ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)– ਹਰ ਗੁਰੂ ਕੇ ਸਿੱਖ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸੱਚ ਦੀ ਨੀਤੀ ਲਈ ਸਥਾਪਤ ਕੀਤੇ ਗਏ ਪਵਿੱਤਰ ਮੀਰੀ ਪੀਰੀ ਸਰਵਉੱਚ ਅਕਾਲ ਤਖ਼ਤ ਸਾਹਿਬ ਸਨਮਾਨਯੋਗ ਹੈ ਅਤੇ ਹਰ ਕੋਈ ਆਪਣੇ ਗੁਨਾਹਾਂ ਦੀ ਮੁਵਾਫੀ ਲਈ ਜਥੇਦਾਰ ਸਾਹਿਬ ਦੇ ਸੱਦੇ ਤੇ ਸ਼ਰਧਾ ਅਤੇ ਨਿਮਾਣਾਂ ਬਣ ਕੇ ਪੇਸ਼ ਹੁੰਦਾ ਅਤੇ ਇਥੇ ਮਹਾਰਾਜਾ ਸਿੰਘ ਵਰਗੇ ਵੀ ਪੇਸ਼ ਹੋਏ ਤੇ ਉਨ੍ਹਾਂ ਜਥੇਦਾਰ ਸਾਹਿਬ ਵੱਲੋਂ ਮੁਨਾਸਬ ਸਜ਼ਾ ਦੇ ਕੇ ਮੁਵਾਫ ਕੀਤਾ ਗਿਆ ਅਤੇ ਇਸ ਮਰਯਾਦਾ ਨੂੰ ਮੁੱਖ ਰੱਖਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਦੇ ਸੱਦੇ ਤੇ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਏ, ਉਹਨਾਂ ਦਾ ਨਿਮਾਣੇ ਬਣ ਕੇ ਨੰਗੇ ਪੈਰੀਂ ਪੇਸ਼ ਹੋਣਾ ਬਹੁਤ ਹੀ ਸ਼ਲਾਘਾਯੋਗ ਤੇ ਵਧੀਆ ਵਰਤਾਰਾ ਕਿਹਾ ਜਾ ਸਕਦਾ ਹੈ ਪਰ ਮੌਕਾ ਪ੍ਰਸਤੀ ਨਾਲ ਬਾਦਲਾਂ ਦੀ ਕੁਰਸੀ ਲਈ ਮੀਰੀ ਪੀਰੀ ਸੱਚੇ ਤਖ਼ਤ ਸਾਹਿਬ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਨਜਾਇਜ਼ ਵਰਤੋਂ ਕਰਨੀ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੀ ਸੋਧ ਕਰਕੇ ਬੇਅਦਬੀ ਮਾਮਲੇ ਨੂੰ ਲੈ ਕੇ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਤੋਂ ਬਗੈਰ ਬਣਾਏ ਸਖ਼ਤ ਕਾਨੂੰਨ ਦੇ ਵਿਰੋਧ ‘ਚ ਜਥੇਦਾਰ ਸਾਹਿਬ ਦੇ ਸੱਦੇ ਤੇ ਨੰਗੇ ਪੈਰੀਂ ਨਿਮਾਣੇ ਬਣਕੇ ਪੇਸ਼ ਹੋਏ ਪੰਜਾਬ ਵਿਧਾਨ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਅਤੇ ਜਥੇਦਾਰ ਸਾਹਿਬ ਵੱਲੋਂ ਇਸ ਸਬੰਧੀ ਨਿਭਾਈ ਭੂਮਿਕਾ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਸਪੀਕਰ ਸੰਧਵਾਂ ਨੂੰ ਪੇਸੀ ਮੌਕੇ ਜਥੇਦਾਰ ਸਾਹਿਬ ਨੇ ਪੂਰੇ ਹੰਕਾਰ ਨਾਲ ਆਖਿਆ ਜਦੋਂ ਅਸੀਂ ਤੁਹਾਡੇ ਇਸ ਕਾਨੂੰਨ ਨੂੰ ਅਪ੍ਰਵਾਨ ਕਰ ਦਿੱਤਾ ਤਾਂ ਮੁਖਮੰਤਰੀ ਕਾਹਦੀ ਸ਼ੁਕਰਾਨਾ ਯਾਤਰਾ ਕੱਢ ਰਹੇ ਹਨ ਤਾਂ ਉਨ੍ਹਾਂ ਜੁਵਾਬ ਦਿਤਾ ਇਹ ਸਰਕਾਰ ਦਾ ਕੰਮ ਹੈ ਪਰ ਫਿਰ ਵੀ ਜੋ ਤੁਸੀਂ ਸਵਾਲ ਕੀਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਤਰਾਂ ਸਮਰਪਿਤ ਹਾਂ ਅਤੇ ਪੰਥ ਦੀ ਚੜ੍ਹਦੀ ਕਲ੍ਹਾ ਲਈ ਪੰਥ ਦੇ ਲੋਕਾਂ ਦੀ ਮੰਗ ਤੇ ਹਮੇਸ਼ਾ ਕੰਮ ਕਰਦੇ ਰਹਾਂਗੇ, ਭਾਈ ਖਾਲਸਾ ਨੇ ਜਥੇਦਾਰ ਸਾਹਿਬ ਤੋਂ ਪੁੱਛਿਆ ਸਰਕਾਰ ਦੇ ਸਪੀਕਰ ਨੂੰ ਤਾਂ ਕੂੜ ਰਾਜਨੀਤੀ ਲਈ ਸੱਦ ਲਿਆ ਤੇ ਉਹ ਨਿਮਾਣੇ ਬਣ ਨੰਗੇ ਪੈਰੀਂ ਆ ਗਏ ! ਹੁਣ ਤੁਸੀਂ ਪਵਿੱਤਰ ਅਕਾਲ ਤਖ਼ਤ ਸਾਹਿਬ ਤੇ ਆਪਣੇ ਕਈ ਗੁਨਾਹਾਂ ਨੂੰ ਕਬੂਲ ਸਜ਼ਾ ਲਵਾਂ ਕਿ ਮੁਕਰਨ ਵਾਲੇ ਸੁਖਬੀਰ ਬਾਦਲ ਨੂੰ ਵੀ ਤਲਬ ਕਰੋ! ਫਿਰ ਕੌਮ ਨੂੰ ਪਤਾ ਲੱਗੇਗਾ ਕਿ ਵਾਕਿਆ ਹੀ ਤੁਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਪਵਿੱਤਰ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਲਈ ਕੋਈ ਚੰਗਾ ਕੰਮ ਕਰ ਰਹੋਂ ਹੈ ਕਿਉਂਕਿ ਇਹ ਸਭ ਕੁਝ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਜਥੇਦਾਰ ਸਹਿਬ ਜੀ ਵੱਲੋਂ ਬਾਦਲ ਦੀ ਰਾਜਨੀਤੀ ਨੂੰ ਚਮਕਾਉਣ ਲਈ ਅਕਾਲ ਤਖ਼ਤ ਸਾਹਿਬ ਦੀ ਨਜਾਇਜ਼ ਵਰਤੋਂ ਕਰਨੀ ਬਹੁਤ ਹੀ ਨਿੰਦਣਯੋਗ ਵਰਤਾਰਾ ਤੇ ਤਖ਼ਤ ਸਾਹਿਬ ਤੇ ਬੈਠ ਕੇ ਪੱਖਪਾਤੀ ਫੈਸਲੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਅਤੇ ਲੋਕਾਂ ਦੀਆਂ ਸ਼ਰਧਾ ਭਰੀਆਂ ਭਾਵਨਾਵਾਂ ਨੂੰ ਠੇਸ ਪਹੁਚਾਉਣ ਬਰਾਬਰ ਹਨ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਰਬੱਤ ਖਾਲਸਾ ਬਾਦਲਾਂ ਨੂੰ ਪ੍ਰਵਾਨ ਨਹੀਂ, ਪੁਨਰ ਸੁਰਜੀਤ ਅਕਾਲੀ ਦਲ ਏਜੰਸੀਆਂ ਦੀ ਦੇਣ, ਸਮਾਣਾ ਮੋਰਚੇ ਵਾਲੇ ਪੰਥ ਨਹੀਂ ਤਾਂ ਫਿਰ ਗੁਰਬਾਣੀ ਬੇਅਦਬੀ ਦੋਸ਼ੀ,ਸਰਸੇ ਵਾਲੇ ਸਾਧ ਨੂੰ ਮੁਆਫੀ ਦੇਣ ਵਾਲੇ, ਸਿੰਘਾ ਦੇ ਕਾਤਲ ਸੁਮੇਧ ਸੈਣੀ ਨੂੰ ਡੀ ਜੀ ਪੀ ਲਾਉਣ ਤੇ ਬਾਈਬਲਾਂ ਗੋਲੀਆਂ ਚਲਾਉਣ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਲੀਆਂ ਨਾਲੀਆਂ ਵਿਚ ਰੋਲਣ ਵਾਲਿਆਂ ਨੂੰ ਹੀ ਇਕੱਲੇ ਪੰਥ ਸਮਝ ਰੱਖਿਆ ਹੈ ਕਿਸੇ ਨੇ ਕਿਹਾ ਚਾਰ ਦਿਨਾਂ ਕੀ ਚਾਂਦਨੀ ਫਿਰ ਹਨੇਰੀ ਰਾਤ ਵਾਲਾਂ ਸਮਾਂ ਦੂਸਰੇ ਜਥੇਦਾਰਾਂ ਦੀ ਤਰਜ਼ ਤੁਹਾਡੇ ਤੇ ਆਉਣ ਵਾਲਾਂ ਹੈ ਇਸ ਕਰਕੇ ਸਮੁੱਚੇ ਪੰਥ ਦੇ ਬਣਕੇ ਬਿਨਾਂ ਪੱਖਪਾਤ ਦੇ ਫੈਸਲੇ ਲੈਣ ਦੀ ਲੋੜ ਤੇ ਜ਼ੋਰ ਦੇਵੋ ਜੋ ਸਿੱਖਾਂ ਦੀ ਸਰਵਉੱਚ ਅਦਾਲਤ ਅਕਾਲਤਖਤ ਸਾਹਿਬ ਦੇ ਸ਼ਾਨਮੱਤੇ ਇਤਿਹਾਸਕ ਨੂੰ ਉਜਾਗਰ ਤੇ ਰੋਸਨ ਕਰਦੇ ਹੋਣ, ਇਸ ਮੌਕੇ ਤੇ ਫੈਡਰੇਸ਼ਨ ਕੌਮੀ ਪ੍ਰਧਾਨ ਨਾਲ ਬਹੁਤ ਸਾਰੇ ਫੈਡਰੇਸ਼ਨ ਕਾਰਕੁੰਨ ਹਾਜਰ ਸਨ ।


