ਸੋਧ ਬਿੱਲ ਵਾਪਸ ਨਾ ਹੋਣ ‘ਤੇ ਕੇਦਰ ਤੇ ਰਾਜ ਸਰਕਾਰ ਖਿਲਾਫ ਛੇੜਿਆ ਜਾਵੇਗਾ ਵੱਡਾ ਅੰਦੋਲਨ
ਗੜਸ਼ੰਕਰ, ਗੁਰਦਾਸਪੁਰ, 8 ਦਸੰਬਰ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਵਲੋਂ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ 2025 ਦੀਆਂ ਕਾਪੀਆਂ ਸਬ ਡਵੀਜ਼ਨ ਪੱਧਰ ‘ਤੇ ਸਾੜਨ ਦੇ ਦਿੱਤੇ ਸੱਦੇ ਤਹਿਤ ਅੱਜ ਗੜਸ਼ੰਕਰ ਦੀਆਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਅਤੇ ਬਿਜਲ ਮੁਲਾਜ਼ਮਾਂ ਦੀਆ ਜੱਥੇਬੰਦੀਆ ਦੇ ਸਰਗਰਮ ਆਗੂਆਂ ਵਲੋ ਅਨੰਦਪੁਰ ਸਾਹਿਬ ਰੋਡ ਤੇ ਸਥਿਤ ਬਿਜਲੀ ਦਫਤਰ ਦੇ ਗੇਟ ਤੇ ਦੋਹਾਂ ਸੋਧ ਬਿੱਲਾਂ ਦੀਆ ਕਾਪੀਆਸਾੜ ਕੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਕਾਪੀਆ ਸਾੜਨ ਤੋ ਪਹਿਲਾ ਇਕੱਤਰ ਹੋਏ ਕਿਸਾਨ ਤੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆ ਵੱਖ ਵੱਖ ਸੰਘਰਸ਼ਸ਼ੀਲ ਕਿਸਾਨ ਤੇ ਮੁਲਾਜ਼ਮ ਆਗੂਆ ਗੁਰਨੇਕ ਭੱਜਲ,ਕੁਲਵਿੰਦਰ ਚਾਹਲ, ਕੁਲਭੂਸ਼ਣ ਮਹਿੰਦਵਾਣੀ, ਕਮਲ ਦੇਵ ਸੇਵਾਮੁਕਤ ਐਸ ਡੀ ਓ, ਅਸ਼ਵਨੀ ਕੁਮਾਰ ਸਰਕਲ ਸਕੱਤਰ ਅਤੇ ਮੁਕੇਸ਼ ਕੁਮਾਰ ਨੇ ਕਿਹਾ ਕਿ ਕੇਂਦਰ ਦੀ ਫਾਸ਼ੀ ਸਰਕਾਰ ਵਿਦੇਸ਼ੀ ਕਾਰਪੋਰੇਟਸ ਦੇ ਦਿਸ਼ਾ-ਨਿਰਦੇਸ਼ਾ ਤਹਿਤ ਸਰਕਾਰੀ ਤੇ ਜਨਤਕ ਅਦਾਰਿਆ ਦਾ ਭੋਗ ਪਾ ਰਹੀ ਹੈ ਅਤੇ ਇਹਨਾਂ ਨੂੰ ਸਿਧੇ ਨਿਜੀ ਹੱਥਾਂ ਵਿੱਚ ਸੌਪ ਰਹੀ ਹੈ। ਇਸ ਸਮੇਂ ਕਿਸਾਨ ਆਗੂ ਦਰਸ਼ਨ ਸਿੰਘ ਮੱਟੂ,ਰਾਮਜੀ ਦਾਸ ਚੌਹਾਨ,ਪ੍ਰੋ ਕੁਲਵੰਤ ਸਿੰਘ ਗੋਲੇਵਾਲ,ਕੁਲਵਿੰਦਰ ਸੰਘਾ,ਸ਼ਮਸ਼ੇਰ ਸਿੰਘ ਚੱਕ ਸਿੰਘਾ,ਬਲਵੀਰ ਖਾਨਪੁਰੀ,ਰਾਮ ਪਾਲ ਟੀ ਐਸ ਯੂ ਆਗੂ,ਮੂਲ,ਰਾਜ ਹੰਸ ਰਾਜ ਗੜਸ਼ੰਕਰ ਨੇ ਕਿਹਾ ਕਿ ਬਿਜਲੀ ਆਰਡੀਨੈਂਸ ਲਿਆ ਕੇ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਅਤੇ ਸਸਤੇ ਬਿਜਲੀ ਨੂੰ ਖਤਮ ਕਰਕੇ ਕਾਰਪੋਰੇਟਾਂ ਨੂੰ ਮੁਨਾਫਾ ਕਮਾਉਣ ਲਈ ਯਤਨਸ਼ੀਲ ਹੈ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਖਿਲਾਫ ਜਿੱਥੇ ਬਿਜਲੀ ਮੁਲਾਜ਼ਮ ਸੰਘਰਸ਼ ਕਰ ਰਹੇ ਹਨ ਤੇ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਵੀ ਸ਼ੰਘਰਸ਼ ਦਾ ਬਿਗਲ ਬਜਾ ਦਿਤਾ ਹੈ। ਇਸ ਸਮੇਂ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂ ,ਸ਼ਿੰਗਾਰਾ ਸਿੰਘ ਭੱਜਲ, ਕਸ਼ਮੀਰ ਸਿੰਘ ਭੱਜਲ, ਅਮਰਜੀਤ ਸਿੰਘ ਬੰਗੜ, ਸਤਪਾਲ ਕਲੇਰ, ਗੁਰਮੇਲ ਸਿੰਘ ਆਦਿ ਹਾਜ਼ਰ ਸਨ। ਆਗੂਆਂ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹਨਾਂ ਸੋਧ ਬਿਲਾਂ ਨੂੰ ਵਾਪਸ ਨਾ ਲਿਆ ਤਾਂ ਪੰਜਾਬ ਅਤੇ ਦੇਸ਼ ਦੇ ਸਮੂਹ ਕਿਰਤੀ ਲੋਕ ਇਸ ਦੇ ਖਿਲਾਫ ਪੰਜਾਬ ਤੇ ਦੇਸ਼ ਪੱਧਰ ‘ਤੇ ਵੱਡਾ ਅੰਦੋਲਨ ਛੇੜਣਗੇ।


