12 ਫਰਬਰੀ ਦੀ ਦੇਸ ਵਿਆਪੀ ਹੜਤਾਲ ਲਾਮਿਸਾਲ ਤੇ ਇਤਿਹਾਸਕ ਹੋਵੇਗੀ
ਮਾਨਸਾ, ਗੁਰਦਾਸਪੁਰ, 11 ਫਰਵਰੀ (ਸਰਬਜੀਤ ਸਿੰਘ)– ਦੇਸ ਦੀ ਮੋਦੀ ਹਕੂਮਤ ਨੇ ਅਮਰੀਕਾ ਨਾਲ ਕੀਤਾ ਸਮਝੋਤਾ ਪਹਿਲਾ ਹੀ ਆਰਥਿਕ ਮੰਦਹਾਲੀ ਦਾ ਸਿਕਾਰ ਭਾਰਤੀ ਕਿਸਾਨ , ਮਜਦੂਰ , ਦੁਕਾਨਦਾਰ ਤੇ ਛੋਟੇ ਕਾਰੋਬਾਰੀ ਨੂੰ ਤਬਾਹ ਕਰਕੇ ਰੱਖ ਦੇਵੇਗਾ ਤੇ ਭਾਰਤੀ ਬਜਾਰ ਤੇ ਪੂਰੀ ਤਰ੍ਹਾ ਅਮਰੀਕਾ ਦਾ ਏਕਾਧਿਕਾਰ ਕਾਇਮ ਹੋ ਜਾਵੇਗਾ , ਇਨ੍ਹਾਂ ਵਿਚਾਰ ਦਾ ਪ੍ਰਗਟਾਵਾ ਇਥੋ ਥੋੜੀ ਦੂਰ ਸਥਿਤ ਪਿੰਡ ਹੀਰੇਵਾਲਾ ਵਿੱਖੇ 12 ਫਰਬਰੀ ਦੀ ਦੇਸ ਵਿਆਪੀ ਹੜਤਾਲ ਦੀ ਤਿਆਰੀ ਹਿੱਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ।
ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਹੇਠ ਮੋਦੀ ਹਕੂਮਤ ਦੇਸ ਦੀ ਆਰਥਿਕਤਾ ਨੂੰ ਤਬਾਹ ਕਰਨ ਵੱਲ ਤੁਰ ਪਈ ਹੈ ਤੇ ਗੋਦੀ ਮੀਡੀਏ ਤੇ ਆਪਣੇ ਆਈ ਟੀ ਸੈਲ ਰਾਹੀ ਬੀਜੇਪੀ ਅਮਰੀਕੀ ਡੀਲ ਨੂੰ ਦੇਸ ਪੱਖੀ ਹੋਣ ਦਾ ਧੂਆਧਾਰ ਝੂਠਾ ਪ੍ਰਚਾਰ ਕਰਕੇ ਆਮ ਲੋਕਾ ਨੂੰ ਗੁੰਮਰਾਹ ਕਰਨ ਦੀ ਕੋਸਿਸ ਕਰ ਰਹੀ ਹੈ , ਪ੍ਰੰਤੂ ਸਮਝੋਤੇ ਦੇ ਪੱਖ ਵਿੱਚ ਦਲੀਲਾਂ ਆਮ ਲੋਕਾ ਦੇ ਗਲੇ ਤੋ ਥੱਲੇ ਨਹੀ ਉਤਰ ਰਹੀਆ ।
ਐਡਵੋਕੇਟ ਉੱਡਤ ਨੇ ਕਿਹਾ ਕਿ 12 ਫਰਬਰੀ ਦੀ ਦੇਸ ਵਿਆਪੀ ਹੜਤਾਲ ਲਾਮਿਸਾਲ ਤੇ ਇਤਿਹਾਸਕ ਹੋਵੇਗੀ, ਜਿਸ ਦੀਆ ਸਾਰੀਆ ਤਿਆਰੀਆ ਲਗਭਗ ਮੁਕੰਮਲ ਹੋ ਚੁੱਕੀਆ , ਇਹ ਹੜਤਾਲ ਮੋਦੀ ਹਕੂਮਤ ਦੀ ਜੜਾਂ ਹਿਲਾ ਕੇ ਰੱਖ ਦੇਵੇਗੀ ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਰਾਜਿੰਦਰ ਸਿੰਘ ਹੀਰੇਵਾਲਾ , ਸਾਥੀ ਜਰਨੈਲ ਸਿੰਘ ਹੀਰੇਵਾਲਾ , ਬਲਵਿੰਦਰ ਸਿੰਘ ਕੋਟ ਧਰਮੂ ਤੇ ਨੌਜਵਾਨ ਆਗੂ ਜਸਪ੍ਰੀਤ ਸਿੰਘ ਹੀਰੇਵਾਲਾ ਆਦਿ ਹਾਜਰ ਸਨ।


