ਵੱਖ ਵੱਖ ਰੰਗਰੇਟਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹੋਲੇ ਮੁਹੱਲੇ ਤੇ 4 ਮਾਰਚ ਨੂੰ ਜਥੇਦਾਰ ਬਾਬਾ ਮੇਜਰ ਸਿੰਘ ਦੀ ਅਗਵਾਈ ‘ਚ ਮਹੱਲਾ ਖੇਡਿਆ ਜਾਵੇਗਾ,ਅੱਜ ਹੋਏ ਅਖੰਡਪਾਠ ਸਾਹਿਬ ਅਰੰਭ – ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ

ਮਾਲਵਾ

ਅਨੰਦਪੁਰ ਸਾਹਿਬ, ਗੁਰਦਾਸਪੁਰ, 2 ਮਾਰਚ (ਸਰਬਜੀਤ ਸਿੰਘ)– ਹਰ ਸਾਲ ਰੰਗਰੇਟਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹੋਲੇ ਮੁਹੱਲੇ ਅਨੰਦਪੁਰ ਸਾਹਿਬ ਵਿਖੇ ਦਸਮੇਸ਼ ਤਰਨਾ ਦਲ ਦੇ ਮੁੱਖੀ ਅਤੇ ਰੰਗਰੇਟਾ ਕੌਮ ਦੇ ਜੰਗੀ ਜਰਨੈਲ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੀ ਅਗਵਾਈ ‘ਚ ਮੁਹੱਲਾ ਖੇਡਣ ਦੀ ਮਰਯਾਦਾ ਚਲਾਈ ਹੋਈ ਹੈ ਅਤੇ ਇਸ ਮਰਿਯਾਦਾ ਤਹਿਤ ਕੌਮ ਦੀਆਂ 40 ਜਥੇਬੰਦੀਆਂ ਉਹਨਾਂ ਦੀ ਅਗਵਾਈ ਹੇਠ ਮਹੱਲਾ ਖੇਡ ਕੇ ਆਈ ਸੰਗਤ ਨੂੰ ਘੌੜਸਵਾਰੀ ਨੇਜ਼ਾ ਬਾਜ਼ੀ ਗਤਕਾ ਬਾਜ਼ੀ ਪੈਂਤੜੇ ਕੱਢਣ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਜੰਗ ਜੂੰ ਖੇਡਾਂ ਦਾ ਪ੍ਰਦਰਸ਼ਨ ਕਰਕੇ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਿਆ ਜਾਂਦਾ ਹੈ ਅਤੇ ਇਸੇ ਮਰਯਾਦਾ ਤਹਿਤ ਹੋਲੇ ਮੁਹੱਲੇ ਅਨੰਦਪੁਰ ਸਾਹਿਬ ਵਿਖੇ 4 ਮਾਰਚ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਰੰਗਰੇਟਾ ਕੌਮ ਦੀਆਂ 40 ਜਥੇਬੰਦੀਆਂ ਦੀ ਜਥੇਦਾਰ ਸਾਹਿਬਾਨ ਅਤੇ ਹਜ਼ਾਰਾਂ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾ ਮੁਹੱੱਲਾ ਖੇਡਣਗੀਆਂ ਅਤੇ ਇਸ ਸਬੰਧੀ ਅੱਜ ਅਖੰਡਪਾਠ ਸਾਹਿਬ ਅਰੰਭ ਕਰ ਦਿੱਤੇ ਗਏ ਹਨ ਜਿਨ੍ਹਾਂ ਦੇ ਭੋਗ 4 ਫਰਵਰੀ ਨੂੰ ਪਾਉਣ ਤੋਂ ਉਪਰੰਤ ਮੁਹੱਲਾ ਖੇਡਿਆ ਜਾਵੇਗਾ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਅਤੇ ਰੰਗਰੇਟਾ ਨਿਹੰਗ ਦਲ ਜਥੇਬੰਦੀਆਂ ਦੇ ਮੀਡੀਆ ਇਨਚਾਰਜ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ,ਉਹਨਾਂ ਦੱਸਿਆ ਮੁਹੱਲੇ ਸਬੰਧੀ ਅਖੰਡ ਪਾਠ ਦਸਮੇਸ਼ ਤਰਨਾ ਦਲ ਵੱਲੋਂ ਗੁਰਦੁਆਰਾ ਯਾਦਗਾਰ ਬਾਬਾ ਸਦਾ ਨੰਦ ਜੀ ਮਾਤਾ ਪ੍ਰੇਮੋ ਅਕੈਡਮੀ ਰੋਡ ਛਾਉਣੀ ਨਿਹੰਗ ਸਿੰਘਾਂ,ਅਨੰਦਪੁਰ ਸਾਹਿਬ,ਦਲਪੰਥ ਸ਼ਹੀਦ ਬਾਬਾ ਜੀਵਨ ਸਿੰਘ ਮਾਝਾ ਤਰਨਾ ਦਲ ਅਤੇ ਮਾਲਵਾ ਤਰਨਦਲ ਸਹੀਦ ਬਾਬਾ ਸੰਗਤ ਸਿੰਘ ਜੀ ਵੱਲੋਂ ਤਪ ਅਸਥਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਨਜ਼ਦੀਕ ਕਿਲਾ ਅਨੰਦਗੜ ਸਾਹਿਬ ਵਿਖੇ ਅਰੰਭ ਕਰ ਦਿੱਤੇ ਗਏ ਹਨ, ਭਾਈ ਖਾਲਸਾ ਨੇ ਦੱਸਿਆ 4 ਮਾਰਚ ਨੂੰ ਅਖੰਡਪਾਠ ਸਾਹਿਬਾ ਦੇ ਸੰਪੂਰਨ ਭੋਗ ਤੇ ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ‘ਚ ਮੁਹੱੱਲਾ ਖੇਡਿਆ ਜਾਵੇਗਾ, ਮੁਹੱਲੇ ਵਿੱਚ ਵਿਸ਼ੇਸ਼ ਤੌਰ ਤੇ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ, ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾ ਪੁਰ ਜਥੇਦਾਰ ਪ੍ਰਗਟ ਸਿੰਘ ਮਜੀਠਾ ਬਾਈਪਾਸ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਜਥੇਦਾਰ ਨਰਿੰਦਰ ਸਿੰਘ ਮੀਤ ਜਥੇਦਾਰ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ, ਭਾਈ ਸੁਖਦੇਵ ਸਿੰਘ ਫ਼ੌਜ ਜਗਰਾਓਂ, ਜਥੇਦਾਰ ਸਤਨਾਮ ਸਿੰਘ ਪ੍ਰਧਾਨ ਖਾਪੜਖੇੜੀ ਤੇ ਜਥੇਦਾਰ ਸਤਨਾਮ ਸਿੰਘ ਰੱਤੜਾ ਬਾਬਾ ਬਲਬੀਰ ਸਿੰਘ ਖਾਪੜਖੇੜੀ ,ਭਾਈ ਇੰਦਰਜੀਤ ਸਿੰਘ ਕਾਉਂਕੇ ਤੋਂ ਇਲਾਵਾ ਹਜ਼ਾਰਾਂ ਫੌਜਾ ਸ਼ਾਮਲ ਹੋਣ ਗੀਆ ਅਤੇ ਇਸ ਮੌਕੇ ਦੇਗਾਂ ਸਰਦਾਈਆਂ ਤੇ ਨਾਨ ਪ੍ਰਕਾਰ ਦੇ ਪਦਾਰਥਾਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ ।

Leave a Reply

Your email address will not be published. Required fields are marked *