ਮਾਨਸਾ, ਗੁਰਦਾਸਪੁਰ, 15 ਅਕਤੂਬਰ (ਸਰਬਜੀਤ ਸਿੰਘ)– ਜ਼ਿਲ੍ਹੇ ਮਾਨਸਾ ਦੇ ਵੱਡੇ ਸਰਕਾਰੀ ਹਸਪਤਾਲ ਵਿਖੇ ਡਾਕਟਰ ਪਰਵੀਨ ਕੁਮਾਰ ਦੀ ਅਣਗੈਹਲੀ ਕਾਰਨ ਮਜ਼ਦੂਰ ਔਰਤ ਸੁਖਵਿੰਦਰ ਕੌਰ ਦਾ ਉਪ੍ਰੇਸ਼ਨ ਕਰਨ ਵੇਲੇ ਖਾਣੇ ਵਾਲੀ ਅੰਤੜੀ ਨੂੰ ਕੱਟ ਲਾ ਦਿੱਤਾ ਤੇ ਮਰੀਜ ਔਰਤ ਦਾ ਪਤੀ ਕਈ ਵਾਰੀ ਡਾਕਟਰ ਨੂੰ ਮਿਲਿਆ ਤੇ ਡਾਕਟਰ ਨੇ ਪੀੜਤ ਦੀ ਗੱਲ ਨਹੀਂ ਸੁਣੀ ਇਸ ਮਾਮਲੇ ਵਿਚ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵਲੋਂ ਡਾਕਟਰ ਨੂੰ ਮਿਲੇ ਇਸ ਤੇ ਡਾਕਟਰ ਨੇ ਆਪਣੀ ਕੋਈ ਗਲਤੀ ਨਹੀਂ ਮੰਨੀ ਤੇ ਉਲਟਾ ਪਰਿਵਾਰ ਨੂੰ ਦੋਸੀ ਠਹਿਰਾ ਰਿਹਾ ਹੈ। ਡਾਕਟਰ ਦੀ ਅਣਗਹਿਲੀ ਅਤੇ ਹਸਪਤਾਲ ਦੇ ਘਟੀਏ ਪ੍ਰਬੰਧ ਖਿਲਾਫ਼ ਮਜ਼ਦੂਰ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਵਲੋਂ ਹਸਪਤਾਲ ਵਿੱਚ ਧਰਨਾ ਲਾਇਆ ਗਿਆ।
ਪ੍ਰੈਸ ਬਿਆਨ ਜਾਰੀ ਕਰਦਿਆਂ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਘਰਾਂਗਣਾਂ ਨੇ ਕਿਹਾ ਕਿ ਮਾਨਸਾ ਵਿੱਚ ਇੱਕੋ ਇੱਕ ਵੱਡਾ ਹਸਪਤਾਲ ਹੈ ਇਸ ਹਸਪਤਾਲ ਵਿਚ ਡਾਕਟਰਾਂ , ਸਟਾਫ ਨਰਸਾਂ ਅਤੇ ਕਲਾਸ ਫ਼ੋਰ ਦੀਆਂ ਕਾਫੀ ਪੋਸਟਾ ਖਾਲੀ ਪਈਆਂ ਹਨ। ਇਹ ਪੋਸਟਾਂ ਤੁਰੰਤ ਭਰੀਆਂ ਜਾਣ , ਵੱਡੀਆਂ ਟੈਸਟ ਮਸੀਨਾਂ ਦੇ ਬਾਵਜੂਦ ਬਹੁਤ ਸਾਰੇ ਟੈਸਟ ਤੇ ਦਵਾਈਆਂ ਬਾਹਰੋ ਪ੍ਰਾਈਵੇਟ ਲਿਖੀਆਂ ਜਾਂਦੀਆਂ ਹਨ।ਹੱ ਪ੍ਰਾਈਵੇਟ ਲੈਬਾਂ ਅਤੇ ਡਾਕਟਰ ਮਰੀਜ਼ਾਂ ਦੇ ਪਰਿਵਾਰਾਂ ਦੀਆਂ ਮਜ਼ਬੂਰੀਆਂ ਦਾ ਫਾਇਦਾ ਉਠਾਕੇ ਵੱਡੀ ਲੁੱਟ ਕਰਦੇ ਹਨ ਅਤੇ ਗਰੀਬ ਪਰਿਵਾਰਾਂ ਲਈ ਸਰਕਾਰੀ ਹਸਪਤਾਲ ਵੀ ਮਰੀਜ਼ਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਬਣ ਗਏ ਤੇ ਲੋਕਾਂ ਦਾ ਵਿਸ਼ਵਾਸ ਮਾੜੇ ਡਾਕਟਰਾਂ ਦੀ ਅਣਗੈਹਲੀ ਕਾਰਨ ਸਰਕਾਰੀ ਹਸਪਤਾਲਾਂ ਤੋਂ ਚੱਕਿਆ ਗਿਆ ਇਸ ਧਰਨੇ ਵਿੱਚ ਸ਼ਾਮਲ ਆਗੂਆਂ ਨੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਜਾਚ ਕਮੇਟੀ ਬਣਾਕੇ ਡਾਕਟਰ ਪ੍ਰਵੀਨ ਖਿਲਾਫ਼ ਰਿਪੋਰਟ ਬਣਾਈ ਜਾਵੇ ਤਾਂ ਜੋ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਆਗੂਆਂ ਨੇ ਇਸ ਧਰਨੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੀੜਤ ਮਜ਼ਦੂਰ ਨੇ ਡਾਕਟਰ ਦੇ ਖਿਲਾਫ ਜੋ ਸ਼ਿਕਾਇਤ ਕੀਤੀ ਹੈ ਉਸ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ । ਇਸ ਧਰਨੇ ਵਿੱਚ ਸੀਨੀਅਰ ਡਾਕਟਰ ਵਲੋਂ ਵਿਸ਼ਵਾਸ ਦਿਵਾਇਆ ਕਿ ਜ


