ਜਲੰਧਰ ਬੀਐਸਐਫ ਹੈਡਕੁਆਰਟਰ ਬਾਹਰ ਅਤੇ ਅੰਮ੍ਰਿਤਸਰ ਆਰਮੀ ਕੈਂਪ ਦੇ ਬਾਹਰ ਹੋਏ ਬੰਬ ਧਕਾਕਿਆਂ ਨੇ ਰਾਜ ਦੇ ਲੋਕਾਂ ‘ਚ ਦਾਹਿਸਤ ਪੈਦਾ ਕੀਤੀ! ਸਰਕਾਰ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਜਲਦੀ ਕਾਬੂ ਕਰੇ : ਭਾਈ ਵਿਰਸਾ ਸਿੰਘ ਖਾਲਸਾ ।।

ਦੋਆਬਾ

ਜਲੰਧਰ, ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)— ਲੰਮੇ ਸਮੇਂ ਤੋਂ ਪੰਜਾਬ ਵਿੱਚ ਬੰਬ ਧਮਾਕਿਆਂ ਦਾ ਖਤਰਨਾਕ ਦੌਰ ਚੱਲ ਰਿਹਾ ਹੈ,ਲੋਕ ਲਗਾਤਾਰ ਇੰਨਾਂ ਬੰਬ ਧਮਾਕਿਆਂ ਕਰਕੇ ਦਾਹਿਸਤ ਦੇ ਮਹੌਲ ਵਾਲੀ ਜ਼ਿੰਦਗੀ ਬਤਾਉਣ ਲਈ ਮਜਬੂਰ ਹਨ ਕਿਉਂਕਿ ਰਾਜ਼ ਵਿਚ ਲੁੱੱਟਾ ਖੋਹਾਂ ਚੋਰੀਆਂ ਤੇ ਕਤਲਾ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ ਅਤੇ ਹੁਣ ਜਲ਼ੰਧਰ ਦੇ ਬੀ ਐਸ ਐਫ ਹੈਡਕੁਆਰਟਰ ਦੇ ਬਾਹਰ ਅਤੇ ਅੰਮ੍ਰਿਤਸਰ ਆਰਮੀ ਕੈਂਪ ਦੇ ਬਾਹਰ ਹੋਏ ਬੰਬ ਧਮਾਕਿਆਂ ਨੇ ਲੋਕਾਂ ਵਿੱਚ ਵੱਡੀ ਦਾਹਿਸਤ ਪੈਦਾ ਕਰ ਦਿੱਤੀ ਹੈ ਅਤੇ ਲੋਕ ਡਰੇ ਹੋਏ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਜਾਨਮਾਲ ਦੀ ਰਾਖੀ ਕਰਨ ਦੇ ਨਾਲ ਨਾਲ ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਕੀਤਾ ਜਾਵੇ ਅਤੇ ਵਿਰੋਧੀ ਧਿਰਾਂ ਸਰਕਾਰ ਤੇ ਤੰਜ ਕੱਸ ਰਹੀਆਂ ਹਨ ਜਦੋਂ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਇਨਾਂ ਬੰਬ ਧਮਾਕਿਆਂ ਲਈ ਭਾਜਪਾ ਨੂੰ ਜੁਮੇਵਾਰ ਦੱਸ ਰਹੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜਲੰਧਰ ਦੇ ਬੀ ਐਸ ਐਫ ਹੈਡਕੁਆਰਟਰ ਬਾਹਰ ਅਤੇ ਅੰਮ੍ਰਿਤਸਰ ਦੇ ਆਰਮੀ ਕੈਪ ਬਾਹਰ ਹੋਏ ਬੰਬ ਧਮਾਕਿਆਂ ਵਾਲੀ ਘਟਨਾ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ ਅਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਨੂੰ ਯੌਕੀਨੀ ਬਣਾਉਣ ਦੇ ਨਾਲ ਨਾਲ ਸੂਬੇ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਹਾਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਕਿਉਂਕਿ ਫੌਜ ਦੇ ਹੈਡਕੁਆਰਟਰਾਂ ਤੇ ਅਜਿਹੇ ਬੰਬ ਧਮਾਕੇ ਬਹੁਤ ਹੀ ਚਿੰਤਾਜਨਕ ਮੁੱਦਾ ਤੇ ਰਾਜ ਦੀ ਪੁਲਿਸ ਲਈ ਵੱਡੀ ਚੁਣੌਤੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਲੰਧਰ ਅਤੇ ਅੰਮ੍ਰਿਤਸਰ ‘ਚ ਹੋਏ ਬੰਬ ਧਮਾਕਿਆਂ ਤੇ ਗਹਿਰੀ ਚਿੰਤਾ ਅਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਜਲਦੀ ਕਾਬੂ ਕਰਨ, ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯੌਕੀਨੀ ਬਣਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਹੁਣ ਪੰਜਾਬ ਵਿੱਚ ਲਗਾਤਾਰ ਬੰਬ ਧਮਾਕਿਆਂ ਦਾ ਦੌਰ ਚੱਲ ਰਿਹਾ ਹੈ ਅਤੇ ਰਾਜ ਲੋਕ ਸਹਿਮੇਂ ਹੋਏ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਤੇ ਜਲਦੀ ਕਾਬੂ ਪਾਇਆ ਜਾਵੇ, ਭਾਈ ਖਾਲਸਾ ਨੇ ਕਿਹਾ ਸਰਕਾਰ ਦੀਆਂ ਵਿਰੋਧੀ ਧਿਰਾਂ ਇਹਨਾਂ ਧਮਾਕਿਆਂ ਲਈ ਸਰਕਾਰ ਨੂੰ ਜੁਮੇਵਾਰ ਦੱਸ ਰਹੀਆਂ ਹਨ ਜਦੋਂ ਕਿ ਸੂਬੇ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਇਨਾਂ ਹੋਏ ਬੰਬ ਧਮਾਕਿਆਂ ਲਈ ਭਾਜਪਾ ਨੂੰ ਜੁਮੇਵਾਰ ਦੱਸ ਰਹੇ ਹਨ, ਖਾਲਸਾ ਨੇ ਕਿਹਾ ਇਥੇ ਹੀ ਬੱਸ ਨਹੀਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬੀ ਜੀ ਪੀ ਨੇ ਬੰਗਾਲ ਜਿਤਣ ਤੋਂ ਬਾਅਦ ਪੰਜਾਬ ਨੂੰ ਜਿੱਤਣ ਦੀ ਗੱਲ ਆਖੀ ਹੈ, ਉਹਨਾਂ ਕਿਹਾ ਭਾਜਪਾ ਦੀ ਇਹ ਨੀਤੀ ਹੈ ਜਿਸ ਸੂਬੇ ਵਿਚ ਉਹਨਾਂ ਸਰਕਾਰ ਬਣਾਉਣੀ ਹੋਵੇ, ਉਥੇ ਅਜਿਹੇ ਧਮਾਕਿਆਂ ਰਾਹੀਂ ਲੋਕਾਂ ਨੂੰ ਡਰਾ ਧਮਕਾਂ ਕੇ ਵੋਟਾਂ ਲੈਣ ਦੀ ਨੀਤੀ ਤਹਿਤ ਅੰਮ੍ਰਿਤਸਰ ਤੇ ਜਲੰਧਰ ‘ਚ ਹੋਏ ਧਮਾਕਿਆਂ ਲਈ ਭਾਜਪਾ ਸਿੱਧੀ ਜੁਮੇਵਾਰ ਹੈ, ਭਾਈ ਖਾਲਸਾ ਨੇ ਕਿਹਾ ਮੁੱਖ ਮੰਤਰੀ ਦੇ ਦੱਸਣ ਅਨੁਸਾਰ ਅਜਿਹੇ ਧਮਾਕਿਆਂ ਰਾਹੀਂ ਇਨਸਾਨੀਅਤ ਦਾ ਕਤਲੇਆਮ ਕਰਕੇ ਲੋਕਾਂ ਦੇ ਖੂਨ ਤੇ ਰਾਜ ਪ੍ਰਾਪਤ ਕਰਨੇ ਬਹੁਤ ਹੀ ਘਟੀਆਂ ਨੀਤੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਹੋਏ ਬੰਬ ਧਮਾਕਿਆਂ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕਰਦੀ ਹੋਈ ਦੋਸ਼ੀਆਂ ਨੂੰ ਜਲਦੀ ਗਿਰਫ਼ਤਾਰ ਕਰਨ ਦੀ ਮੰਗ ਦੇ ਨਾਲ ਨਾਲ ਸਿਆਸਤਦਾਨਾਂ ਨੂੰ ਅਪੀਲ ਕਰਦੀ ਹੈ ਕਿ ਲੋਕਾਂ ਦੀਆਂ ਜਾਨਾਂ ਤੇ ਰਾਜਨੀਤੀ ਕਰਨ ਵਾਲ਼ੀ ਸਿਆਸਤ ਨੂੰ ਛੱਡਿਆ ਜਾਵੇ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਉੱਚਾ ਚੁੱਕਣ ਵਾਲੀ ਰਾਜਨੀਤੀ ਸ਼ੁਰੂ ਕੀਤੀ ਜਾਵੇ ਜੋ ਆਉਂਣ ਵਾਲੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਸਕੇ ।। ਇਸ ਮੌਕੇ ਤੇ ਭਾਈ ਖਾਲਸਾ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਹੋਰ ਕਾਰਕੁੰਨ ਹਾਜਰ ਸਨ ।

Leave a Reply

Your email address will not be published. Required fields are marked *