ਅੰਮ੍ਰਿਤਸਰ, ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)– ਅੱਜ ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਕੀਤੇ ਮੀਰੀ ਪੀਰੀ ਸਿਧਾਂਤ ਦੇ ਰਾਖੇ ਪਵਿੱਤਰ ਅਕਾਲ ਤਖ਼ਤ ਸਾਹਿਬ ਨੂੰ ਬਾਦਲ ਪ੍ਰਵਾਰ ਆਪਣੇ ਰਾਜਸੀ ਹਿੱਤਾਂ ਲਈ ਵਰਤ ਰਿਹਾ ਹੈ ਅਤੇ ਇਸ ਸਰਵਉਚ ਤਖ਼ਤ ਤੇ ਬਿਰਾਜਮਾਨ ਸਿੰਘ ਸਾਹਿਬ ਜੀ ਜਥੇਦਾਰ ਸਾਹਿਬ ਗੁਰ ਸਿਧਾਂਤ ਦੀ ਗੱਲ ਕਰਨ ਦੇ ਬਜਾਏ ਸਿਰਫ਼ ਤੇ ਸਿਰਫ਼ ਬਾਦਲਾਂ ਦੇ ਮਾੜੇ ਕੰਮਾਂ ਤੇ ਪੜਦਾ ਪਾਉਂਣ ਲਈ ਪਵਿੱਤਰ ਅਕਾਲ ਤਖ਼ਤ ਸਾਹਿਬ ਨੂੰ ਵਰਤ ਰਹੇ ਹਨ,ਜਦੋਂ ਕਿ ਤਖ਼ਤ ਜਥੇਦਾਰ ਸਾਹਿਬਾਨਾਂ ਦੀ ਡਿਊਟੀ ਜਾ ਸੇਵਾ ਤਾਂ ਇਹ ਬਣਦੀ ਹੈ ਕਿ ਉਹ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਵੇ!ਜਿਸ ਨਾਲ ਵਿਸ਼ਵ ਦਾ ਕੋਈ ਵੀ ਵਿਅਕਤੀ ਜਥੇਦਾਰ ਸਾਹਿਬ ਵਰਗੀ ਮਹਾਨ ਪਦਵੀਂ ਤੇ ਉੱਗਲ ਚੁੱਕਣ ਦੀ ਜੁਅਰਤ ਨਾਂ ਕਰ ਸਕੇ ? ਅਫਸੋਸ ਕਿ ਅੱਜ ਸੋਸ਼ਲ ਮੀਡੀਆ ਤੇ ਜਥੇਦਾਰ ਸਾਹਿਬ ਨੂੰ ਸ਼ਰੇਆਮ ਬਾਦਲਾਂ ਦਾ ਗੁਲਾਮ ਤੇ ਹੱਥ ਠੋਕਾ ਤੇ ਕਈ ਕੁਝ ਦੱਸ ਕੇ ਅਪਮਾਨਤ ਕੀਤਾ ਜਾ ਰਿਹਾ ਹੈ ! ਜਿਸ ਨਾਲ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀਆਂ ਮਨੋਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚ ਰਹੀ ਹੈ, ਉਥੇ ਪਵਿੱਤਰ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਮਾਨ ਮਰਯਾਦਾ ਦੇ ਨਾਲ ਨਾਲ ਸਿੱਖੀ ਦੇ ਮੀਰੀ ਪੀਰੀ ਸਿਧਾਂਤ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪਵਿੱਤਰ ਅਕਾਲ ਤਖ਼ਤ ਸਾਹਿਬ ਤੇ ਬਿਰਾਜਮਾਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਬਾਦਲਾਂ ਦੇ ਹੱਥ ਠੋਕੇ ਬਣ ਕੇ ਗੁਰਬਾਣੀ ਬੇਅਦਬੀ ਤੇ ਬਣੇ ਸਖ਼ਤ ਕਾਨੂੰਨ ਨੂੰ ਨਾਂ ਪ੍ਰਵਾਨ ਕਰਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੂੰ ਅਕਾਲ ਤਖ਼ਤ ਸਾਹਿਬ ਬੁਲਾਉਣ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕਰਦੀ ਹੋਈ ਜਥੇਦਾਰ ਸਾਹਿਬ ਤੋਂ ਮੰਗ ਕਰਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ਾਤ ਪਾਤ ਊਚ ਨੀਚ ਤੇ ਛੂਤ ਛਾਤ ਨੂੰ ਖਤਮ ਕਰਨ ਹਿੱਤ ਤਿਆਰ ਕੀਤੇ ਗਏ ਇੱਕ ਖੰਡੇ ਬਾਟੇ ਦੇ ਪਵਿੱਤਰ ਅੰਮ੍ਰਿਤ ਦਾ ਸ਼ਰੇਆਮ ਕਤਲੇਆਮ ਕਰਕੇ ਦੋ ਦੋ ਬਾਟਿਆਂ ‘ਚ ਅੰਮ੍ਰਿਤ ਛਕਾਉਣ ਅਤੇ ਅੰਮ੍ਰਿਤਧਾਰੀ ਸਿੰਘਾਂ ਨੂੰ ਬ੍ਰਾਹਮਣ ਬਿਰਤੀ ਰਾਹੀਂ ਗੁਰਬਾਣੀ ਪੜ੍ਹਨ ਤੋਂ ਰੋਕਣ, ਗੁਰੂ ਕੇ ਲੰਗਰ ‘ਚ ਸੇਵਾ ਨਾਂ ਕਰਨ ਦੀ ਆਪਣੀ ਹੀ ਮਰਯਾਦਾ ਬਣਾਈ ਬੈਠੇ ਕਈ ਦਲ ਪੰਥਾਂ ਤੇ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦੇਣ, ਕਿਉਂਕਿ ਪੀਰੀ ਪੀਰੀ ਤਖ਼ਤ ਸਾਹਿਬ ਤੇ ਬੈਠ ਕੇ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਬਾਦਲ ਵਰਗਿਆਂ ਦੀ ਕੁਰਸੀ ਖਾਤਿਰ ਕੰਮ ਕਰਨ ਤੋਂ ਪਹਿਲਾਂ ਸਿੱਖੀ ਸਿਧਾਂਤਾਂ ਤੇ ਗੁਰ ਮਰਯਾਦਾ ਵਾਲੇ ਕਾਰਜ ਨੂੰ ਪਹਿਲ ਦੇਣ ਦੀ ਲੋੜ ਅਤੇ ਲੋਕਾਂ ਦੀ ਮੰਗ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਅਕਾਲਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਬਾਦਲ ਦੇ ਕਹਿਣ ਤੇ ਗੁਰਬਾਣੀ ਬੇਅਦਬੀ ਤੇ ਸਰਕਾਰ ਵੱਲੋਂ ਬਣਾਏ ਸਖ਼ਤ ਕਾਨੂੰਨ ਨੂੰ ਨਾਂ ਪ੍ਰਵਾਨ ਕਰਨ ਅਤੇ ਪੰਜਾਬ ਵਿਧਾਨਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੂੰ ਅਕਾਲਤਖਤ ਸਾਹਿਬ ਤੇ ਸੱਦਣ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਿਆਰ ਕੀਤੇ ਇੱਕ ਖੰਡੇ ਬਾਟੇ ਵਾਲੇ ਪਵਿਤਰ ਅੰਮ੍ਰਿਤ ਦੀ ਮਰਯਾਦਾ ਦਾ ਕਤਲੇਆਮ ਕਰਕੇ ਦੋ ਦੋ ਬਾਟਿਆਂ ਅੰਮ੍ਰਿਤ ਛਕਾਉਣ ਵਾਲੇ ਦਲਪੰਥਾ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕਿਹਾ ਲੰਮੇ ਸਮੇਂ ਪਵਿੱਤਰ ਗੁਰਬਾਣੀ ਨੂੰ ਗਲੀਆਂ ਨਾਲੀਆਂ ਵਿਚ ਰੋਲਿਆ ਗਿਆ ਅਤੇ ਅਜਿਹੀਆਂ ਘਟਨਾਵਾਂ ਵਿਚ ਲਗਾਤਾਰ ਹੁੰਦੇ ਜਾ ਰਹੇ ਵਾਧੇ ਨੂੰ ਰੋਕਣ ਅਤੇ ਲੋਕਾਂ ਵੱਲੋਂ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਪੰਜਾਬ ਸਰਕਾਰ ਨੇ ਗੁਰਬਾਣੀ ਬੇਅਦਬੀ ਤੇ ਸਖਤ ਕਾਨੂੰਨ ਬਣਾ ਦਿੱਤਾ, ਭਾਈ ਖਾਲਸਾ ਨੇ ਕਿਹਾ ਚਾਹੀਦਾ ਤਾਂ ਇਹ ਸੀ ਕਿ ਜਥੇਦਾਰ ਸਾਹਿਬ ਅਕਾਲਤਖਤ ਸਾਹਿਬ ਤੇ ਮੁੱਖ ਮੰਤਰੀ ਦਾ ਸਨਮਾਨ ਕਰਦੇ ਪਰ ਤੁਸੀਂ ਬਾਦਲ ਦੇ ਹੱਥ ਠੋਕੇ ਬਣ ਕੇ ਇਸ ਕਾਨੂੰਨ ਨਾਂ ਪ੍ਰਵਾਨ ਕਰਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਸ ਕਾਨੂੰਨ ਬਦਲੇ ਅਕਾਲ ਤਖ਼ਤ ਸਾਹਿਬ ਤੇ 8 ਤਰੀਕ ਨੂੰ ਸੱਦ ਲਿਆ, ਭਾਈ ਖਾਲਸਾ ਨੇ ਕਿਹਾ ਤੁਸੀਂ ਇਹ ਕੰਮ ਕਰਨਾ ਹੀ ਕਿਉਂਕਿ ਤੁਹਾਨੂੰ ਰਾਤ ਹਨੇਰੀ ‘ਚ ਜਥੇਦਾਰ ਬਣਾਇਆ ਗਿਆ ਸੀ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੁਲਤਾਰ ਸਿੰਘ ਸੰਧਵਾਂ ਨੂੰ ਬਿਨਾਂ ਵਜ੍ਹਾ ਅਕਾਲ ਤਖ਼ਤ ਸਾਹਿਬ ਤੇ ਸੱਦਣ ਦੀ ਨਿੰਦਾ ਕਰਦੀ ਹੈ ਉਥੇ ਜਥੇਦਾਰ ਸਾਹਿਬ ਤੋਂ ਮੰਗ ਕਰਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਇੱਕ ਖੰਡੇ ਬਾਟੇ ਵਾਲੇ ਪਵਿਤਰ ਅੰਮ੍ਰਿਤ ਦੀ ਉਲੰਘਣਾ ਕਰਕੇ ਦੋ ਦੋ ਬਾਟਿਆਂ ‘ਚ ਅੰਮ੍ਰਿਤ ਛਕਾਉਣ ਵਾਲਿਆਂ ਦਲਪੰਥਾ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ, ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ, ਭਾਈ ਸਿੰਦਾ ਸਿੰਘ ਧਰਮਕੋਟ, ਭਾਈ ਰਛਪਾਲ ਸਿੰਘ ਕਮਾਲਕੇ ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਦਿਲਬਾਗ ਸਿੰਘ, ਭਾਈ ਮਨਜਿੰਦਰ ਸਿੰਘ ਕਮਾਲ ਕੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ ।


