ਰੋਪੜ, ਗੁਰਦਾਸਪੁਰ, 20 ਅਪ੍ਰੈਲ (ਸਰਬਜੀਤ ਸਿੰਘ)– ਹੁਣ ਇਕ ਹੀ ਪਿੰਡ ਦੇ ਵਸਨੀਕ ਮੁੰਡਾ-ਕੁੜੀ ਆਪਸ ਵਿੱਚ ਲਵ ਮੈਰਿਜ ਵਿਆਹ ਕਰਵਾ ਕੇ ਉਸੇ ਪਿੰਡ ਨਹੀਂ ਰਹੇ ਸਕਣਗੇ ? ਅਗਰ ਅਜਿਹਾ ਹੁੰਦਾ ਹੈ ਤਾਂ ਉਹਨਾਂ ਨੂੰ ਪੰਚਾਇਤ ਵੱਲੋਂ ਸਰਬਸੰਮਤੀ ਨਾਲ ਪਿੰਡ ਕੱਢ ਦਿੱਤਾ ਜਾਵੇਗਾ ! ਯਾਨੀਕੇ ਪਿੰਡ ‘ਚ ਵੱਸਣ ਨਹੀਂ ਦਿੱਤਾ ਜਾਵੇਗਾ? ਦੇ ਨਾਲ ਨਾਲ ਦੋਹਾਂ ਪਰਿਵਾਰਾਂ ਦਾ ਵੀ ਕੀਤਾ ਜਾਵੇਗਾ ਸਮਾਜਿਕ ਬਾਈਕਾਟ,ਇਹ ਫੁਰਮਾਨ ਅਤੇ ਧਰਮੀ ਇਤਿਹਾਸਕ ਫੈਸਲੇ ਵਾਲਾਂ ਮਤਾਂ ਪਿੰਡ ਉਵਿਦ ਰੋਪੜ੍ਹ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਪਾਸ ਮਤੇ ਰਾਹੀਂ ਲਿਆਂਦਾ ਹੈ ! ਇਹ ਮਤਾ ਸਮੇਂ ਅਤੇ ਧਰਮੀ ਬਿਰਤੀ ਵਾਲੇ ਲੋਕਾਂ ਲਈ ਬਹੁਤ ਹੀ ਮਹੱਤਵਪੂਰਨ ਤੇ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ,ਕਿਉਂਕਿ ਅੱਜ ਕੱਲ੍ਹ ਦੇ ਮੁੰਡਾਂ ਕੁੜੀ ਅਜਿਹੇ ਕੰਮ ਕਰਕੇ ਪੰਜਾਬੀ ਸੱਭਿਅਤਾ ਨੂੰ ਕਲੰਕਿਤ ਕਰ ਰਹੇ ਸਨ, ਜਿਨ੍ਹਾਂ ਨੂੰ ਨੱਥ ਪਾਉਣੀ ਤੇ ਪੰਜਾਬੀ ਪੁਰਾਤਨ ਸੱਭਿਅਤ ਪਵਿੱਤਰ ਵਿਰਸੇ ਇਤਿਹਾਸ ਨੂੰ ਬਚਾਉਣਾ ਸਮੇਂ ਅਤੇ ਧਰਮੀ ਲੋਕਾਂ ਦੀ ਮੰਗ ਸੀ ਜਿਸ ਕਰਕੇ ਰੋਪੜ੍ਹ ਦੀ ਓਵਿਦ ਪੰਚਾਇਤ ਦੇ ਇਸ ਪਾਸ ਕੀਤੇ ਮਤੇ ਨਾਲ ਇੱਕ ਹੀ ਪਿੰਡ ਦੇ ਵਸਨੀਕ ਮੁੰਡਾ ਕੁੜੀ ਅਜਿਹਾ ਕਰਨ ਤੋਂ ਪਹਿਲਾਂ ਸੌ ਵਾਰ ਆਪਣੇ ਅਤੇ ਆਪਣੇ ਪਰਿਵਾਰ ਸਬੰਧੀ ਸੋਚਣ ਲਈ ਮਜਬੂਰ ਹੋਣਗੇ ! ਕਿਉਂਕਿ ਉਹਨਾਂ ਵੱਲੋਂ ਕੀਤੇ ਗੁਨਾਹਾਂ ਦੀ ਸਜ਼ਾ ਉਹਨਾਂ ਦੇ ਪ੍ਰਵਾਰ ਨੂੰ ਭੁਗਤਣੀ ਪੈ ਸਕਦੀ ਹੈ,ਅਤੇ ਅਜਿਹਾ ਕਰਨ ਵਾਲੀਆਂ ਲੜਕੀਆਂ ਨੂੰ ਪਹਿਲਾਂ ਸਜ਼ਾ ਮਿਲ ਵੀ ਚੁੱਕੀ ਹੈ, ਜੇਵੇ ਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੁੱਛਲ ਵਿਚ ਵਾਪਰਿਆ ਤੇ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਸੀ ਇਸ ਕਰਕੇ ਪਿੰਡ ਓਵਿਦ ਦੀ ਪੰਚਾਇਤ ਦਾ ਇਹ ਫੈਸਲਾ ਪੰਜਾਬ ਦੇ ਪੁਰਾਤਨ ਸੱਭਿਆਚਾਰ ਵਿਰਸੇ ਇਤਿਹਾਸ ਨੂੰ ਬਚਾਉਣ ਵਾਲਾ ਸ਼ਲਾਘਾਯੋਗ ਇਤਿਹਾਸਕ ਫੈਸਲਾ ਹੈ ਅਤੇ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਅਜਿਹੇ ਧਰਮੀ ਫ਼ੈਸਲੇ ਲਿਆਉਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪਿੰਡ ਓਵਿਦ ਰੋਪੜ੍ਹ ਦੀ ਪੰਚਾਇਤ ਵੱਲੋਂ ਪਾਸ ਕੀਤੇ ਗਏ ਇਸ ਇਤਿਹਾਸਕ ਮਤੇ ਦੀ ਪੂਰਨ ਹਮਾਇਤ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਸ਼ਲਾਘਾਯੋਗ ਫੈਸਲਾ ਮੰਨਦੀ ਹੈ ਕਿਉਂਕਿ ਇਸ ਸਬੰਧੀ ਬੀਤੀ ਘਟਨਾ ਦਾ ਵਰਨਣ ਕਰਨਾ ਬਹੁਤ ਜ਼ਰੂਰੀ ਹੈ ਕਿ ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿੱਚ ਛੇ ਲੜਕੇ ਲੜਕੀਆਂ ਨੇ ਅਜਿਹੇ ਲਵ ਮੈਰਿਜ ਕੀਤੇ ਅਤੇ ਪਿੰਡ ਵਿੱਚ ਹੀ ਰਹਿਣ ਲੱਗ ਪਏ ਅਤੇ ਉਨ੍ਹਾਂ ਦੀ ਨਕਲ ਤੇ ਜਦੋਂ ਇੱਕ ਧਰਮੀਂ ਨਿਹੰਗ ਸਿੰਘ ਦੀ ਧੀ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੀ ਲੜਕੀ ਦੇ ਕੇਸਾਂ ਨੂੰ ਮੋਟਰਸਾਈਕਲ ਦੇ ਪਿੱਛੇ ਬੰਨ੍ਹ ਕੇ ਸਾਰੇ ਪਿੰਡ ‘ਚ ਘਸੀਟਿਆ ਤੇ ਰੇਲਵੇ ਫਾਟਕ ਤੇ ਲਿਆ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ, ਭਾਵੇਂ ਕਿ ਉਹ ਵਿਆਕਤੀ ਅੱਜ਼ ਜੇਲ੍ਹ ਵਿੱਚ ਹੈ ,ਪਰ ਉਸ ਵੱਲੋਂ ਆਪਣੀ ਲੜਕੀ ਨੂੰ ਦਿੱਤੀ ਮਿਸਾਲੀ ਸਜ਼ਾ ਨੇ ਪੰਜਾਬ ਦੇ ਧਰਮੀਂ ਲੋਕਾਂ ਨੂੰ ਹਲੂਣਾ ਦੇ ਕੇ ਰੱਖ ਦਿੱਤਾ,ਅਤੇ ਅੱਜ਼ ਕੱਲ ਬਹੁਤ ਸਾਰੀਆਂ ਸੂਝਵਾਨ ਧਰਮੀਂ ਪੰਚਾਇਤਾਂ ਵੱਲੋਂ ਅਜਿਹੇ ਮਤੇ ਪਾਏ ਜਾ ਰਹੇ ਹਨ ਅਤੇ ਹੁਣ ਪਿੰਡ ਓਵਿਦ ਰੋਪਣ ਦੀ ਪੰਚਾਇਤ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਇਤਿਹਾਸਕ ਮਤਾਂ ਉਸੇ ਕੜੀ ਦਾ ਹਿੱਸਾ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਭਾਈ ਸੁਖਦੇਵ ਸਿੰਘ ਜਗਰਾਓਂ ਨੇ ਪਿੰਡ ਓਵਿਦ ਰੋਪੜ੍ਹ ਦੀ ਪੰਚਾਇਤ ਵੱਲੋਂ ਇੱਕ ਹੀ ਪਿੰਡ ਦੇ ਮੁੰਡੇ ਕੁੜੀ ਦੇ ਲਵ ਮੈਰਿਜ ਵਿਆਹ ਕਰਵਾਉਣ ਤੋਂ ਬਾਅਦ ਉਸੇ ਪਿੰਡ ਵਿੱਚ ਰਹਿਣ ਤੇ ਸਖ਼ਤ ਪਾਬੰਦੀ ਰਾਹੀਂ ਪਿੰਡ ਨਿਕਾਲਾ ਅਤੇ ਦੋਹਾਂ ਪਰਿਵਾਰਾਂ ਦਾ ਸਮਾਜਿਕ ਬਾਈਕਾਟ ਕਰਨ ਵਾਲੇ ਇਤਿਹਾਸਕ ਪੰਚਾਇਤੀ ਪਾਸ ਕੀਤੇ ਮਤੇ ਦੀ ਹਮਾਇਤ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਇਤਿਹਾਸਕ ਫੈਸਲਾ ਦੱਸਦਿਆਂ ਇੱਕ ਸਾਂਝੇ ਲਿਖ਼ਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਹਰ ਪੰਜਾਬੀ ਨੂੰ ਆਪਣੇ ਸਿੱਖ ਗੁਰੂ ਸਾਹਿਬਾਨਾਂ ਅਤੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਤਾਂ ਹੀ ਪੰਜਾਬੀ ਸੱਭਿਅਤਾ ਤੇ ਪੁਰਾਤਨ ਵਿਰਸੇ ਇਤਿਹਾਸ ਨੂੰ ਬਣਾਇਆ ਜਾ ਸਕੇਗਾ ਕਿਉਂਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਪੱਛਮੀ ਦੇਸ਼ਾਂ ਦੇ ਪ੍ਰਭਾਵ ਹੇਠ ਸਿੱਖੀ ਅਤੇ ਪੰਜਾਬੀ ਵਿਰਸੇ ਇਤਿਹਾਸ ਤੋਂ ਦੂਰ ਹੁੰਦੀ ਜਾ ਰਹੀ,ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪਿੰਡ ਓਵਿਦ ਰੋਪਣ ਦੀ ਪੰਚਾਇਤ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਦੀ ਪੂਰਨ ਹਮਾਇਤ ਕਰਦੀ ਹੋਈ ਇਸ ਨੂੰ ਸਮੇਂ ਦੀ ਲੋੜ ਵਾਲਾਂ ਇਤਿਹਾਸਕ ਫੈਸਲਾ ਮੰਨਦੀ ਹੈ ।।


