ਅੰਮ੍ਰਿਤਸਰ, ਗੁਰਦਾਸਪੁਰ, 2 ਮਾਰਚ (ਸਰਬਜੀਤ ਸਿੰਘ)–ਹਰ ਸਾਲ ਮਿਸਲ ਸਹੀਦ ਬਾਬਾ ਸ਼ਾਮ ਸਿੰਘ ਅਟਾਰੀ ਮਾਂਝਾ ਤਰਨਾ ਦਲ ਵੱਲੋਂ ਗੁਰਦੁਆਰਾ ਕਿਲਾ ਲੋਹਗੜ੍ਹ ਸਾਹਿਬ ਦੇ ਨਜ਼ਦੀਕ ਲੰਗਰ ਲਾਏ ਜਾਂਦੇ ਹਨ ਅਤੇ ਇਸ ਮਰਯਾਦਾ ਤੇ ਪਹਿਰਾ ਦੇਂਦਿਆਂ ਇਸ ਵਾਰ 30 ਫਰਵਰੀ ਤੋਂ ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਦੀ ਅਗਵਾਈ ਹੇਠ ਲੰਗਰ ਚਲਾਏ ਹੋਏ ਹਨ, ਇਹ ਲੰਗਰ ਨਰੰਤਰ 4 ਫਰਵਰੀ ਤੱਕ ਚਾਲੂ ਰਹਿਣਗੇ, ਇਸ ਸਬੰਧੀ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਫੈਡਰੇਸ਼ਨ ਖਾਲਸਾ ਨੇ ਸਪੱਸ਼ਟ ਕੀਤਾ ਮਿਸਲ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਦੇ ਮੁਖੀ ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਜੋ ਨਿਹੰਗ ਸਿੰਘ ਜਥੇਬੰਦੀਆਂ ਦੇ ਪ੍ਰਧਾਨ ਵੀ ਹਨ ਵੱਲੋਂ ਗੁਰੂ ਸਾਹਿਬ ਜੀ ਨਾਲ ਸਬੰਧਤ ਸਾਰੇ ਤਖਤਾਂ ਤੇ ਹੋਰ ਇਤਿਹਾਸਕ ਗੁਰਧਾਮਾਂ ਤੇ ਮਨਾਏ ਜਾਣ ਵਾਲੇ ਜੋੜ ਮੇਲਿਆਂ ਅਤੇ ਸਹੀਦੀ ਸਮਾਗਮਾਂ ਸਮੇਂ ਜਿਥੇ ਲੰਗਰ ਚਲਾਉਣ ਦੀ ਮਰਯਾਦਾ ਚਲਾਈ ਹੋਈ ਹੈ ਉਥੇ ਉਹ ਸਿੱਖੀ ਪ੍ਰਚਾਰ ਲਈ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿਚ ਆਪਣੇ ਦਲਪੰਥ ਦੇ ਸਿੰਘਾਂ ਦੇ ਸੰਯੋਗ ਨਾਲ ਸਿੱਖ ਪੰਥ ਦੇ ਪ੍ਰਚਾਰ ਪ੍ਰਸਾਰ ਲਈ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਨਿਹੰਗ ਸਿੰਘ ਜਥੇਬੰਦੀਆਂ ਨਾਲ ਮੁਹੱਲੇ ਚੜਦੇ ਹਨ, ਭਾਈ ਖਾਲਸਾ ਨੇ ਦੱਸਿਆ ਹੌਲੇ ਮੁਹੱਲੇ ਅਨੰਦਪੁਰ ਸਾਹਿਬ ਵਿਖੇ ਉਨ੍ਹਾਂ ਦੇ ਦਲ ਪੰਥ ਵੱਲੋਂ 30 ਫਰਵਰੀ ਤੋਂ ਗੁਰੂ ਲੰਗਰ ਗੁਰਦੁਆਰਾ ਲੋਹਗੜ੍ਹ ਸਾਹਿਬ ਦੇ ਨਜਦੀਕ ਛਾਉਣੀ ਨਿਹੰਗ ਸਿੰਘਾਂ ਵਿਖੇ ਅਰੰਭ ਕੀਤੇ ਗਏ ਹਨ ਜੋ ਦਿਨ ਰਾਤ ਸੰਗਤਾਂ ਦੀ ਸੇਵਾ ਲਈ 4 ਮਾਰਚ ਤੱਕ ਚਾਲੂ ਰਹਿਣਗੇ, ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਪ੍ਰਧਾਨ ਅਤੇ ਬੀਬੀ ਅਮਰਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਤੇ ਦਲ ਦੇ ਹੈਡ ਗ੍ਰੰਥੀ ਵੱਲੋਂ ਲੰਗਰ ਸੇਵਾ ਲਈ ਸੌ ਦੇ ਲਗਭਗ ਸੇਵਾ ਦਾਰਾ ਦੀ ਡਿਊਟੀ ਲਗਾਈ ਗਈ ਹੈ ਜੋ 24 ਘੰਟੇ ਸੰਗਤਾਂ ਦੀ ਸੇਵਾ ਵਿਚ ਰਹਿਣਗੇ ਉਨ੍ਹਾਂ ਦੱਸਿਆ ਇਥੇ ਸੰਗਤਾਂ ਦੇ ਰਹਾਇਸ਼ ਲਈ ਪ੍ਰਬੰਧ ਹਨ।


