ਘੱਟ ਗਿਣਤੀਆ ਤੇ ਹਮਲੇ ਮੋਦੀ ਸਰਕਾਰ ਦੀ ਸੋਚੀ ਸਮਝੀ ਰਣਨੀਤੀ ਦਾ ਹਿੱਸਾ – ਕਾਮਰੇਡ ਉੱਡਤ

ਮਾਲਵਾ

ਸੀਪੀਆਈ ਤਹਿਸੀਲ ਸਰਦੂਲਗੜ੍ਹ ਦੀ ਕਾਨਫਰੰਸ 12 ਨਵੰਬਰ ਨੂੰ ਕੋਟ ਧਰਮੂ ਵਿੱਖੇ ਆਯੋਜਿਤ ਕੀਤੀ ਜਾਵੇਗੀ

ਮਾਨਸਾ, ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ)– ਸੀਪੀਆਈ ਤਹਿਸੀਲ ਸਰਦੂਲਗੜ੍ਹ ਦੀ 25 ਵੀ ਡੈਲੀਗੇਟ ਕਾਨਫਰੰਸ 12 ਨਵੰਬਰ ਦਿਨ ਬੁੱਧਵਾਰ ਨੂੰ ਕੋਟ ਧਰਮੂ ਵਿੱਖੇ ਆਯੋਜਿਤ ਕੀਤੀ ਜਾਵੇਗੀ , ਜਿਸ ਵਿੱਚ ਤਹਿਸੀਲ ਸਰਦੂਲਗੜ੍ਹ ਦੀਆ ਪਾਰਟੀ ਇਕਾਈਆ ਵਿੱਚੋ ਚੁਣੇ ਹੋਏ ਡੈਲੀਗੇਟ ਹਿੱਸਾ ਲੈਣਗੇ , ਕਾਨਫਰੰਸ ਵਿੱਚ ਪਿਛਲੇ ਸਮੇ ਦੀਆਂ ਸਰਗਰਮੀਆ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ, ਆਉਣ ਵਾਲੇ ਸਮੇ ਦੌਰਾਨ ਪਾਰਟੀ ਨੂੰ ਮਜਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਤਹਿਸੀਲ ਕਮੇਟੀ ਦੀ ਚੋਣ ਤੇ 25 ਨਵੰਬਰ ਦੀ 25 ਵੀ ਜ਼ਿਲ੍ਹਾ ਡੈਲੀਗੇਟ ਕਾਨਫਰੰਸ ਲਈ ਡੈਲੀਗੇਟ ਦੀ ਚੌਣ ਕੀਤੀ ਜਾਵੇਗੀ। ਕਾਨਫਰੰਸ ਦੀ ਤਿਆਰੀ ਹਿੱਤ ਪਿੰਡ ਕੋਟ ਧਰਮੂ ਵਿੱਖੇ ਬ੍ਰਾਚ ਦੀ ਮੀਟਿੰਗ ਨੂੰ ਸੰਬੋਧਨ ਕਰਨ ਪ੍ਰੈਸ ਬਿਆਨ ਰਾਹੀ ਇਹ ਜਾਣਕਾਰੀ ਸਾਝੀ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਹਕੂਮਤ ਲਗਾਤਾਰ ਘੱਟ ਗਿਣਤੀਆ , ਦਲਿਤਾ ਤੇ ਇਸਤਰੀਆਂ ਤੇ ਸੋਚੀ ਸਮਝੀ ਸਾਜਿਸ ਦੇ ਤਹਿਤ ਹਮਲੇ ਕਰ ਰਹੀ ਹੈ , ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹ ਕੇ ਕੇਦਰ ਦੇ ਅਧੀਨ ਕਰਨਾ ਇਸੇ ਕੜੀ ਦਾ ਹਿੱਸਾ ਹੈ ।

ਕਾਮਰੇਡ ਉੱਡਤ ਨੇ ਕਿਹਾ ਕਿ ਬਦਲਾਅ ਦੇ ਨਾਮ ਤੇ ਸੱਤਾ ਵਿੱਚ ਆਈ ਪੰਜਾਬ ਦੀ ਮਾਨ ਸਰਕਾਰ ਵੀ ਕੇਂਦਰ ਦੀ ਮੋਦੀ ਹਕੂਮਤ ਦੇ ਹੱਥਾ ਦੀ ਕੱਠਪੁਤਲੀ ਬਣ ਕੇ ਰਹਿ ਗਈ ਹੈ । ਇਸ ਮੌਕੇ ਤੇ ਕਾਮਰੇਡ ਦੇਸਰਾਜ ਸਿੰਘ ਕੋਟ ਧਰਮੂ ਬ੍ਰਾਂਚ ਦੇ ਸਕੱਤਰ ਤੇ ਕਾਮਰੇਡ ਗੁਲਾਬ ਸਿੰਘ ਤੇ ਗੁਰਪਿਆਰ ਸਿੰਘ ਸਹਾਇਕ ਸਕੱਤਰ, ਕਾਮਰੇਡ ਬਲਦੇਵ ਸਿੰਘ ਦੂਲੋਵਾਲ ਬ੍ਰਾਚ ਦੇ ਸਕੱਤਰ ਤੇ ਕਾਮਰੇਡ ਕਰਨੈਲ ਸਿੰਘ ਦੂਲੋਵਾਲ ਸਹਾਇਕ ਸਕੱਤਰ , ਕਾਮਰੇਡ ਜੱਗਾ ਸਿੰਘ ਰਾਏਪੁਰ ਬ੍ਰਾਚ ਦੇ ਸਕੱਤਰ ਤੇ ਕਾਮਰੇਡ ਸੁਖਦੇਵ ਸਿੰਘ ਛਾਪਿਆਂਵਾਲੀ ਬ੍ਰਾਂਚ ਦੇ ਸਕੱਤਰ ਚੁਣੇ ਗਏ। ਇਸ ਮੋਕੇ ਤੇ ਕਾਮਰੇਡ ਬਲਵਿੰਦਰ ਸਿੰਘ ਕੋਟ ਧਰਮੂ ਤੇ ਜਲੋਰ ਸਿੰਘ ਕੋਟ ਧਰਮੂ ਨੇ ਕਿਹਾ ਕਿ ਤਹਿਸੀਲ ਕਾਨਫਰੰਸ ਦਾ ਆਯੋਜਨ ਪੂਰੀ ਸਾਨੋ ਸੌਕਤ ਨਾਲ ਕੀਤਾ ਜਾਵੇਗਾ।

Leave a Reply

Your email address will not be published. Required fields are marked *