ਮਜ਼ਦੂਰ ਮੰਗਾਂ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਨੇ ਘੇਰਿਆ ਡੀਸੀ ਕੰਪਲੈਕਸ

ਮਾਲਵਾ

ਮਾਨਸਾ, ਗੁਰਦਾਸਪੁਰ, 29 ਸਤੰਬਰ (ਸਰਬਜੀਤ ਸਿੰਘ)– ਪਿੰਡਾਂ ਵਿੱਚ ਮਨਰੇਗਾ ਦੇ ਕੰਮ ਬੰਦ ਹੋਣ ਅਤੇ ਮੀਂਹਾਂ ਨਾਲ ਘਰਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਨੂੰ ਲੈਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਵਲੋਂ ਡੀਸੀ ਦਫ਼ਤਰ ਅੱਗੇ ਸੈਂਕੜੇ ਮਜ਼ਦੂਰ ਮਰਦ ਔਰਤਾਂ ਦੀ ਹਾਜ਼ਰੀ ਵਾਲਾ ਵਿਸਾਲ ਧਰਨਾ ਲਾਇਆ ਗਿਆ । ਇਸ ਧਰਨੇ ਦੀ ਪੰਜਾਬ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ ਗਿੱਲ ਨੇ ਵੀ ਹਮਾਇਤ ਕੀਤੀ ਗਈ। ਦਿੱਤੇ ਸਮੇਂ ਤੇ ਡੀ ਸੀ ਵਲੋਂ ਮੰਗ ਪੱਤਰ ਨਾ ਲੈਣ ਆਉਣ ਦੇ ਵਿਰੋਧ ਵਿੱਚ ਜਥੇਬੰਦੀ ਨੇ ਕੰਪਲੈਕਸ ਵੱਲ ਚਾਲੇ ਪਾ ਦਿੱਤੇ ਅਤੇ ਅੱਗੇ ਜਾਕੇ ਡੀਸੀ ਦਫ਼ਤਰ ਨੂੰ ਘੇਰਾ ਪਾ ਦਿੱਤਾ ਪੁਲਿਸ ਪ੍ਰਸ਼ਾਸਨ ਨਾਲ‌ ਕਾਫੀ ਖਿੱਚ ਧੂਹ ਮਗਰੋਂ ਐੱਸ ਡੀ ਐੱਮ ਮਾਨਸਾ ਮਨਰੇਗਾ ਦੇ ਬੰਦ ਹੋਣ , ਮਜ਼ਦੂਰਾਂ ਦੀਆਂ ਵੱਖ-ਵੱਖ ਸਮੱਸਿਆਵਾਂ ਤੇ ਹੜਾਂ ਦੀ ਮਾਰ ਦੇ ਮੁਆਵਜ਼ੇ ਸਬੰਧੀ ਪ੍ਰਧਾਨ ਮੰਤਰੀ ਨੂੰ ਭੇਜਣ ਲਈ ਮੰਗ ਪੱਤਰ ਲੈਕੇ ਗਏ। ਵੱਖ-ਵੱਖ ਪਿੰਡਾਂ ਦੀਆਂ ਸਮੱਸਿਆਂਵਾਂ ਵਾਲੀਆਂ ਅਰਜ਼ੀਆਂ ਅਤੇ ਮਨਰੇਗਾ ਦੇ ਕੰਮ ਚਲਾਉਣ ਵਾਲੀਆਂ ਡਿਮਾਂਡ ਐਪਲੀਕੇਸ਼ਨਾਂ ਵੀ ਦਿੱਤੀਆਂ ਗਈਆਂ।

ਇਸ ਧਰਨੇ ਨੂੰ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੂਬਾ ਇੰਚਾਰਜ ਕਾਮਰੇਡ ਪ੍ਰਸੋਤਮ ਸ਼ਰਮਾ , ਸੀਨੀਅਰ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਵਿੱਚ ਮਨਰੇਗਾ ਦੇ ਕੰਮ ਬੰਦ ਕਰਕੇ ਅਤੇ ਮਨਰੇਗਾ ਨੂੰ ਠੇਕੇਦਾਰੀ ਸਿਸਟਮ ਵਿੱਚ ਲਿਆਕੇ ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਅਤੇ ਆਰਥਿਕ ਤੌਰ ਤੇ ਬਹੁਤ ਹੀ ਕਮਜੋਰ ਕਰ ਦਿੱਤੇ ਅਤੇ ਮਨਰੇਗਾ ਮਜ਼ਦੂਰ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਹਨ। ਆਗੂਆਂ ਨੇ ਕਿਹਾ ਵੱਖ ਵੱਖ ਪਿੰਡਾਂ ਦੇ ਪੀੜਤ ਲੋਕ ਆਪਣੀ ਸਮੱਸਿਆਵਾ ਸਬੰਧੀ ਡੀਸੀ ਦਫ਼ਤਰ ਆਏ ਹਨ ਪਰ ਪੀੜਤਾਂ ਦੀਆਂ ਸਮੱਸਿਆਂਵਾਂ ਸੁਣਨ ਨੂੰ ਡੀ ਸੀ ਕੋਲ ਕੋਈ ਟਾਇਮ ਨਹੀਂ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਘਰਾਂਗਣਾਂ ਜ਼ਿਲ੍ਹਾ ਆਗੂ ਕਾਮਰੇਡ ਗੁਰਸੇਵਕ ਸਿੰਘ ਮਾਨਬੀਬੜੀਆਂ ਨੇ ਕਿਹਾ ਕੇਦਰ ਦੀ ਮੋਦੀ ਸਰਕਾਰ ਨੇ ਕਾਫੀ ਮਜ਼ਦੂਰਾਂ ਦੇ ਰਾਸ਼ਣ ਕਾਰਡ ਕੱਟ ਦਿੱਤੇ ਹਨ , ਨਵੇਂ ਨਾਂ ਦਰਜ ਕਰਨ ਲਈ ਸਕੀਮ ਬੰਦ ਕਰ ਰੱਖੀ ਹੈ। ਘਰਾਂ ਦੀ ਉਸਾਰੀ ਵਿੱਚ ਮਨਰੇਗਾ ਸਕੀਮ ਜੋੜ ਦਿੱਤੀ ਤਾਂ ਜੋ ਮੋਦੀ ਸਰਕਾਰ ਵਲੋ ਮੱਦਦ ਘੱਟ ਦੇਣੀ ਪਵੇ, ਹੁਣ ਰਹਿੰਦੀ ਕਸਰ ਮਨਰੇਗਾ ਨੂੰ ਠੇਕੇਦਾਰੀ ਸਿਸਟਮ ਵਿੱਚ ਲਿਆਕੇ ਕੱਢ ਦਿੱਤੀ। ਆਗੂਆਂ ਨੇ ਕਿਹਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਮਜ਼ਦੂਰਾਂ ਦੇ ਮਨਰੇਗਾ ਦੇ ਕੰਮ ਬੰਦ ਹੋਣ ਬਾਰੇ ਹਾਲੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ।

Leave a Reply

Your email address will not be published. Required fields are marked *