ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿੱਤਾ ਗਿਆ ਡੀਸੀ ਦਫਤਰ ਦੇ ਬਾਹਰ ਧਰਨਾ

ਗੁਰਦਾਸਪੁਰ

ਗੁਰਦਾਸਪੁਰ 15 ਅਕਤੂਬਰ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵਿੱਚ ਸ਼ਾਮਿਲ ਜਥੇਬੰਦੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ, ਪੱਗੜੀ ਸੰਭਾਲ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ,ਗੁਲਾਬ ਸਿੰਘ ਚੰਦੂ ਮਾਜਾ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ,ਸ਼ਮਸ਼ੇਰ ਸਿੰਘ ਅਠਵਾਲ ਪ੍ਰਧਾਨ ਕਿਸਾਨ ਯੂਥ ਵਿੰਗ ਪੰਜਾਬ,

ਸੋਨੂ ਔਲਖ ਪ੍ਧਾਨ ਲੋਕ ਇਨਸਾਫ ਮੋਰਚਾ ਪੰਜਾਬ ਹਰਦੇਵ ਸਿੰਘ ਚਿੱਟੀ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿਰਸਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਵਿਖੇ ਧਰਨਾ ਦਿੱਤਾ ਗਿਆ।ਧਰਨੇ ਉਪਰੰਤ ਕੁਝ ਜਲਦੀ ਹੱਲ ਕਰਨ ਵਾਲੇ ਕਿਸਾਨੀ ਮਸਲਿਆਂ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੂੰ ਪੰਜਾਬ ਅਤੇ ਭਾਰਤ ਸਰਕਾਰ ਦੇ ਨਾਮ ਦਾ ਮੰਗ ਪੱਤਰ ਸੌਂਪਦਿਆਂ ਹੋਇਆਂ ਕਿਹਾ ਕਿ ਦੇਸ਼ ਦੇ ਕੁਝ ਰਾਜਾਂ ਵਿੱਚ ਆਏ ਭਾਰੀ ਹੜ੍ਹਾਂ ਨੂੰ ਨੈਸ਼ਨਲ ਡਿਜਾਸਟਰ ਐਲਾਨ ਕਰਕੇ ਕੇਂਦਰ ਸਰਕਾਰ ਵੱਲੋਂ ਹੜਾਂ ਲਈ ਐਲਾਨੀ ਨਾਂ ਮਾਤਰ ਰਾਸ਼ੀ ਵਿੱਚ ਵੱਡਾ ਵਾਧਾ ਕੀਤਾ ਜਾਵੇ ਤੇ ਫਸਲਾਂ ਦੇ ਹੋਏ ਨੁਕਸਾਨ ਦਾ ਘੱਟੋ ਘੱਟ ਇੱਕ ਲੱਖ ਰੁਪਏ,100000 ਪ੍ਰਤੀ ਏਕੜ , ਜਿਹਨਾਂ ਪ੍ਰੀਵਾਰਾਂ ਵਿੱਚ ਮੌਤ ਹੋਈ ਹੈ ਉਹਨਾਂ ਨੂੰ ਘੱਟੋ ਘੱਟ 25 ਲੱਖ ਰੁਪਏ ਪ੍ਰਤੀ ਪਰਿਵਾਰ, ਘਰਾਂ ਦੇ ਨੁਕਸਾਨ ਦਾ ਪਰਿਵਾਰਾਂ ਨੂੰ ਘੱਟੋ ਘੱਟ 10 ਲੱਖ ਰੁਪਏ, ਮਿੱਟੀ ਭਰ ਕੇ ਖਰਾਬ ਹੋਏ ਖੇਤਾਂ ਦੀ ਮੁੜ ਬਹਾਲੀ ਲਈ ਵੱਖਰੇ ਰੂਪ ਵਿੱਚ 100000 (ਇੱਕ ਲੱਖ) ਰੁਪਏ ਪ੍ਰਤੀ ਕਿੱਲਾ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਲਈ 100000 (ਇੱਕ ਲੱਖ) ਰੁਪਏ ਦਾ ਮੁਆਵਜਾ ਹੜ ਪੀੜਤ ਪਰਿਵਾਰਾਂ ਨੂੰ ਦਿੱਤਾ ਜਾ ਸਕੇ ਅਤੇ ਰਾਜ ਸਰਕਾਰਾਂ ਚਾਈਨਾ ਵਾਇਰਸ, ਪੀਲੀ ਕਾਂਗਿਆਰੀ ਅਤੇ ਬੇਮੌਸਮੀ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਤੁਰੰਤ ਤੁਰੰਤ ਮੁਆਵਜਾ ਦੇਣ ਦਾ ਵੱਖਰੇ ਰੂਪ ਵਿੱਚ ਪ੍ਰਬੰਧ ਕਰੇ।

ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਇਨਾ ਹੜਾਂ ਦੇ ਕਾਰਨਾਂ ਦੀ ਨਿਆਇਕ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਰਾਜਾਂ ਦੇ ਹੱਥ ਵਿੱਚ ਦਿੱਤਾ ਜਾਵੇ, ਸ਼ੰਬੂ ਅਤੇ ਖਨੌਰੀ ਉੱਪਰ ਚੱਲ ਰਹੇ ਕਿਸਾਨ ਅੰਦੋਲਨ ਉੱਪਰ 19 ਮਾਰਚ ਨੂੰ ਧੋਖੇ ਨਾਲ ਕੀਤੀ ਗਈ ਕਾਰਵਾਈ ਕਾਰਨ ਕਿਸਾਨਾਂ ਦੇ ਸਮਾਨ ਦੇ ਹੋਏ ਵੱਡੀ ਪੱਧਰ ਦੇ ਉੱਪਰ ਨੁਕਸਾਨ ਦੀ ਭਰਪਾਈ ਸਰਕਾਰ ਆਪਣੇ ਕੀਤੇ ਵਾਇਦੇ ਅਨੁਸਾਰ ਕਰੇ।

ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਗੰਭੀਰ ਰੂਪ ਵਿੱਚ ਜਖਮੀ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜਾ ਅਤੇ ਨੌਕਰੀਆਂ ਦਿੱਤੀਆਂ ਜਾਣ।

ਆਗੂਆਂ ਨੇ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਸੁਪਰੀਮ ਕੋਰਟ ਵੱਲੋਂ 2019-2020 ਵਿੱਚ ਪਰਾਲੀ ਪ੍ਰਬੰਧਨ ਲਈ 100 ਰੁਪਏ ਪ੍ਰਤੀ ਕੁਇੰਟਲ ਰਾਸ਼ੀ ਅਤੇ ਛੋਟੇ ਕਿਸਾਨਾਂ ਨੂੰ ਮੁਫਤ ਮਸ਼ੀਨਰੀ ਦੇਣ ਵਾਲੇ ਫੈਸਲੇ ਨੂੰ ਤਾਂ ਸਰਕਾਰ ਅੱਜ ਤੱਕ ਲਾਗੂ ਨਹੀਂ ਕਰ ਸਕੀ, ਪਰ 1 ਤੋਂ 3 ਪਰਸੈਂਟ ਪ੍ਰਦੂਸ਼ਣ ਵਾਲੇ ਖੇਤੀ ਸੈਕਟਰ ਨੂੰ ਮਜਬੂਰਨ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਪਰਚੇ,ਰੈੱਡ ਐਂਟਰੀਆਂ,ਜੁਰਮਾਨੇ ਅਤੇ ਗਿਰਫਤਾਰੀਆਂ ਕੀਤੀਆਂ ਜਾ ਰਹੀਆਂ ਹਨ ਇਸ ਤੇ ਤੁਰੰਤ ਰੋਕ ਲਗਾਈ ਜਾਵੇ,ਪਰਚੇ ਰੱਦ ਕੀਤੇ ਜਾਣ, ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਪਰਾਲੀ ਪ੍ਰਬੰਧਨ ਲਈ ਇਨਸੈਂਟਿਵ ਅਤੇ ਛੋਟੇ ਕਿਸਾਨਾਂ ਨਾਲ ਮੁਫਤ ਵਿੱਚ ਮਸ਼ੀਨਰੀ ਮੁੱਹਈਆ ਕਰਵਾਏ।ਆਗੂਆਂ ਨੇ ਕਿਹਾ ਕਿ ਕੁਝ ਸ਼ੈਲਰ ਮਾਲਕਾ,ਖਰੀਦ ਏਜੰਸੀਆਂ,ਮਾਰਕੀਟ ਕਮੇਟੀ,ਅੜਤੀਆਂ ਅਤੇ ਕੁਝ ਸਰਕਾਰੀ ਨੁਮਾਇੰਦਿਆਂ ਦੀ ਮਿਲੀ ਭੁਗਤ ਨਾਲ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਉੱਤੇ ਵੱਡੇ ਕਟ ਲਗਾ ਕੇ ਬਹੁਤ ਘੱਟ ਰੇਟ ਤੇ ਖਰੀਦੀ ਜਾ ਰਹੀ ਹੈ। ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਕੇ ਝੋਨੇ ਦੀ ਖਰੀਦ ਪੂਰੇ ਰੇਟ ਤੇ ਕਰਵਾਈ ਜਾਵੇ।ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਡੀ ਏ ਪੀ ਖਾਦ ਦਾ ਲੋੜ ਅਨੁਸਾਰ ਮੁੱਹਈਆ ਸੁਚੱਜੇ ਢੰਗ ਨਾਲ ਕਰਾਈ ਜਾਵੇ ਅਤੇ ਡੀ ਏ ਪੀ ਖਾਦ ਦੇ ਨਾਲ ਬੇਲੋੜੀਆਂ ਵਸਤੂਆਂ ਦੇਣੀਆਂ ਬੰਦ ਕੀਤੀਆਂ ਜਾਣ, ਗੰਨੇ ਦੀ ਬਕਾਇਆ ਰਾਸ਼ੀ ਅਤੇ ਘਟੀ ਹੋਈ ਪਨੈਲਟੀ ਤੁਰੰਤ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇ ਅਤੇ ਸਮੇਂ ਸਿਰ ਗੰਨਾ ਮਿੱਲਾਂ ਨੂੰ ਚਾਲੂ ਕਰਨ ਦਾ

