ਏਟਕ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋ ਰੋਸ ਪੰਦਰਵਾੜਾ ਮਨਾਉਣ ਦਾ ਫੈਸਲਾ
ਮਾਨਸਾ, ਗੁਰਦਾਸਪੁਰ, 23 ਦਸੰਬਰ (ਸਰਬਜੀਤ ਸਿੰਘ)– ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਤੇ ਪੰਜਾਬ ਖੇਤ ਮਜਦੂਰ ਯੂਨੀਅਨ ਜਿਲ੍ਹਾ ਸਕੱਤਰੇਤ ਦੀ ਸਾਝੀ ਆਨਲਾਈਨ ਮੀਟਿੰਗ ਹੋਈ , ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਮੋਦੀ ਹਕੂਮਤ ਵੱਲੋ ਮਨਰੇਗਾ ਕਾਨੂੰਨ ਨੂੰ ਖਤਮ ਕਰਨ ਤੇ 29 ਕਿਰਤ ਕਾਨੂੰਨ ਕਰਕੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੌਡ ਬਣਾਉਣ ਦੇ ਦੋਵੇ ਜੱਥੇਬਦੀਆ ਵੱਲੋ ਸਾਝੇ ਤੋਰ ਤੇ 1ਜਨਵਰੀ ਤੋ 15 ਜਨਵਰੀ ਤੱਕ ਰੋਸ ਪੰਦਰਵਾੜਾ ਮਨਾਇਆ ਜਾਵੇਗਾ ਤੇ 16 ਜਨਵਰੀ ਨੂੰ ਜ਼ਿਲ੍ਹਾ ਹੈਡਕੁਆਰਟਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।
ਪ੍ਰੈਸ ਬਿਆਨ ਰਾਹੀ ਜਾਣਕਾਰੀ ਸਾਝੀ ਕਰਦਿਆ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕ੍ਰਿਸਨ ਚੌਹਾਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਹਕੂਮਤ ਦੇ ਮਜਦੂਰ ਵਿਰੋਧੀ ਫੈਸਲਿਆ ਖਿਲਾਫ ਮਜਦੂਰ ਵਰਗ ਆਰ -ਪਾਰ ਦੀ ਲੜਾਈ ਲੜੇਗਾ ਤੇ ਕਿਸਾਨੀ ਅੰਦੋਲਨ ਵਾਗ ਮੋਦੀ ਹਕੂਮਤ ਨੂੰ ਮੂੰਹ ਦੀ ਖਾਣੀ ਪਵੇਗੀ।
ਆਗੂਆ ਨੇ ਕਿਹਾ ਕਿ ਲਾਲ ਝੰਡੇ ਦੀ ਬਦੌਲਤ ਬਣਿਆ ਮਨਰੇਗਾ ਕਾਨੂੰਨ ਸੁਰੂ ਤੋ ਹੀ ਕਾਰਪੋਰੇਟ ਘਰਾਣਿਆ ਦੀ ਅੱਖਾ ਰਕੜਦਾ ਸੀ ਕਿਉਂਕਿ ਮਨਰੇਗਾ ਕਾਨੂੰਨ ਪੇਡੂ ਮਜਦੂਰਾ ਨੂੰ ਉਨਾ ਦੇ ਘਰ ਕੋਲ ਕੰਮ ਮਹੱਈਆ ਕਰਵਾਉਣ ਦੀ ਕਾਨੂੰਨੀ ਗਰੰਟੀ ਦਿੱਦਾ ਸੀ ਤੇ ਸਮੇ ਦੇ ਹਾਕਮਾ ਦੀ ਮਨਰੇਗਾ ਵਿਰੋਧੀ ਮਾਨਸਿਕਤਾ ਦੇ ਬਾਵਜੂਦ ਮਜਦੂਰ ਦਾ ਵੱਡਾ ਸਹਾਰਾ ਬਣਿਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੇ 29 ਕਿਰਤ ਕਾਨੂੰਨਾ ਦਾ ਭੋਗ ਪਾ ਕੇ ਚਾਰ ਲੇਬਰ ਕੌਡਾ ਜਰੀਏ ਮਜਦੂਰਾ ਨੂੰ ਬੰਧੂਆ ਮਜਦੂਰ ਬਣਾ ਕੇ ਰੱਖ ਦਿੱਤਾ ਹੈ , ਜਿਸਨੂੰ ਮਜਦੂਰ ਵਰਗ ਕਦੇ ਵੀ ਬਰਦਾਸ਼ਤ ਨਹੀ ਕਰੇਗਾ ਤੇ ਆਪਣੇ ਲੜਾਕੂ ਇਤਿਹਾਸ ਤੇ ਪਹਿਰਾ ਦਿੰਦਿਆ ਆਰ -ਪਾਰ ਦੀ ਲੜਾਈ ਲੜੇਗਾ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਸੀਤਾਰਾਮ ਗੋਬਿੰਦਪੁਰਾ, ਕੇਵਲ ਸਿੰਘ ਸਮਾਉ,ਵੇਦ ਪ੍ਰਕਾਸ ਬੁਢਲਾਡਾ, ਕਰਨੈਲ ਸਿੰਘ ਭੀਖੀ , ਜਗਸੀਰ ਸਿੰਘ ਰਾਏਕੇ, ਰਤਨ ਭੋਲਾ, ਸਾਧੂ ਸਿੰਘ ਰਾਮਾਨੰਦੀ, ਪੂਰਨ ਸਿੰਘ ਸਰਦੂਲਗੜ੍ਹ, ਲਾਭ ਸਿੰਘ ਭੰਮੇ, ਜੱਗਾ ਰਾਏਪੁਰ, ਬੂਟਾ ਸਿੰਘ ਬਾਜੇਵਾਲਾ ਆਦਿ ਹਾਜਰ ਸਨ।


