ਬਠਿੰਡਾ, ਗੁਰਦਾਸਪੁਰ, 30 ਮਾਰਚ ( ਸਰਬਜੀਤ ਸਿੰਘ)– ਪੰਜਾਬ ਦੇ ਲੋਕਾਂ ਵੱਲੋਂ ਅੱਜ ਕੱਲ੍ਹ ਕਿਸੇ ਮਸਲੇ ਤੋਂ ਕਿਸੇ ਵੱਲੋਂ ਤੰਗ ਪ੍ਰੇਸਾਨ ਕਰਨ ਦੇ ਦੋਸ਼ਾਂ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਖਤਰਨਾਕ ਰੁਝਾਨ ਵਧਦਾ ਜਾ ਰਿਹਾ ਹੈ ਅਤੇ ਤਕਰੀਬਨ ਰਾਜ ਵਿੱਚ 15 ਦਿਨਾਂ ਦੇ ਅੰਦਰ ਅਜਿਹੀਆਂ ਕਈ ਮੰਦਭਾਗੀ ਘਟਨਾਵਾਂ ਵੇਖਣ ਨੂੰ ਮਿਲੀਆਂ ! ਜਿਨ੍ਹਾਂ ਵੱਲੋਂ ਕਿਸੇ ਤੋਂ ਤੰਗ ਪ੍ਰੇਸਾਨ ਕਰਨ ਦੀ ਵਜ੍ਹਾ ਕਰਕੇ ਆਤਮ ਹੱਤਿਆਂ ਰਾਹੀਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੋਈ ਅਤੇ ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਮੌੜ ਮੰਡੀ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਇੱਕ ਕਾਂਗਰਸੀ ਆਗੂ ਦੇ ਪੁੱਤਰ ਦਵਿੰਦਰ ਵੱਲੋਂ ਆਪਣੇ 38 ਬੋਰ ਪਿਸਟਲ ਨਾਲ ਆਪਣੀ ਜੀਵਨ ਲੀਲਾ ਖਤਮ ਕਰ ਲਈ, ਉਸ ਨੇ ਇਸ ਹੱਤਿਆ ਲਈ ਮਜਬੂਰ ਕਰਨ ਵਾਲੇ ਇੱਕ ਬਿਲਡਰ ਸਬੰਧੀ ਮਰਨ ਤੋਂ ਪਹਿਲਾਂ ਲਾਈਵ ਵੀਡਿਓ ਰਾਹੀਂ ਕਰੌੜਾਂ ਰੁਪਏ ਨਾ ਦੇਣ ਦਾ ਇਲਜਾਮ ਲਗਾਇਆ ਹੈ ਦੱਸਿਆ ਜਾ ਰਿਹਾ ਮਿਰਤਕ ਦਾ ਪਿਤਾ ਪਹਿਲਾਂ ਹੀ ਮਰ ਚੁੱਕਾ ਹੈ ਅਤੇ ਇਸ ਖੁਦਗਸੀ ਸਬੰਧੀ ਇਲਾਕੇ ਦੇ ਲੋਕਾਂ ਵਿੱਚ ਭਾਰੀ ਦਾਹਿਸਤ ਪਾਈ ਜਾ ਰਹੀ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕਾਂਗਰਸੀ ਆਗੂ ਦੇ ਪੁੱਤਰ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਬਿਲਡਰ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਰਾਜ ਵਿਚ ਅਜਿਹੀਆਂ ਵਧ ਰਹੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੌੜ ਮੰਡੀ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਕਾਂਗਰਸੀ ਵਿਧਾਇਕ ਦੇ ਪੁੱਤਰ ਵੱਲੋਂ ਆਪਣੇ 38 ਬੋਰ ਦੇ ਪਿਸਤੌਲ ਨਾਲ ਗੋਲੀਆਂ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੀ ਮੰਦਭਾਗੀ ਘਟਨਾ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਅਤੇ ਮਰਨ ਲਈ ਮਜਬੂਰ ਕਰਨ ਮੋਹਾਲੀ ਦੇ ਬਿਲਡਰ ਨੂੰ ਜਲਦੀ ਗਿਰਫ਼ਤਾਰ ਕਰਕੇ ਸਖਤ ਸਜ਼ਾ ਦੇਣ ਅਤੇ ਰਾਜ ਵਿੱਚ ਵਧ ਰਹੀਆਂ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਐਮ ਡੀ ਗਗਨਦੀਪ ਨੇ ਮੰਤਰੀ ਲਾਲ ਜੀਤ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ, ਬਾਬਾ ਪੁਰਾਣਾ ਐਸ ਡੀ ਐਮ ਵਲੋਂ ਡੀਸੀ ਅਤੇ ਵਿਧਾਇਕ ਤੇ ਤੰਗ ਪ੍ਰੇਸਾਨ ਤੇ ਬਰਨਾਲਾ ਦੇ ਬਲਾਕ ਪ੍ਰਧਾਨ ਵੱਲੋਂ ਤੰਗ ਪ੍ਰੇਸਾਨ ਕਰਨ ਦੇ ਨਾਲ ਨਾਲ 15 ਦਿਨਾਂ ਵਿੱਚ ਇੱਕ ਬਿਲਡਰ ਤੋਂ ਤੰਗ ਪ੍ਰੇਸਾਨ ਕੀਤੇ ਜਾਣ ਤੇ ਮੌੜ ਮੰਡੀ ਤੋਂ ਕਾਂਗਰਸ ਵਿਧਾਇਕ ਦੇ ਪੁੱਤਰ ਦਵਿੰਦਰ ਵੱਲੋਂ ਆਪਣੇ 38 ਬੋਰ ਦੇ ਪਿਸਤੌਲ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੀ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਰਕਾਰ ਸਖ਼ਤ ਸਜ਼ਾਵਾਂ ਦੇਣ ‘ਚ ਢਿੱਲਮੱਠ ਵਿਖਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਅਜਿਹੀਆਂ ਘਟਨਾਵਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੌੜ ਮੰਡੀ ਤੋਂ ਕਾਂਗਰਸੀ ਆਗੂ ਦੇ ਪੁੱਤਰ ਦਵਿੰਦਰ ਵੱਲੋਂ ਇੱਕ ਬਿਲਡਰ ਤੋਂ ਦੁਖੀ ਹੋ ਕੇ ਆਪਣੇ ਪਿਸਤੌਲ ਨਾਲ ਆਤਮ ਹੱਤਿਆਂ ਕਰਨ ਵਾਲੀ ਮੰਦਭਾਗੀ ਘਟਨਾ ਤੇ ਗਹਿਰੀ ਚਿੰਤਾ ਪ੍ਰਗਟ ਕਰਦੀ ਹੈ ਅਤੇ ਕਾਗਰਸੀ ਆਗੂ ਦੇ ਪੁੱਤਰ ਨੂੰ ਆਤਮ ਹੱਤਿਆਂ ਲਈ ਮਜਬੂਰ ਕਰਨ ਵਾਲੇ ਬਿਲਡਰ ਤੇ ਕਤਲ ਦਾ ਮਾਮਲਾ ਦਰਜ਼ ਕਰਨ ਦੇ ਨਾਲ ਨਾਲ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੀ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ । ਇਸ ਵਕ਼ਤ ਭਾਈ ਖਾਲਸਾ ਨਾਲ ਫੈਡਰੇਸ਼ਨ ਦੇ ਹੋਰ ਵੀ ਕਾਰਕੁੰਨ ਹਾਜਰ ਸਨ ।


