ਅਮਰੀਕਾ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਤੇ ਅਮਰੀਕਾ ‘ਚ ਡਰਾਈਵਰੀ ਦੀ ਪਾਬੰਦੀ ਵਾਲੇ ਫੈਸਲੇ ਵਿਰੁੱਧ ਭਾਰਤ ਦੇ ਵਿਦੇਸ਼ ਮੰਤਰੀ ਗੱਲਬਾਤ ਕਰਨ – ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਗੁਰਦਾਸਪੁਰ, 26 ਅਗਸਤ (ਸਰਬਜੀਤ ਸਿੰਘ)–  ਵੈਸੇ ਤਾਂ ਜਦੋਂ ਦੇ ਡੋਲਨਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ ਉਨ੍ਹਾਂ ਵੱਲੋਂ ਇੱਕ ਤੋਂ ਇੱਕ ਕਰਕੇ ਪ੍ਰਵਾਸੀਆਂ ਵਿਰੁੱਧ ਫੈਸਲੇ ਲੈਣ ਦੀ ਲਹਿਰ ਚੱਲੀ ਹੋਈ ਹੈ ਜਿਸ ਦੇ ਸਿੱਟੇ ਵਜੋਂ ਕਈ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਵੀ ਦਿੱਤਾ ਗਿਆ ਅਤੇ ਇਸੇ ਦੀ ਕੜੀ ਤਹਿਤ ਪਿਛਲੇ ਦਿਨੀਂ ਤਰਨਤਾਰਨ ਦੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਜੋ ਰਟੋਲ ਪਿੰਡ ਦਾ ਵਸਨੀਕ ਸੀ ਅਤੇ ਰੋਜ਼ੀ ਰੋਟੀ ਲਈ ਅਮਰੀਕਾ ਗਿਆ ਸੀ ਗ਼ਲਤ ਸਾਇਡ ਲੈਣ ਕਰਕੇ ਅਮਰੀਕਾ ਦੇ ਤਿੰਨ ਵਸਨੀਕ ਇਸ ਹਾਦਸੇ ਵਿੱਚ ਮਾਰੇਂ ਗਏ, ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਅਮਰੀਕਾ ਸਰਕਾਰ ਵੱਲੋਂ ਇਸ ਡਰਾਈਵਰ ਨੂੰ ਲੰਬੀ ਸਜ਼ਾ ਦੇਣ ਦੀ ਹਲਚਲ ਮਚੀ ਹੈ ਅਤੇ ਪੰਜਾਬ ਵਿੱਚ ਇਸ ਨੂੰ ਘੱਟ ਤੇ ਮੁਨਾਸਾਬ ਸਜ਼ਾ ਦੇਣ ਦੀ ਕੋਸ਼ਿਸ਼ ਨਾਲ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਦੋਂ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਹੁਣ ਪ੍ਰਵਾਸੀ ਟਰੱਕ ਡਰਾਈਵਰਾਂ ਤੇ ਸਕੰਜਾ ਕੱਸ ਦਿੱਤਾ ਹੈ ਜਿਸ ਤਹਿਤ ਹੁਣ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਟਰੱਕ ਡਰਾਈਵਰੀ ਕਰਨ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਮਰੀਕਾ ਵੱਲੋਂ ਪ੍ਰਵਾਸੀ ਟਰੱਕ ਡਰਾਈਵਰਾਂ ਤੇ ਪਾਬੰਦੀ ਲਾਉਣ ਵਾਲੇ ਫੈਸਲੇ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਹਰ ਇਨਸਾਨ ਗਲਤੀਆਂ ਦਾ ਪੁਤਲਾ ਹੈ ਪਰ ਕਿਸੇ ਇੱਕ ਦੀ ਗਲਤੀ ਕਰਕੇ ਡੇਢ ਲੱਖ ਪ੍ਰਵਾਸੀ ਟਰੱਕ ਡਰਾਈਵਰਾਂ ਨੂੰ ਸਜ਼ਾ ਦੇਣੀ ਵੀ ਵੱਡੀ ਬੇਇਨਸਾਫ਼ੀ ਤੇ ਧੱਕੇ ਸ਼ਾਹੀ ਹੈ ਇਸ ਕਰਕੇ ਸਾਡੀ ਜਥੇਬੰਦੀ ਅਮਰੀਕਾ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਇਸ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇਗਾ ਕਿਉਂਕਿ ਜਿਸ ਨੇ ਗਲਤੀ ਕੀਤੀ ਉਸ ਦੀ ਸਜ਼ਾ ਹੋਰਨਾਂ ਨੂੰ ਨਹੀਂ ਮਿਲਨੀ ਚਾਹੀਦੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਵੱਲੋਂ ਪਰਵਾਸੀ ਟਰੱਕ ਡਰਾਈਵਰਾਂ ਤੇ ਅਮਰੀਕਾ ਵਿੱਚ ਟਰੱਕ ਚਲਾਉਣ ਤੇ ਪਾਬੰਦੀ ਲਾਉਣ ਵਾਲੇ ਫੈਸਲੇ ਦੀ ਨਿੰਦਾ ਅਤੇ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਭਾਵੇਂ ਕਿ ਹਰਜਿੰਦਰ ਸਿੰਘ ਪੰਜਾਬੀ ਡਰਾਈਵਰ ਨੇ ਜਾਣਬੁੱਝ ਕੇ ਐਕਸੀਡੈਂਟ ਨਹੀਂ ਕੀਤਾ, ਅਮਰੀਕਾ ਸਰਕਾਰ ਇਹ ਕਹੇਂ ਰਹੀ ਹੈ ਕਿ ਇਸ ਗਲਤ ਯੂ ਟਰਨ ਨਾਲ ਹਾਦਸਾ ਵਾਪਰਿਆ ਤੇ ਤਿੰਨ ਅਮਰੀਕੀ ਨਾਗਰਿਕਾਂ ਦੀ ਮੌਤ ਹੋਈ ਜਦੋਂ ਕਿ ਇਹ ਅਚਾਨਕ ਤੇ ਕੁਦਰਤੀ ਸੀ , ਇਸ ਕਰਕੇ ਅਮਰੀਕਾ ਸਰਕਾਰ ਨੂੰ ਜਿਥੇ ਹਰਜਿੰਦਰ ਸਿੰਘ ਤਰਨਤਾਰਨ ਨੂੰ ਘੱਟ ਤੋਂ ਘੱਟ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ ਉਥੇ ਅਮਰੀਕੀ ਵਿਦੇਸ਼ ਮੰਤਰੀ ਵੱਲੋਂ ਸਾਰੇ ਪ੍ਰਵਾਸੀ ਟਰੱਕ ਡਰਾਈਵਰਾਂ ਤੇ ਪਾਬੰਦੀ ਲਾਉਣ ਵਾਲੇ ਫੈਸਲੇ ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਇੱਕ ਦੀ ਗਲਤੀ ਕਰਕੇ ਸਾਰਿਆਂ ਪ੍ਰਵਾਸੀਆਂ ਨੂੰ ਇਸ ਜੁਮੇਵਾਰ ਠਹਿਰਾਉਣਾ ਉਚਿੱਤ ਨਹੀਂ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਤਰਨਤਾਰਨ ਦੇ ਵਾਸੀ ਟਰੱਕ ਡਰਾਈਵਰ ਸ੍ਰ ਹਰਜਿੰਦਰ ਸਿੰਘ ਨੂੰ ਘੱਟ ਤੇ ਮੁਨਾਸਾਬ ਸਜ਼ਾ ਦੇਣ ਦੀ ਮੰਗ ਕਰਦੀ ਹੈ ਉਥੇ ਅਮਰੀਕਾ ਦੇ ਵਿਦੇਸ਼ ਮੰਤਰੀ ਵੱਲੋਂ ਪਰਵਾਸੀ ਟਰੱਕ ਡਰਾਈਵਰਾਂ ਤੇ ਅਮਰੀਕਾ ਵਿੱਚ ਟਰੱਕ ਚਲਾਉਣ ਤੇ ਪਾਬੰਦੀ ਲਾਉਣ ਵਾਲੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਦੇ ਨਾਲ ਨਾਲ ਸਮੂਹ ਪੰਜਾਬੀਆਂ ਨੂੰ ਹਰਜਿੰਦਰ ਸਿੰਘ ਡਰਾਈਵਰ ਨੂੰ ਘੱਟ ਤੋਂ ਘੱਟ ਸਜ਼ਾ ਦੁਆਉਣ ਲਈ ਇੱਕ ਜੁੱਟਤਾ ਦਾ ਸਬੂਤ ਦੇਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *