ਬਾਦਲਾਂ ਲਈ ਵਰਤ ਕੇ ਇਸ ਕਾਨੂੰਨ ਰੱਦ ਕਰਵਾਉਣ ਲਈ ਪੂਰੀ ਤਰ੍ਹਾਂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ, ਫਤਿਹਗੜ੍ਹ ਸਾਹਿਬ ਤੇ ਸਾਬੋ ਕੀ ਤਲਵੰਡੀ ਤੋਂ ਬਾਅਦ ਬਾਦਲਾਂ ਦੇ ਵਫ਼ਾਦਾਰ ਸਿਪਾਹੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹੁਣ 31 ਤਰੀਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਇਕੱਠ ਬੁਲਾਇਆ ਤਾਂ ਕਿ ਭੋਲੀਆ ਭਾਲੀਆਂ ਸਿੱਖ ਸੰਗਤਾਂ ਨੂੰ ਸਰਕਾਰ ਵੱਲੋਂ ਬਣਾਏ ਗੁਰਬਾਣੀ ਕਾਨੂੰਨ ਨੂੰ ਰੱਦ ਕਰਵਾਇਆ ਜਾ ਸਕੇ ਜਦੋਂ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕਹੇਂ ਦਿੱਤਾ ਹੈ ਕਿ ਇਹ ਕਾਨੂੰਨ ਹੁਣ ਵਾਪਸ ਨਹੀਂ ਹੋਵੇਗਾ ਕਿਉਂਕਿ ਬਾਦਲਾਂ ਤੇ ਉਹਦੇ ਝੋਲੀ ਚੁੱਕਾਂ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਪੰਥ ਸਰਕਾਰ ਵੱਲੋਂ ਬਣਾਇਆ ਕਾਨੂੰਨ ਪ੍ਰਵਾਨ ਹੈ,ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਕਿ ਬਾਦਲਕਿਆਂ ਹੱਥਠੋਕੇ ਭਾਈ ਧਾਮੀ ਆਪਣੀ ਇਸ ਨੀਤੀ ‘ਚ ਕਿੰਨੇ ਕੂੰ ਕਾਮਯਾਬ ਹੁੰਦੇ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 31 ਮਈ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ‘ਚ ਸੋਧ ਕਰਕੇ ਸਰਕਾਰ ਵੱਲੋਂ ਬਣਾਏ ਸਖਤ ਕਾਨੂੰਨ ਨੂੰ ਰੱਦ ਕਰਵਾਉਣ ਲਈ ਸੱਦੇ ਨੂੰ ਇਕੱਠ ਨੂੰ ਬੇਫਜੂਲ ਤੇ ਗੋਲਕ ਦੁਰਵਰਤੋਂ ਕਰਨ ਕਰਨ ਦੇ ਦੋਸ਼ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਧਾਰਮਿਕ ਜ਼ੁਮੇਵਾਰੀਆਂ ਤੋਂ ਪਾਸੇ ਹੋ ਕੇ ਸ਼ਰੇਆਮ ਬਾਦਲਾਂ ਦੀ ਸਿਆਸਤ ਰਾਹੀਂ ਇਤਿਹਾਸਕ ਗੁਰਦੁਆਰਿਆਂ ਦੀਆਂ ਗੋਲਕਾਂ ਨੂੰ ਖੋਰਾ ਲਾ ਰਹੀ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਜਿਥੇ ਕਿਤੇ ਅਜਿਹੇ ਇਕੱਠ ਬੁਲਾਏ ਜਾਂਦੇ ਹਨ ਉਥੇ ਸਮੂਹ ਇਤਿਹਾਸਕ ਗੁਰਦੁਆਰਿਆਂ ਦੇ ਮੁਲਾਜ਼ਮਾਂ ਤੇ ਪਾਠੀ ਸਿੰਘਾਂ ਤੇ ਅਖੰਡਪਾਠੀਆ ਨੂੰ ਸੱਦ ਕੇ ਪੰਥਕ ਇਕੱਠ ਵਿਖਾਉਣ ਦੀ ਭੈੜੀ ਲਹਿਰ ਚੱਲੀ ਹੋਈ ਹੈ ਅਤੇ ਇਸ ਲਹਿਰ ਤਹਿਤ ਸਾਬੋ ਕੀ ਤਲਵੰਡੀ ਤੇ ਫਤਿਹ ਗੜ ਸਾਹਿਬ ਤੋਂ ਬਾਅਦ ਹੁਣ 31 ਮਈ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਇਕੱਠ ਬੁਲਾਇਆ ਗਿਆ ਹੈ ਜੋ ਬਾਦਲਾਂ ਦੀ ਬਹੁਤ ਮਾੜੀ ਨੀਤੀ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਵੱਲੋਂ ਬਣਾਏ ਸਖ਼ਤ ਕਾਨੂੰਨ ਦੀ ਪੂਰਨ ਹਮਾਇਤ ਕਰਦੀ ਹੋਈ ਸਮੂਹ ਸੰਗਤਾਂ ਨੂੰ ਬੇਨਤੀ ਕਰਦੀ ਹੈ ਉਹ ਬਾਦਲਾਂ ਦੇ ਅਜਿਹੇ ਇਕੱਠਾ ਵਿਚ ਬਿਲਕੁਲ ਨਾ ਜਾਣ ਜਿਥੇ ਗੁਰੂ ਕੀ ਗੋਲਕ ਦਾ ਗ਼ਲਤ ਇਸਤੇਮਾਲ ਕੀਤਾ ਜਾਂਦਾ ਹੋਵੇ ਅਤੇ ਚੋਣਾਂ ਵਿੱਚ ਬਾਦਲਾ ਨੂੰ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਹੋਣ ਦਾ ਸਬਕ ਸਿਖਾਉਣ ਲਈ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਕਰਦੀ ਹੈ ਇਸ ਮੌਕੇ ਭਾਈ ਖਾਲਸਾ ਫੈਡਰੇਸ਼ਨ ਪ੍ਰਧਾਨ ਨਾਲ ਬਹੁਤ ਸਾਰੇ ਫੈਡਰੇਸ਼ਨ ਆਗੂ ਮਜੌਦ ਸਨ ।

Leave a Reply

Your email address will not be published. Required fields are marked *