ਪੀ ਡਬਲਯੂ ਡੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਜ਼ਿਲ੍ਹਾ ਮਾਨਸਾ ਦੀ ਹੋਈ ਅਹਿਮ ਮੀਟਿੰਗ

ਮਾਲਵਾ

ਮਾਨਸਾ, ਗੁਰਦਾਸਪੁਰ, 28 ਨਵੰਬਰ (ਸਰਬਜੀਤ ਸਿੰਘ)–   ਪੀ ਡਬਲਯੂ ਡੀ ਤਾਲਮੇਲ ਸਘੰਰਸ਼ ਕਮੇਟੀ ਪੰਜਾਬ ਵਲੋਂ ਉਲੀਕੇ ਪ੍ਰੋਗਰਾਮਾਂ ਮੁਤਾਬਿਕ ਅੱਜ ਮਿਤੀ 28 ਨਵੰਬਰ 2025  ਜਲ ਘਰ ਜਵਾਹਰਕੇ ਵਿਖੇ ਚੁਣੀ ਗਈ ਤਾਲਮੇਲ ਸਘੰਰਸ਼ ਕਮੇਟੀ ਜ਼ਿਲ੍ਹਾ ਮਾਨਸਾ ਦੀ ਅਹਿਮ ਮੀਟਿੰਗ ਹੋਈ।ਇਸ ਮੀਟਿੰਗ ਦੀ ਪ੍ਰਧਾਨਗੀ ਕਨਵੀਨਰ ਬਿੱਕਰ ਸਿੰਘ ਮਾਖਾ  ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ (ਵਿਗਿਆਨਕ), ਜਗਦੇਵ ਸਿੰਘ ਘੁਰਕਣੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ,ਜਸਵੀਰ ਸਿੰਘ ਘੁਰਕਣੀ  ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ ਯੂਨੀਅਨ ਰਜਿ (26) , ਜਸਵੰਤ ਸਿੰਘ ਭਾਈ ਦੇਸਾ ਜਲ ਸਪਲਾਈ ਅਤੇ ਸੈਨੀਟੇਸ਼ਨ ਮਸਟਰੋਲ ਯੂਨੀਅਨ  ਦੀ ਪ੍ਰਧਾਨਗੀ ਹੇਠ ਹੋਈ ।

ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੈੱਸ ਸਕੱਤਰ ਤਾਲਮੇਲ ਸਘੰਰਸ਼ ਕਮੇਟੀ ਮਾਨਸਾ ਬਾਬੂ ਸਿੰਘ ਫਤਿਹਪੁਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਪੀ ਡਬਲਯੂ ਡੀ ਤਾਲਮੇਲ ਸਘੰਰਸ਼ ਕਮੇਟੀ ਪੰਜਾਬ ਵਲੋਂ ਉਲੀਕੇ ਪ੍ਰੋਗਰਾਮਾਂ ਮੁਤਾਬਿਕ ਜ਼ਿਲਾ ਮਾਨਸਾ ਸਬੰਧਤ ਐਮ ਐਲ ਏ ਸਾਹਿਬਾਨਾ ਨੂੰ ਮੰਗ ਪੱਤਰ ਦਿਤੇ ਜਾਣੇ ਹਨ, ਜਿਨ੍ਹਾਂ ਵਿੱਚ ਐਮ ਐਲ ਏ ਸਾਹਿਬਾਨ ਮਾਨਸਾ, ਸਰਦੂਲਗੜ੍ਹ, ਬੁਢਲਾਡਾ ਜੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਮੀਟਿੰਗ ਵਿੱਚ ਹਿੰਮਤ ਸਿੰਘ ਦੁਲੋਵਾਲ ਕੋ-ਕਨਵੀਨਰ,ਪਾਲ ਸਿੰਘ ਅਕਬਰਪੁਰ  ਖਡਿਆਲ, ਗੁਰਜੰਟ ਸਿੰਘ ਖਾਲਸਾ ਕੋਰਵਾਲਾ, ਕਮੇਟੀ ਮੈਂਬਰ ਜਸਪ੍ਰੀਤ ਸਿੰਘ ਜੱਸੀ ,ਭੂਸ਼ਨ ਕੁਮਾਰ  ਕੋਟੜਾ,ਬਾਸਾ ਸਿੰਘ ਨੰਦਗੜ੍ਹ ਅਤੇ ਦਰਬਾਰਾ ਸਿੰਘ ਉੱਡਤ, ਗੁਰਜੰਟ ਝੇਰਿਆਵਾਲੀ, ਬੂਟਾ ਸਿੰਘ, ਅੰਗਰੇਜ਼ ਸਿੰਘ, ਹਰਮਨਪ੍ਰੀਤ ਸਿੰਘ, ਸੁਰਜੀਤ ਸਿੰਘ ਯਾਦਵ ਆਦਿ ਹਾਜ਼ਰ ਹੋਏ।

Leave a Reply

Your email address will not be published. Required fields are marked *