ਨਾਬਾਲਗ ਬੱਚਿਆਂ ਦੇ ਠਾਕੇ ਲੱਗ ਵੀ ਜਾਣ, ਸ਼ਾਦੀ ਸਰਕਾਰੀ ਨਿਯਮਾਂ ਅਨੁਸਾਰ ਨਾਬਾਲਗੀ ਦੂਰ ਹੋਣ ਤੋਂ ਬਾਅਦ ਹੀ ਕਰਨੀ ਚਾਹੀਦੀ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 12 ਜੂਨ (ਸਰਬਜੀਤ ਸਿੰਘ)– ਕਈ ਅਮੀਰ ਗਰੀਬ ਤੇ ਲੋੜਵੰਦ ਪਰਿਵਾਰਾਂ ਵੱਲੋਂ ਆਪਣੇ ਨਾਬਾਲਗ ਬੱਚੇ ਬੱਚੀਆਂ ਦੀ ਨਾਬਾਲਗ ਉਮਰ ਲਈ ਵੇਖ ਵਖਾਵਾਂ ਕਰ ਲਿਆ ਜਾਂਦਾ, ਜਿਸ ਨੂੰ ਪੰਜਾਬੀ ਅਨੁਵਾਦ ਠਾਕਾ ਲਾਉਣਾ ਕਿਹਾ ਜਾਂਦਾ ਪਰ ਬੱਚਿਆਂ ਦੀ ਨਾਬਾਲਗ ਉਮਰ ਹੋਣ ਕਰਕੇ ਇਨ੍ਹਾਂ ਦੇ ਵਿਆਹ ਸਰਕਾਰੀ ਜੁਲਮ ਤੇ ਗੈਰ ਕਾਨੂੰਨੀ ਹੈ ਅਤੇ ਇਸ ਦੀ ਪਾਲਣਾ ਦੇਸ਼ ਦੇ ਹਰ ਨਾਗਰਿਕ ਨੂੰ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਨਾਬਾਲਗ ਉਮਰ ਵਿਚ ਵਿਆਹ ਕਰਨ ਵਾਲੇ ਵਰਤਾਰੇ ਨੂੰ ਬੰਦ ਕਰ ਕੇ ਸਰਕਾਰ ਦੇ ਨਿਯਮਾਂ ਕਾਨੂੰਨਾਂ ਦੀ ਪਾਲਣਾ ਕੀਤੀ ਜਾ ਸਕੇ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਿਤੀ 6 ਜੂਨ 2025 ਦਿੱਨ ਸੋਮਵਾਰ ਨੂੰ ਸਮੂਹ ਰਿਸ਼ਤੇਦਾਰਾ ਦੀ ਸਹਿਮਤੀ ਨਾਲ ਨਾਬਾਲਗ ਉਮਰ ‘ਚ ਵਿਆਹ ਬੰਧਨਾ’ਚ ਬੱਝੇ, ਕਾਕਾ ਕੁਲਵਿੰਦਰ ਸਿੰਘ ਪੁੱਤਰ ਸ੍ਰ ਬਲਵਿੰਦਰ ਸਿੰਘ ਵਾਸੀ ਖ਼ਾਸਾ ਅਤੇ ਬੇਟੀ ਹਰਸਿਮਰਤ ਕੌਰ ਪੁੱਤਰੀ ਸ੍ਰ ਧੀਰਾ ਸਿੰਘ ਨਿਵਾਸੀ ਲਹੌਰੀ ਮੱਲ ਦੀ ਸ਼ਾਦੀ 25 12 2028 ਤੋਂ ਬਾਅਦ ਕਰਨ ਵਾਲੇ ਫੈਸਲੇ ਪੁਰਜ਼ੋਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਦੱਸਿਆ ਹੋਇਆ ਇਸ ਕਿ ਰਿਸ਼ਤੇਦਾਰਾਂ ਸਾਕ ਸਬੰਧੀਆਂ ਦੀ ਸਹਿਮਤੀ ਨਾਲ ਨਾਬਾਲਗ ਕਾਕਾ ਕੁਲਵਿੰਦਰ ਸਿੰਘ ਪੁੱਤਰ ਸ੍ਰ ਬਲਵਿੰਦਰ ਸਿੰਘ ਨਿਵਾਸੀ ਖ਼ਾਸਾ ਦੀ ਮੰਗਣੀ 2 