ਉਹਨਾਂ ਕਿਹਾ ਕਿ ਹਰੇਕ ਨਾਗਰਿਕ ਜਦੋਂ ਖਰੀਦਦਾਰੀ ਕਰਦੇ ਹਨ ਤਾਂ ਉਹਨਾਂ ਤੋਂ ਕਾਊ ਸੈਸ ਲਿਆ ਜਾਂਦਾ ਹੈ ਪ੍ਰੰਤੂ ਖੇਤਾਂ ਅਤੇ ਸੜਕਾਂ ਉੱਤੇ ਵੱਡੀ ਗਿਣਤੀ ਵਿੱਚ ਅਵਾਰਾ ਪਸ਼ੂ ਘੁੰਮਦੇ ਫਿਰਦੇ ਹਨ। ਜਿਸ ਨਾਲ ਰੋਜਾਨਾ ਸੈਂਕੜੇ ਦਰਦਨਾਕ ਸੜਕ ਹਾਦਸੇ ਵਾਪਰਦੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ।ਅਵਾਰਾ ਪਸ਼ੂਆਂ ਦੀ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਕਵਲਜੀਤ ਸਿੰਘ ਖੁਸ਼ਹਾਲਪੁਰ, ਐਡਵੋਕੇਟ ਪ੍ਰਭਜੋਤ ਸਿੰਘ ਕਾਹਲੋਂ,ਸਰਬਜੀਤ ਸਿੰਘ ਚਾਹਲ, ਰੌਕੀ ਨੰਬਰਦਾਰ,ਰਜਿੰਦਰ ਸਿੰਘ ਸੂਚ,ਦਲਜੀਤ ਸਿੰਘ,ਸੁਖਦੇਵ ਸਿੰਘ ਮੁਲਾਂਵਾਲ,ਚੈਚਲ ਸਿੰਘ ਚਾਇਨੇਵਾਲ,ਬਖਸ਼ਿਸ਼ ਸਿੰਘ ਬਸੰਤਕੋਟ,ਅਰਜੁਨ ਸਿੰਘ ਰੋੜਾਂਵਾਲੀ ਸ਼ਾਮਿਲ ਸਨ।

Leave a Reply

Your email address will not be published. Required fields are marked *