ਲੁਧਿਆਣਾ, ਗੁਰਦਾਸਪੁਰ, 8 ਜੂਨ (ਸਰਬਜੀਤ ਸਿੰਘ)– 42 ਵਾਂ ਸਲਾਨਾ ਗੁਰਮਤਿ ਸਮਾਗਮ ਛਾਉਣੀ ਰੋਡ ਨੇੜੇ ਰੇਲਵੇ ਫਾਟਕ ਪਿੰਡ ਝਾਂਡੇ, ਲੁਧਿਆਣਾ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਤੇ ਸੰਤ ਮਹਾਂਪੁਰਸ਼ ਬਾਬਾ ਰੇਸ਼ਮ ਸਿੰਘ ਚੱਕਪੱਖੀ ਵਾਲਿਆਂ ਦੀ ਅਗਵਾਈ ਦੇ ਨਾਲ ਨਾਲ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ।

ਲੜੀਵਾਰ ਅਖੰਡ ਪਾਠਾਂ ਦੇ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਤੇ ਕਥਾਵਾਚਕਾ ਤੋਂ ਇਲਾਵਾ ਕਈ ਸੰਤਾਂ ਮਹਾਪੁਰਸ਼ਾਂ ਵੱਲੋਂ ਵੀ ਹਾਜ਼ਰੀ ਲਵਾਈ ਗਈ, ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਮਾਨ ਤੇ ਸਥਾਨਕ ਐਮ ਐਲ ਏ ਬਾਘਾ ਪੁਰਾਣਾ ਵੱਲੋਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ ਗਈ, ਸਮੂਹ ਧਾਰਮਿਕ ਬੁਲਾਰਿਆਂ ਤੇ ਹੋਰ ਮੁੱਖ ਸ਼ਖ਼ਸੀਅਤਾਂ ਦਾ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਸੰਤ ਬਾਬਾ ਰੇਸ਼ਮ ਸਿੰਘ ਜੀ ਚੱਕਪੱਖੀ ਵਾਲਿਆਂ ਵੱਲੋਂ ਮਾਣ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਲਾਨਾ ਗੁਰਮਤਿ ਸਮਾਗਮ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਗੁਰਮਤਿ ਸਮਾਗਮ ਦੇ ਸਬੰਧ ਵਿੱਚ 29 ਮਈ ਤੋਂ ਗੁਰਦੁਆਰਾ ਸਾਹਿਬ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਲੜੀਵਾਰ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਸੰਪੂਰਨ ਭੋਗ ਅਰਦਾਸ ਤੇ ਆਰਤੀ ਤੋਂ ਉਪਰੰਤ ਗੁਰੂ ਹਰ ਸਹਾਏ ਜਲਾਲਾਬਾਦ ਤੋਂ ਆਏ ਬਾਬਾ ਜੀ ਦੇ ਹਜ਼ੂਰੀ ਕੀਰਤਨੀ ਰਾਗੀ ਜਥੇ ਨੇ ਸ਼ਬਦ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਸੰਤ ਸਮਾਜ ਦੇ ਪ੍ਰਧਾਨ ਸੰਤ ਬਾਬਾ ਸ਼ਮਸ਼ੇਰ ਸਿੰਘ ਝੁਗੇੜੇ ਵਾਲਿਆਂ ਦੇ ਜਥੇ ਵੱਲੋਂ ਕਥਾ ਵਿਚਾਰ ਰਾਹੀਂ ਹਾਜ਼ਰੀ ਲਵਾਈ ਗਈ, ਮੁੱਖ ਮੰਤਰੀ ਪੰਜਾਬ ਦੀ ਧਰਮ ਪਤਨੀ ਬੀਬੀ ਹਰਪ੍ਰੀਤ ਕੌਰ ਮਾਨ ਨੇ ਬੋਲਦਿਆਂ ਮਾਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਗੁਰਬਾਣੀ ਆਦਿ ਜੋੜਨ ਦੀ ਲੋੜ ਤੇ ਜ਼ੋਰ ਦੇਣ, ਮੁੱਖ ਪ੍ਰਬੰਧਕ ਸੰਤ ਬਾਬਾ ਰੇਸ਼ਮ ਸਿੰਘ ਜੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਸਮਸੇਰ ਸਿੰਘ ਜੋਗੇੜੇ ਵਾਲਿਆਂ ਵੱਲੋਂ ਬੀਬੀ ਹਰਪ੍ਰੀਤ ਕੌਰ ਮਾਨ ਪਤਨੀ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਅਤੇ ਬਾਬਾ ਜੀ ਪ੍ਰਵਾਰਕ ਰਿਸ਼ਤੇ ਦਾਰ ਤੇ ਬਾਬਾ ਪੁਰਾਣਾ ਤੋਂ ਆਪ ਵਿਧਾਇਕ ਸ੍ਰ ਅੰਮ੍ਰਿਤ ਪਾਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਇਸ ਮੌਕੇ ਤੇ ਸੰਤ ਰੇਸ਼ਮ ਸਿੰਘ ਚੱਕਪੱਖੀ ਵਾਲਿਆਂ ਤੋਂ ਇਲਾਵਾ ਸੰਤ ਸਮਸੇਰ ਸਿੰਘ ਜੋਗੇੜੇ ਵਾਲੇ,ਸੰਤ ਮਹਿੰਦਰ ਸਿੰਘ ਮੋਗੇ ਵਾਲੇ, ਬਾਬਾ ਪਿਆਰਾ ਸਿੰਘ ਹਸਨਪੁਰ, ਜਥੇਦਾਰ ਰਣਜੀਤ ਸਿੰਘ ਲੋਹਟਬੱਦੀ, ਭਾਈ ਮਨਜੀਤ ਸਿੰਘ,ਸ, ਬਿੰਦਰ ਸਿੰਘ , ਸ੍ਰ ਅੰਮ੍ਰਿਤ ਪਾਲ ਸਿੰਘ ਐਮ ਐਲ ਏ ਬਾਘਾ ਪੁਰਾਣਾ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ, ਹੀਰਾ ਸਿੰਘ ਗੰਨਮੈਨ,ਸ,ਗੋਲੋ, ਗੁਰਪ੍ਰੀਤ ਗਰੇਵਾਲ, ਸ੍ਰ ਅਵਤਾਰ ਸਿੰਘ, ਸ੍ਰ ਦਰਬਾਰਾ ਸਿੰਘ, ਸ੍ਰ ਗੁਰਚਰਨ ਸਿੰਘ ਤੇ ਵਿਕਾਸ ਗੋਲ ਤੋਂ ਇਲਾਵਾ ਸੈਂਕੜੇ ਸੰਤ ਮਹਾਂਪੁਰਸ਼ ਤੇ ਹਜ਼ਾਰਾਂ ਸੰਗਤਾਂ ਹਾਜ਼ਰ ਸਨ ਇਸ ਮੌਕੇ ਆਈਆਂ ਸੰਗਤਾਂ ਨੂੰ ਜਿਥੇ ਧਾਰਮਿਕ ਬੁਲਾਰਿਆਂ ਵਲੋਂ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ ਗਿਆ, ਉਥੇ ਸੰਗਤਾਂ ਲਈ ਨਾਨਾ ਪ੍ਰਕਾਰ ਦੇ ਭੋਜਨ ਠੰਡੇ ਮਿੱਠੇ ਜਲ,ਕੋਕ ਆਦਿ ਦੇ ਲੰਗਰ ਅਟੁੱਟ ਵਰਤਾਏ ਗਏ। ਬਾਬਾ ਮਾਨ ਸੰਤ ਰੇਸ਼ਮ ਸਿੰਘ ਚੱਕਪੱਖੀ ਵੱਲੋਂ ਸਮੂਹ ਆਈਆਂ ਨੂੰ ਆਇਆ ਆਖਿਆ ਅਤੇ ਨਾਮ ਅਭਿਆਸ ਕਰਨ ਦੀ ਸਿੱਖਿਆ ਦਿੱਤੀ ।