6 2025 ਨੂੰ ਨਾਬਾਲਗ ਦਾ ਰਿਸ਼ਤਾ ਕਾਕੀ ਸਿਮਰਨ ਕੌਰ ਪੁੱਤਰੀ ਸ੍ਰ ਧੀਰਾ ਸਿੰਘ ਨਿਵਾਸੀ ਲਹੌਰੀ ਮੱਲ ਨਾਲ ਰਿਸ਼ਤਾ ਤਹਿ ਹੋਇਆ ਸੀ, ਭਾਈ ਖਾਲਸਾ ਨੇ ਦੱਸਿਆ ਨਾਬਾਲਗ ਹੋਣ ਕਰਕੇ ਇਨ੍ਹਾਂ ਦੀ ਸ਼ਾਦੀ ਅਜੇ ਨਹੀਂ ਸੀ ਕੀਤੀ ਜਾ ਸਕਦੀ,ਇਸ ਕਰਕੇ ਇਨ੍ਹਾਂ ਦੇ ਵਿਆਹ 25 12 2028 ਨੂੰ ਕੀਤੇ ਜਾਣਗੇ ਜਦੋਂ ਇਹ ਨਾਬਾਲਗੀ ਤੋਂ ਦੂਰ ਹੋ ਜਾਣਗੇ, ਇਸ ਫੈਸਲੇ ਨੂੰ ਸਭ ਨੇ ਪ੍ਰਵਾਨ ਕੀਤਾ,ਇੰਨਾ ਦੋਹਾਂ ਬੱਚਿਆਂ ਦੇ ਮਾਪਿਆਂ ਨੇ ਇਸ ਵਿਚ ਸਹੀਮਤੀ ਜਤਾਈ ਸੀ, ਭਾਈ ਖਾਲਸਾ ਨੇ ਦੱਸਿਆ ਇਥੇ ਇਹ ਵੀ ਫ਼ੈਸਲਾ ਹੋਇਆ ਸੀ ਬੇਟੀ ਹਰਸਿਮਰਨ ਕੌਰ ਵਿਆਹ ਹੋਣ ਤੱਕ ਆਪਣੀ ਮਾਤਾ ਅਮਰਜੀਤ ਕੌਰ ਪਤਨੀ ਧੀਰਾ ਸਿੰਘ ਕੋਲ ਰਹੇਗੀ ਕਿਉਂਕਿ ਧੀਰਾ ਸਿੰਘ ਦਾ ਆਪਣੀ ਪਤਨੀ ਅਮਰਜੀਤ ਕੌਰ ਨਾਲ ਤਲਾਕ ਹੋ ਚੁੱਕਾ ਹੈ, ਹੁਣ ਵੀ ਸਿਮਰਤਜੌਤ ਆਪਣੀ ਮਾਤਾ ਅਮਰਜੀਤ ਕੌਰ ਨਾਲ ਹੀ ਰਹਿ ਰਹੀ ਹੈ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇੰਨਾ ਦੋਹਾਂ ਪ੍ਰਵਾਰਾਂ ਵੱਲੋਂ ਦੋਹਾਂ ਦਾ ਵਿਆਹ ਨਬਾਲਗੀ ਨੂੰ ਦੂਰ ਕਰ ਕੇ ਸਰਕਾਰ ਦੀ ਰੱਖੀ ਨਿਯਮੀ ਉਮਰ ਵਿਚ ਕਰਨ ਵਾਲੇ ਫੈਸਲੇ ਦੀ ਪੂਰਨ ਹਮਾਇਤ ਕਰਦੀ ਹੈ ਉਥੇ ਸਮੂਹ ਲੋਕਾਂ ਨੂੰ ਬੇਨਤੀ ਕਰਦੀ ਹੈ ਕਿ ਆਪਣੇ ਉਹ ਬੱਚਿਆਂ ਦੀਆਂ ਸ਼ਾਦੀਆਂ ਨਬਾਲਗ ਉਮਰ ਵਿਚ ਕਰਨ ਤੋਂ ਦੂਰ ਰਹਿਣ ਤੇ ਸਰਕਾਰ ਦੀ ਰੱਖੀ ਉਮਰ ਵਿਚ ਰਹਿ ਕੇ ਹੀ ਕਰਨ ਤਾਂ ਕਿ ਨਾਬਾਲਗ ਉਮਰ ਵਿਚ ਵਿਆਹ ਕਰਵਾਉਣ ਵਾਲਿਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ ।

Leave a Reply

Your email address will not be published. Required fields are marked *